ਨਿਰਭਿਆ ਗੈਂਗਰੇਪ ਮਾਮਲਾ : ਨਿਆਂ ਦੀ ਮੰਗ ਨੂੰ ਲੈ ਕੇ ਅੰਨਾ ਹਜ਼ਾਰੇ ਦਾ ''ਮੌਨ ਵਰਤ'' ਸ਼ੁਰੂ

Saturday, Dec 21, 2019 - 12:16 AM (IST)

ਨਿਰਭਿਆ ਗੈਂਗਰੇਪ ਮਾਮਲਾ : ਨਿਆਂ ਦੀ ਮੰਗ ਨੂੰ ਲੈ ਕੇ ਅੰਨਾ ਹਜ਼ਾਰੇ ਦਾ ''ਮੌਨ ਵਰਤ'' ਸ਼ੁਰੂ

ਪੁਣੇ — ਸਾਮਾਜਿਕ ਵਰਕਰ ਅੰਨਾ ਹਜ਼ਾਰੇ ਨੇ ਨਿਰਭਿਆ ਮਾਮਲੇ ਅਤੇ ਔਰਤਾਂ ਖਿਲਾਫ ਘਿਨਾਉਣੇ ਅਪਰਾਧ ਦੇ ਮਾਮਲੇ 'ਚ ਤੇਜੀ ਨਾਲ ਨਿਆਂ ਲਈ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲਾ ਸਥਿਤ ਆਪਣੇ ਜੱਦੀ ਰਾਲੇਗਣਸਿੱਧੀ ਪਿੰਡ 'ਚ ਸ਼ੁੱਕਰਵਾਰ ਨੂੰ ਮੌਨ ਵਰਤ ਸ਼ੁਰੂ ਕੀਤਾ। ਹਜ਼ਾਰੇ ਨੇ ਪਿਛਲੀ 9 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਉਹ 20 ਦਸੰਬਰ ਤੋਂ ਮੌਨ ਵਰਤ ਸ਼ੁਰੂ ਕਰਨਗੇ। ਹਜ਼ਾਰੇ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ, 'ਮੈਂ ਨਿਰਭਿਆ ਮਾਮਲੇ 'ਚ ਤੇਜੀ ਨਾਲ ਨਿਆਂ ਲਈ ਆਪਣਾ ਮੌਨ ਵਰਤ ਸ਼ੁਰੂ ਕਰ ਦਿੱਤਾ ਹੈ ਅਤੇ ਜੇਕਰ ਇਹ ਨਹੀਂ ਮਿਲਦਾ ਹੈ ਤਾਂ ਮੈਂ ਅਣ-ਮਿੱਥੇ ਸਮੇਂ ਤਕ ਹੜਤਾਲ ਕਰਾਂਗਾ।

ਦਿੱਲੀ ਸਣੇ ਕਈ ਸੂਬਿਆਂ 'ਚ ਔਰਤਾਂ ਖਿਲਾਫ ਹੋ ਰਹੇ ਅਪਰਾਧ
ਉਨ੍ਹਾਂ ਕਿਹਾ, ਦਿੱਲੀ ਸਣੇ ਕਈ ਸੂਬਿਆਂ 'ਚ ਔਰਤਾਂ ਖਿਲਾਫ ਅਪਰਾਧ ਹੋ ਰਹੇ ਹਨ। ਦੇਸ਼ ਦੇ ਲੋਕਾਂ ਨੇ ਨਿਆਂਇਕ ਅਤੇ ਪੁਲਸ ਪ੍ਰਕਿਰਿਆ 'ਚ ਦੇਰੀ ਦੇ ਚੱਲਦੇ ਹੈਦਰਾਬਾਦ ਬਲਾਤਕਾਰ ਅਤੇ ਕਤਲ ਮਾਮਲੇ 'ਚ ਚਾਰ ਦੋਸ਼ੀਆਂ ਦੀ ਮੁਕਾਬਲੇ 'ਚ ਮੌਤ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਨਿਆਂ 'ਚ ਦੇਰੀ ਨਾਲ ਨਿਆਂਪਾਲਿਕਾ 'ਚ ਲੋਕਾਂ ਦਾ ਭਰੋਸਾ ਘੱਟ ਹੋ ਰਿਹਾ ਹੈ। ਉਨ੍ਹਾਂ ਨੇ ਔਰਤਾਂ ਖਿਲਾਫ ਅਪਰਾਧ ਦੇ ਮਾਮਲਿਆਂ 'ਚ ਤੇਜੀ ਨਾਲ ਸੁਣਵਾਈ ਦੀ ਮੰਗ ਕੀਤੀ। ਇਸ ਤੋਂ ਇਲਾਵਾ ਹਜ਼ਾਰੇ ਨੇ ਮੰਗ ਕੀਤੀ ਕਿ ਸੰਸਦ 'ਚ ਨਿਆਂਇਕ ਜਵਾਬਦੇਹੀ ਬਿੱਲ ਪਾਸ ਕੀਤਾ ਜਾਵੇ, ਜੱਜਾਂ ਦੇ ਖਾਲੀ ਅਹੁਦਿਆਂ ਨੂੰ ਭਰਿਆ ਜਾਵੇ ਅਤੇ ਪੁਲਸ ਬਲ 'ਚ ਸੁਧਾਰ ਨੂੰ ਲੈ ਕੇ ਸੁਪਰੀਮ ਕੋਰਟ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਜਾਵੇ।


author

Inder Prajapati

Content Editor

Related News