ਵੱਡਾ ਹਾਦਸਾ; ਕਰੰਟ ਲੱਗਣ ਕਾਰਨ 13 ਬੱਚੇ ਝੁਲਸੇ

Thursday, Apr 11, 2024 - 05:30 PM (IST)

ਵੱਡਾ ਹਾਦਸਾ; ਕਰੰਟ ਲੱਗਣ ਕਾਰਨ 13 ਬੱਚੇ ਝੁਲਸੇ

ਕੁਰਨੂਲ- ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ਦੇ ਪਿੰਡ ਚਿਨਾ ਟੇਕੁਰ 'ਚ ਉਗਾਦੀ ਸਮਾਰੋਹ ਜਸ਼ਨ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ 13 ਬੱਚੇ ਝੁਲਸ ਗਏ। ਇਹ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਅੰਜਨੇਯਾ ਸਵਾਮੀ ਮੰਦਰ ਤੋਂ ਪ੍ਰਭਾ ਰੱਥ ਯਾਤਰਾ ਕੱਢੀ ਜਾ ਰਹੀ ਸੀ।  ਰਿਪੋਰਟਾਂ ਮੁਤਾਬਕ ਰੱਥ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆ ਗਿਆ, ਜਿਸ ਕਾਰਨ ਨੇੜੇ ਖੜ੍ਹੇ ਬੱਚੇ ਇਸ ਦੀ ਲਪੇਟ ਵਿਚ ਆ ਗਏ। ਪੁਲਸ ਨੇ ਦੱਸਿਆ ਕਿ ਝੁਲਸੇ ਬੱਚਿਆਂ ਨੂੰ ਡਾਕਟਰੀ ਸਹਾਇਤਾ ਲਈ ਕੁਰਨੂਲ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਸਕੂਲ ਬੱਸ ਪਲਟਣ ਕਾਰਨ 5 ਬੱਚਿਆਂ ਦੀ ਮੌਤ, ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਖੁੱਲ੍ਹਿਆ ਸੀ ਸਕੂਲ

ਜਾਣਕਾਰੀ ਦਿੰਦੇ ਹੋਏ ਕੁਰਨੂਲ ਦਿਹਾਤੀ ਪੁਲਸ ਸਟੇਸ਼ਨ ਦੇ ਸਰਕਲ ਇੰਸਪੈਕਟਰ ਕਿਰਨ ਕੁਮਾਰ ਰੈੱਡੀ ਨੇ ਪੁਸ਼ਟੀ ਕੀਤੀ ਕਿ ਅੱਜ ਸਵੇਰੇ ਉਗਾਦੀ ਉਤਸਵ ਸਮਾਰੋਹ ਦੀ ਸਮਾਪਤੀ ਤੋਂ ਬਾਅਦ ਬਿਜਲੀ ਦੇ ਕਰੰਟ ਨਾਲ 13 ਬੱਚੇ ਝੁਲਸ ਗਏ। ਦੱਸ ਦੇਈਏ ਕਿ ਤੇਲਗੂ ਕੈਲੰਡਰ ਵਿਚ ਉਗਾਦੀ ਨਵੇਂ ਸਾਲ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਹ ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੇ ਲੋਕਾਂ ਵਲੋਂ ਚੇਤ ਨਰਾਤਿਆਂ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ- ਬੇਰਹਿਮ ਮਾਪਿਆਂ ਦਾ ਸ਼ਰਮਨਾਕ ਕਾਰਾ; 18 ਮਹੀਨਿਆਂ ਦੀ ਬੱਚੀ ਦਾ ਕਤਲ ਮਗਰੋਂ ਕਬਰ 'ਚ ਦਫ਼ਨਾਈ ਲਾਸ਼

ਉਨ੍ਹਾਂ ਕਿਹਾ ਕਿ ਕਰੰਟ ਕਾਰਨ ਝੁਲਸੇ ਬੱਚਿਆਂ ਦੀ ਗੰਭੀਰਤਾ 10 ਫ਼ੀਸਦੀ ਤੋਂ ਘੱਟ ਦੱਸੀ ਗਈ ਹੈ।  ਗ਼ਨੀਮਤ ਇਹ ਰਹੀ ਕਿ ਕਰੰਟ ਲੱਗਣ ਨਾਲ ਕਿਸੇ ਬੱਚੇ ਦੀ ਮੌਤ ਨਹੀਂ ਹੋਈ ਹੈ। ਪਨਯਮ ਦੇ ਵਿਧਾਇਕ ਕਟਾਸਨੀ ਰਾਮਭੂਪਾਲ ਰੈੱਡੀ ਅਤੇ ਨੰਡਿਆਲਾ ਤੇਲਗੂ ਦੇਸ਼ਮ ਪਾਰਟੀ ਦੇ ਉਮੀਦਵਾਰ ਬਾਈਰੇਡੀ ਸ਼ਬਰੀ ਨੇ ਝੁਲਸੇ ਬੱਚਿਆਂ ਨੂੰ ਮਿਲਣ ਲਈ ਹਸਪਤਾਲ ਦਾ ਦੌਰਾ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਨੂੰ ਸਹੀ ਡਾਕਟਰੀ ਦੇਖਭਾਲ ਮਿਲੇ। ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਬੱਚਿਆਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News