ਦਿੱਲੀ ਕੰਝਾਵਲਾ ਮਾਮਲਾ 'ਚ ਗ੍ਰਹਿ ਮੰਤਰਾਲਾ ਦੀ ਸਖ਼ਤ ਕਾਰਵਾਈ, 11 ਪੁਲਸ ਮੁਲਾਜ਼ਮ ਮੁਅੱਤਲ

01/13/2023 3:51:42 PM

ਨਵੀਂ ਦਿੱਲੀ (ਵਾਰਤਾ)- ਦਿੱਲੀ ਪੁਲਸ ਨੇ ਕੰਝਾਵਾਲ ਮਾਮਲੇ 'ਚ ਸ਼ੁੱਕਰਵਾਰ ਨੂੰ ਆਪਣੇ 11 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਵੇਂ ਸਾਲ ਦੇ ਪਹਿਲੇ ਹੀ ਦਿਨ ਤੜਕੇ ਇਕ ਕੁੜੀ ਦੀ ਸਕੂਟੀ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ ਅਤੇ ਕਾਰ 'ਚ ਫਸ ਗਈ ਕੁੜੀ ਨੂੰ ਦੋਸ਼ੀ ਲਗਭਗ 12 ਕਿਲੋਮੀਟਰ ਤੱਕ ਸੁਲਤਾਨਪੁਰੀ ਤੋਂ ਕੰਝਾਵਲਾ ਤੱਕ ਸੜਕਾਂ ਤੱਕ ਘੜੀਸਦੇ ਰਹੇ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਹ ਘਟਨਾ ਦੇ ਸਮੇਂ ਰਸਤੇ 'ਚ ਪੀ.ਸੀ.ਆਰ. ਅਤੇ ਚੌਕੀਆਂ 'ਚ ਡਿਊਟੀ 'ਤੇ ਸਨ।

ਗ੍ਰਹਿ ਮੰਤਰਾਲਾ ਨੇ ਇਸ ਮਾਮਲੇ 'ਚ ਵੀਰਵਾਰ ਨੂੰ ਦਿੱਲੀ ਪੁਲਸ ਨੂੰ ਤਿੰਨ ਪੀ.ਸੀ.ਆਰ. ਵੈਨ ਅਤੇ 2 ਚੌਕੀਆਂ 'ਚ ਡਿਊਟੀ 'ਤੇ ਤਾਇਨਾਤ ਸਾਰੇ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਵਿਸ਼ੇਸ਼ ਕਮਿਸ਼ਨਰ ਸ਼ਾਲਿਨੀ ਸਿੰਘ ਦੀ ਪ੍ਰਧਾਨਗੀ ਵਾਲੀ ਜਾਂਚ ਕਮੇਟੀ ਵਲੋਂ ਇਕ ਰਿਪੋਰਟ ਸੌਂਪੇ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,''ਰੋਹਿਣੀ ਜ਼ਿਲ੍ਹੇ ਦੇ ਉਨ੍ਹਾਂ 11 ਪੁਲਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜੋ ਇਸ ਘਟਨਾ ਦੇ ਸਮੇਂ ਮਾਰਗ 'ਤੇ ਪੀ.ਸੀ.ਆਰ. ਅਤੇ ਪਿਕੇਟ 'ਤੇ ਤਾਇਨਾਤ ਸਨ।'' ਪੁਲਸ ਨੇ ਘਟਨਾ ਦੇ ਸਿਲਸਿਲੇ 'ਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।


DIsha

Content Editor

Related News