ਅਨਿਲ ਨੌਟਿਆਲ ਦੱਖਣੀ ਸੂਡਾਨ 'ਚ ਭਾਰਤ ਦੇ ਰਾਜਦੂਤ ਨਿਯੁਕਤ
Saturday, Feb 08, 2025 - 06:01 PM (IST)
![ਅਨਿਲ ਨੌਟਿਆਲ ਦੱਖਣੀ ਸੂਡਾਨ 'ਚ ਭਾਰਤ ਦੇ ਰਾਜਦੂਤ ਨਿਯੁਕਤ](https://static.jagbani.com/multimedia/2025_2image_18_01_217001144misri.jpg)
ਨਵੀਂ ਦਿੱਲੀ (ਏਜੰਸੀ)- ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਡਿਪਲੋਮੈਟ ਅਨਿਲ ਨੌਟਿਆਲ ਨੂੰ ਦੱਖਣੀ ਸੂਡਾਨ ਵਿੱਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ।
ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ, "ਮੌਜੂਦਾ ਸਮੇਂ ਵਿਚ ਮੰਤਰਾਲਾ ਵਿੱਚ ਸੰਯੁਕਤ ਸਕੱਤਰ ਵਜੋਂ ਸੇਵਾ ਨਿਭਾ ਰਹੇ ਅਨਿਲ ਨੌਟਿਆਲ ਨੂੰ ਦੱਖਣੀ ਸੂਡਾਨ ਗਣਰਾਜ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।" ਉਮੀਦ ਹੈ ਕਿ ਉਹ ਜਲਦੀ ਹੀ ਇਹ ਅਹੁਦਾ ਸੰਭਾਲ ਲੈਣਗੇ।