ਆਂਧਰਾ ਪ੍ਰਦੇਸ਼ ਸਰਕਾਰ ਗੁਜਰਾਤ ''ਚ ਫਸੇ 6 ਹਜ਼ਾਰ ਮਛੇਰਿਆਂ ਨੂੰ ਲਿਆਏਗੀ ਵਾਪਸ

04/29/2020 6:03:52 PM

ਨਵੀਂ ਦਿੱਲੀ- ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਰੇਸ਼ ਪ੍ਰਭੂ ਨੇ ਬੁੱਧਵਾਰ ਨੂੰ ਦੱਸਿਆ ਕਿ ਲਾਕਡਾਊਨ ਕਾਰਨ ਫਸੇ ਕਰੀਬ 6 ਹਜ਼ਾਰ ਮਛੇਰਿਆਂ ਨੂੰ ਵਾਪਸ ਲਿਆਉਣ ਲਈ ਆਂਧਰਾ ਪ੍ਰਦੇਸ਼ ਸਰਕਾਰ ਗੁਜਰਾਤ ਦੇ ਵੇਰਾਵਲ 'ਚ ਵਿਸ਼ੇਸ਼ ਬੱਸਾਂ ਭੇਜ ਰਹੀ ਹੈ। ਉਨਾਂ ਨੇ ਦੱਸਿਆ,''ਮੈਨੂੰ ਇਨਾਂ ਮਛੇਰਿਆਂ ਬਾਰੇ ਜਾਣਕਾਰੀ ਮਿਲੀ। ਉਨਾਂ ਨੂੰ ਭੋਜਨ ਅਤੇ ਜ਼ਰੂਰੀ ਸਾਮਾਨਾਂ ਦੀ ਸਪਲਾਈ ਲਈ ਮੈਂ ਤੁਰੰਤ ਗੁਜਰਾਤ ਦੇ ਮੁੱਖ ਮੰਤਰੀ, ਭਾਜਪਾ ਦੀ ਸਥਾਨਕ ਇਕਾਈ ਅਤੇ ਐੱਨ.ਜੀ.ਓ. ਨਾਲ ਸੰਪਰਕ ਕੀਤਾ।''

ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਪ੍ਰਭੂ ਨੇ ਕਿਹਾ ਕਿ ਉਨਾਂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਦੇ ਸਾਹਮਣੇ ਵੀ ਇਹ ਮਾਮਲਾ ਚੁੱਕਿਆ। ਉਨਾਂ ਨੇ ਕਿਹਾ,''ਮੈਨੂੰ ਦੱਸਿਆ ਗਿਆ ਹੈ ਕਿ ਇਨਾਂ 6 ਹਜ਼ਾਰ ਮਛੇਰਿਆਂ ਨੂੰ ਲਿਆਉਣ ਲਈ ਵਿਸ਼ੇਸ਼ ਬੱਸਾਂ ਦੀ ਵਿਵਸਥਾ ਕੀਤੀ ਗਈ ਹੈ। ਰਾਜ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਉਨਾਂ ਦੀ ਮਦਦ ਕਰਨਾ ਮੇਰੀ ਜ਼ਿੰਮੇਵਾਰੀ ਹੈ।''


DIsha

Content Editor

Related News