AP : ਘਰ ''ਚ ਤਿੰਨ ਲੋਕਾਂ ਦੀਆਂ ਮਿਲੀਆਂ ਲਾਸ਼ਾਂ, ਪੁੱਤ ਦੀ ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਦਾ ਸ਼ੱਕ

Monday, Jun 15, 2026 - 03:38 PM (IST)

AP : ਘਰ ''ਚ ਤਿੰਨ ਲੋਕਾਂ ਦੀਆਂ ਮਿਲੀਆਂ ਲਾਸ਼ਾਂ, ਪੁੱਤ ਦੀ ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਦਾ ਸ਼ੱਕ

ਦੁਵੁਰੂ (ਆਂਧਰਾ ਪ੍ਰਦੇਸ਼) : ਨੇਲੋਰ ਜ਼ਿਲ੍ਹੇ 'ਚ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਥੇ ਇਕ ਪਰਿਵਾਰ ਦੇ ਤਿੰਨ ਜੀਆਂ ਨੇ ਖੁਦਕੁਸ਼ੀ ਕਰ ਲਈ ਹੈ। ਇਸ ਦੌਰਾਨ ਪੁਲਸ ਨੂੰ ਸ਼ੱਕ ਹੈ ਕਿ ਪਰਿਵਾਰ ਨੌਜਵਾਨ ਪੁੱਤ ਦੀ ਬੇਰੁਜ਼ਗਾਰੀ ਕਾਰਨ ਪਰੇਸ਼ਾਨ ਸੀ।

ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅੱਗੇ ਕਿਹਾ ਕਿ ਮਧੂਸੂਦਨ (65), ਉਸਦੀ ਪਤਨੀ ਰਤਨਾਵਲੀ (56) ਅਤੇ ਉਨ੍ਹਾਂ ਦੇ ਪੁੱਤਰ ਸਾਈ ਸਮਰਥ (26) ਸੰਗਮ ਮੰਡਲ ਦੇ ਦੁਵੁਰੂ ਪਿੰਡ 'ਚ ਉਨ੍ਹਾਂ ਦੇ ਘਰ 'ਚ ਮ੍ਰਿਤਕ ਪਾਏ ਗਏ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਤਿੰਨ ਲੋਕਾਂ ਦੇ ਇੱਕ ਪਰਿਵਾਰ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਨ੍ਹਾਂ ਦਾ ਪੁੱਤਰ ਕਾਫੀ ਸਮੇਂ ਤੋਂ ਨੌਕਰੀ ਨਹੀਂ ਲੱਭ ਪਾ ਰਿਹਾ ਸੀ।

ਪੁਲਸ ਦੇ ਅਨੁਸਾਰ, ਮਧੂਸੂਦਨ ਇੱਕ ਸੇਵਾਮੁਕਤ ਅਧਿਆਪਕ ਸੀ ਅਤੇ ਉਸਦੇ ਪੁੱਤਰ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ। ਪੁਲਸ ਨੇ ਕਿਹਾ ਕਿ ਪਰਿਵਾਰ ਨੇ ਇੱਕ ਨੋਟ ਵੀ ਛੱਡਿਆ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਕਿਵੇਂ ਵੰਡਿਆ ਜਾਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News