ਭਰਤੀਆਂ ਰੁਕਣ ਤੋਂ ਨਾਰਾਜ਼ ਨੌਜਵਾਨਾਂ ਨੇ ਹੁੱਡਾ ਦੇ ਘਰ ਦਾ ਕੀਤਾ ਘਿਰਾਓ

Wednesday, Aug 28, 2024 - 05:22 PM (IST)

ਭਰਤੀਆਂ ਰੁਕਣ ਤੋਂ ਨਾਰਾਜ਼ ਨੌਜਵਾਨਾਂ ਨੇ ਹੁੱਡਾ ਦੇ ਘਰ ਦਾ ਕੀਤਾ ਘਿਰਾਓ

ਹਰਿਆਣਾ- ਹਰਿਆਣਾ 'ਚ ਭਰਤੀਆਂ ਰੁਕਣ ਤੋਂ ਨਾਰਾਜ਼ ਨੌਜਵਾਨਾਂ ਦਾ ਅੱਜ ਵਿਰੋਥ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਨੌਜਵਾਨਾਂ ਵੱਲੋਂ ਵਿਰੋਧੀ ਧਿਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਵੱਡੀ ਗਿਣਤੀ 'ਚ ਨੌਜਵਾਨ MLA ਹੋਸਟਰ ਨੇੜੇ ਇਕੱਠੇ ਹੋਏ ਸਨ। ਵਿਰੋਧੀ ਧਿਰ ਦੇ ਯੁਵਾ ਨੇਤਾ ਭੁਪਿੰਦਰ ਸਿੰਘ ਹੁੱਡਾ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਸਨ। ਉਥੇ ਹੀ ਮੌਕੇ 'ਤੇ ਮੌਜੂਦ ਪੁਲਸ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ।ੋ 

ਦੱਸ ਦੇਈਏ ਕਿ ਜਦੋਂ ਪੁਲਸ ਨੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਬੈਰੀਕੇਡ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪੁਲਸ ਨੂੰ ਵਾਟਰ ਕੈਨਨ ਦੀ ਵਰਤੋਂ ਕਰੋਨੀ ਪਈ। ਚੰਡੀਗੜ੍ਹ ਪੁਲਸ ਨੇ ਕਈ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਚੰਡੀਗੜ੍ਹ ਪੁਲਸ ਅਤੇ ਨੌਜਵਾਨਾਂ ਵਿਚਾਲੇ ਧੱਕਾ-ਮੁੱਕੀ ਦੇਖਣ ਨੂੰ ਮਿਲੀ।


author

Rakesh

Content Editor

Related News