ਅੰਖੀ ਦਾਸ ਨੇ ਫੇਸਬੁੱਕ ਪੋਸਟ ਤੋਂ ਦਿੱਤਾ ਅਸਤੀਫਾ

10/27/2020 8:10:36 PM

ਨਵੀਂ ਦਿੱਲੀ - ਫੇਸਬੁੱਕ ਇੰਡੀਆ ਦੀ ਪਬਲਿਕ ਪਾਲਿਸੀ ਹੈਡ ਅੰਖੀ ਦਾਸ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਦੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਫੇਸਬੁੱਕ ਇੰਡੀਆ ਦੇ ਹੈਡ ਅਜਿਤ ਮੋਹਨ ਨੇ ਈ-ਮੇਲ 'ਚ ਲਿਖਿਆ ਕਿ ਜਨਤਕ ਸੇਵਾ 'ਚ ਆਪਣੀ ਰੁਚੀ ਨੂੰ ਵਧਾਉਣ ਲਈ ਫੇਸਬੁੱਕ ਦੀ ਭੂਮਿਕਾ ਤੋਂ ਹਟਣ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਸ਼ੁਰੂਆਤੀ ਕਰਮਚਾਰੀਆਂ 'ਚੋਂ ਇੱਕ ਅੰਖੀ ਦਾਸ ਨੇ ਭਾਰਤ 'ਚ ਕੰਪਨੀ ਅਤੇ ਉਸ ਦੀਆਂ ਸੇਵਾਵਾਂ ਦੇ ਵਿਕਾਸ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ: ਬੱਚਿਆਂ 'ਚ ਹੋਣ ਵਾਲੀ ਕਾਵਾਸਾਕੀ ਬਿਮਾਰੀ ਦਾ ਭਾਰਤ 'ਚ ਕੋਈ ਮਾਮਲਾ ਨਹੀਂ: ICMR

ਅੰਖੀ ਦਾਸ ਉਸ ਸਮੇਂ ਸੁਰਖੀਆਂ 'ਚ ਆਈ ਸਨ ਜਦੋਂ ਇੱਕ ਅਮਰੀਕੀ ਅਖ਼ਬਾਰ ਨੇ ਫੇਸਬੁੱਕ 'ਤੇ ਭਾਰਤ 'ਚ ਸੱਤਾਧਾਰੀ ਬੀਜੇਪੀ ਦੇ ਪੱਖ 'ਚ ਹੇਟ ਸਪੀਚ ਨੂੰ ਲੈ ਕੇ ਭੇਦਭਾਵ ਕਰਨ ਦਾ ਦੋਸ਼ ਲਗਾਇਆ ਸੀ। ਅਖ਼ਬਾਰ ਮੁਤਾਬਕ ਫੇਸਬੁੱਕ ਨੇ ਬੀਜੇਪੀ ਦੇ ਸਮਰਥਨ ਵਾਲੀ ਹੇਟ ਸਪੀਚ ਨੂੰ ਲੈ ਕੇ ਨਰਮਾਈ ਵਰਤੀ ਸਨ। ਕੰਪਨੀ ਦੀ ਪਬਲਿਕ ਪਾਲਿਸੀ ਡਾਇਰੈਕਟਰ ਅੰਖੀ ਦਾਸ 'ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਕੰਪਨੀ ਕਰਮਚਾਰੀਆਂ ਦੇ ਕਹਿਣ  ਦੇ ਬਾਵਜੂਦ ਇਸ 'ਤੇ ਕਾਰਵਾਈ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ: ਹੁਣ ਰਾਤ 10 ਵਜੇ ਤੱਕ ਖੁੱਲ੍ਹਣਗੀਆਂ ਸ਼ਰਾਬ ਦੀਆਂ ਦੁਕਾਨਾਂ, ਨਵੇਂ ਦਿਸ਼ਾਂ ਨਿਰਦੇਸ਼ ਜਾਰੀ


Inder Prajapati

Content Editor

Related News