ਆਂਧਰਾ ਪ੍ਰਦੇਸ਼ ਵਿਧਾਨ ਸਭਾ 'ਚ ਪਾਸ ਹੋਇਆ 'ਦਿਸ਼ਾ' ਬਿੱਲ, ਹੁਣ ਰੇਪ ਦੀ ਸਜ਼ਾ ਮੌਤ

12/13/2019 5:38:10 PM

ਹੈਦਰਾਬਾਦ— ਆਂਧਰਾ ਪ੍ਰਦੇਸ਼ ਵਿਧਾਨ ਸਭਾ ਨੇ ਸ਼ੁੱਕਰਵਾਰ ਨੂੰ 'ਦਿਸ਼ਾ ਬਿੱਲ' ਪਾਸ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰੇਪ ਦੇ ਮਾਮਲਿਆਂ 'ਚ ਮੌਤ ਦੀ ਸਜ਼ਾ ਦਾ ਪ੍ਰਬੰਧ ਦੇਣ ਵਾਲਾ ਆਂਧਰਾ ਪ੍ਰਦੇਸ਼ ਰਾਜ ਦਾ ਪਹਿਲਾ ਰਾਜ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ, ਕਤਲ ਅਤੇ ਫਿਰ ਲਾਸ਼ ਸਾੜਨ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਦੇ ਬਾਅਦ ਤੋਂ ਹੀ ਰਾਜ ਸਮੇਤ ਪੂਰੇ ਦੇਸ਼ 'ਚ ਗੁੱਸਾ ਸੀ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਇਹ ਕਦਮ ਚੁੱਕਿਆ ਹੈ।

21 ਦਿਨਾਂ ਦੇ ਅੰਦਰ ਫੈਸਲਾ ਦੇਣ ਤੇ ਮੌਤ ਦੀ ਸਜ਼ਾ ਦਾ ਪ੍ਰਬੰਧ
'ਦਿਸ਼ਾ ਬਿੱਲ' ਨੂੰ ਆਂਧਰਾ ਪ੍ਰਦੇਸ਼ ਕ੍ਰਿਮੀਨਲ ਲਾਅ (ਸੋਧ) ਐਕਟ 2019 ਵੀ ਕਿਹਾ ਗਿਆ ਹੈ। ਇਸ ਬਿੱਲ ਦੇ ਅਧੀਨ ਰੇਪ ਅਤੇ ਗੈਂਗਰੇਪ ਦੇ ਅਪਰਾਧ ਲਈ ਟ੍ਰਾਇਲ ਨੂੰ ਤੇਜ਼ ਕੀਤਤੇ ਜਾਣ, 21 ਦਿਨਾਂ ਦੇ ਅੰਦਰ ਫੈਸਲਾ ਦੇਣ ਅਤੇ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਜ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਦੀ ਅਗਵਾਈ 'ਚ ਕੈਬਨਿਟ ਨੇ ਦਿਸ਼ਾ ਬਿੱਲ ਨੂੰ ਪਾਸ ਕੀਤਾ ਸੀ। ਮੌਜੂਦਾ ਕਾਨੂੰਨ ਅਜਿਹੇ ਮਾਮਲਿਆਂ 'ਚ ਮੁਕੱਦਮਾ ਚਲਾਉਣ ਲਈ 4 ਮਹੀਨਿਆਂ ਦਾ ਸਮਾਂ ਦਿੰਦਾ ਹੈ।

ਇਹ ਹੈ ਪ੍ਰਬੰਧ
ਇਸ ਬਿੱਲ 'ਚ ਰੇਪ ਦੇ ਮਾਮਲਿਆਂ 'ਚ ਐੱਫ.ਆਈ.ਆਰ. ਦਰਜ ਹੋਣ ਦੇ 21 ਦਿਨਾਂ ਦੇ ਅੰਦਰ ਟ੍ਰਾਇਲ ਪੂਰਾ ਹੋਣ ਦੇ ਨਾਲ-ਨਾਲ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਬਿੱਲ 'ਚ ਆਈ.ਪੀ.ਸੀ. ਦੀ ਧਾਰਾ 354 'ਚ ਸੋਧ ਕਰ ਕੇ ਨਵੀਂ ਧਾਰਾ 354 (ਈ) ਬਣਾਈ ਗਈ ਹੈ। ਸੋਧ ਕਾਨੂੰਨ, ਅਜਿਹੇ ਮਾਮਲਿਆਂ 'ਚ ਜਿੱਥੇ ਨੋਟਿਸ ਲੈਣ ਲਾਇਕ ਸਬੂਤ ਉਪਲੱਬਧ ਹੋਣ, ਜਾਂਚ ਨੂੰ 7 ਦਿਨਾਂ 'ਚ ਪੂਰੀ ਕਰਨ ਅਤੇ ਅਗਲੇ 14 ਦਿਨਾਂ 'ਚ ਕੋਰਟ 'ਚ ਮੁਕੱਦਮਾ ਚਲਾਉਣ ਦਾ ਪ੍ਰਬੰਧ ਕਰਦਾ ਹੈ ਤਾਂ ਕਿ 21 ਦਿਨਾਂ ਦੇ ਅੰਦਰ ਸਜ਼ਾ ਦਿੱਤੀ ਜਾ ਸਕੇ।


DIsha

Content Editor

Related News