ਆਂਧਰਾ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ, ਵਿਆਹ ਤੋਂ ਆ ਰਹੀ ਵੈਨ ਪਲਟਣ ਨਾਲ 7 ਲੋਕਾਂ ਦੀ ਮੌਤ

Friday, Oct 30, 2020 - 11:24 AM (IST)

ਆਂਧਰਾ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ, ਵਿਆਹ ਤੋਂ ਆ ਰਹੀ ਵੈਨ ਪਲਟਣ ਨਾਲ 7 ਲੋਕਾਂ ਦੀ ਮੌਤ

ਈਸਟ ਗੋਦਾਵਰੀ- ਆਂਧਰਾ ਪ੍ਰਦੇਸ਼ ਦੇ ਈਸਟ ਗੋਦਾਵਰੀ ਇਲਾਕੇ 'ਚ ਵੀਰਵਾਰ ਰਾਤ ਭਿਆਨਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ, ਵੈਨ ਪਲਟਣ ਨਾਲ 7 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਕਈ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਈਸਟ ਗੋਦਾਵਰੀ ਜ਼ਿਲ੍ਹੇ ਦੇ ਥਾਂਟੀਕੋਂਡਾ ਪਿੰਡ ਦੀ ਹੈ। ਦੱਸਿਆ ਗਿਆ ਕਿ ਇਕ ਵੈਨ ਵਿਾਹ ਸਮਾਰੋਹ 'ਚ ਹਿੱਸਾ ਲੈ ਕੇ ਵਾਪਸ ਆ ਰਹੀ ਸੀ। ਇਸ 'ਚ 15 ਲੋਕ ਸਵਾਰ ਸਨ।
 

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਭਾਜਪਾ ਦੇ ਤਿੰਨ ਵਰਕਰਾਂ ਦੀ ਮੌਤ, PM ਮੋਦੀ ਨੇ ਕੀਤੀ ਨਿੰਦਾ

ਥਾਂਟੀਕੋਂਡਾ ਪਿੰਡ 'ਚ ਵੈਨ ਪਲਟਣ ਨਾਲ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਕਈ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਲਈਆਂ ਅਤੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਮ੍ਰਿਤਕਾਂ ਦੀ ਪਛਾਣ ਯਾਲਾ ਸ਼੍ਰੀਦੇਵੀ (35), ਯਾਲਾ ਨਾਗਾ ਸ਼੍ਰੀਲਕਸ਼ਮੀ (10), ਕਮਭਾਲਾ ਭਾਨੂੰ (35), ਸਿੰਹਾਦਰੀ ਪ੍ਰਸਾਦ (25), ਪੀ. ਨਰਸਿਮਹਮ (34), ਸੀ ਹੇਮਾ ਸ਼੍ਰੀਲਤਾ (1੍ਯ) ਅਤੇ ਐੱਸ ਗੋਪਾਲਕ੍ਰਿਸ਼ਨਾ (72) ਦੇ ਰੂਪ 'ਚ ਹੋਈ ਹੈ।

ਇਹ ਵੀ ਪੜ੍ਹੋ : ਇਕ ਮਹੀਨੇ ਦੀ ਦੋਸਤੀ ਪਿੱਛੋਂ ਕਰਾਏ ਪ੍ਰੇਮ ਵਿਆਹ ਦਾ ਇੰਝ ਹੋਇਆ ਖ਼ੌਫਨਾਕ ਅੰਤ


author

DIsha

Content Editor

Related News