5 ਸਾਲਾ ਧੀ ਨੂੰ ਫਾਹੇ ''ਤੇ ਲਟਕਾ ਖ਼ੁਦ ਵੀ ਕੀਤੀ ਖ਼ੁਦਕੁਸ਼ੀ, ਵੀਡੀਓ ਬਣਾ ਕੇ ਦੱਸਿਆ ਕਾਰਨ

Saturday, Sep 05, 2020 - 02:02 PM (IST)

5 ਸਾਲਾ ਧੀ ਨੂੰ ਫਾਹੇ ''ਤੇ ਲਟਕਾ ਖ਼ੁਦ ਵੀ ਕੀਤੀ ਖ਼ੁਦਕੁਸ਼ੀ, ਵੀਡੀਓ ਬਣਾ ਕੇ ਦੱਸਿਆ ਕਾਰਨ

ਚਿਤੂਰ- ਆਂਧਰਾ ਪ੍ਰਦੇਸ਼ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਿਤਾ ਨੇ ਆਪਣੀ 5 ਸਾਲਾ ਧੀ ਨੂੰ ਫਾਹੇ ਨਾਲ ਲਟਕਾਇਆ ਅਤੇ ਫਿਰ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਤੋਂ ਪਹਿਲਾਂ ਪਿਤਾ ਨੇ ਇਕ ਵੀਡੀਓ ਵੀ ਬਣਾਈ। ਆਂਧਰਾ ਪ੍ਰਦੇਸ਼ ਦੇ ਚਿਤੂਰ ਕਸਬੇ 'ਚ ਸ਼ੁੱਕਰਵਾਰ ਨੂੰ ਗਣੇਸ਼ ਨਾਂ ਦੇ ਇਕ ਸ਼ਖਸ ਨੇ ਆਪਣੀ 5 ਸਾਲਾ ਧੀ ਦਾ ਕਤਲ ਕਰ ਕੇ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ। ਪੁਲਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਧੀ ਦੀ ਲਾਸ਼ ਬਾਥਰੂਮ 'ਚ ਲਟਕੀ ਹੋਈ ਸੀ, ਜਦੋਂ ਕਿ ਪਿਤਾ ਦੀ ਲਾਸ਼ ਕਮਰੇ 'ਚ ਇਕ ਪੱਖੇ ਨਾਲ ਲਟਕੀ ਹੋਈ ਸੀ।

ਪੁਲਸ ਨੇ ਜਦੋਂ ਕਮਰੇ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਦਿਲ ਦਹਿਲਾਉਣ ਵਾਲਾ ਸੈਲਫ਼ੀ ਵੀਡੀਓ ਮਿਲਿਆ, ਜਿਸ 'ਚ ਗਣੇਸ਼ ਨੇ ਇਸ ਸਾਰੀ ਘਟਨਾ ਦਾ ਕਾਰਨ ਦੱਸਿਆ ਸੀ। ਵੀਡੀਓ 'ਚ ਗਣੇਸ਼ ਨੇ ਦੱਸਿਆ ਕਿ ਤਲਾਕ ਤੋਂ ਬਾਅਦ ਉਹ ਆਪਣੀ ਪਤਨੀ ਤੋਂ ਬੱਚੇ ਦੀ ਕਸਟਡੀ ਨਹੀਂ ਲੈ ਸਕਿਆ, ਇਸ ਲਈ ਇਹ ਕਦਮ ਚੁੱਕਿਆ। ਗਣੇਸ਼ ਨੇ ਵੀਡੀਓ 'ਚ ਦੱਸਿਆ ਕਿ ਉਸ ਨੇ ਪ੍ਰੇਮ ਵਿਆਹ ਕੀਤਾ ਸੀ ਪਰ ਵਿਆਹ ਤੋਂ ਬਾਅਦ ਪਤਨੀ ਦੇ ਅਫੇਅਰਜ਼ ਕਾਰਨ ਉਸ ਨੇ ਤਲਾਕ ਲੈ ਲਿਆ। ਵੀਡੀਓ 'ਚ ਗਣੇਸ਼ ਨੇ ਦੱਸਿਆ ਕਿ ਤਲਾਕ ਤੋਂ ਬਾਅਦ ਉਸ ਦੀ ਪਤਨੀ ਬੱਚੀ ਨੂੰ ਤੰਗ ਕਰਦੀ ਸੀ, ਇਸ ਲਈ ਉਹ ਬੱਚੀ ਦੀ ਕਸਟਡੀ ਲੈਣਾ ਚਾਹੁੰਦਾ ਸੀ ਪਰ ਧੀ ਉਸ ਨੂੰ ਨਹੀਂ ਮਿਲੀ। ਇਸ ਕਾਰਨ ਇਹ ਕਦਮ ਚੁੱਕ ਰਿਹਾ ਹੈ।


author

DIsha

Content Editor

Related News