ਸ਼ੀ ਜਿਨਪਿੰਗ ਦੀਆਂ ਸਖ਼ਤ ਨੀਤੀਆਂ ਕਾਰਨ ਪੂੰਜੀ ਅਤੇ ਪਰਿਵਾਰਾਂ ਦਾ ਵਿਦੇਸ਼ਾਂ ਵੱਲ ਪਲਾਇਨ

Saturday, Jul 25, 2026 - 03:36 PM (IST)

ਸ਼ੀ ਜਿਨਪਿੰਗ ਦੀਆਂ ਸਖ਼ਤ ਨੀਤੀਆਂ ਕਾਰਨ ਪੂੰਜੀ ਅਤੇ ਪਰਿਵਾਰਾਂ ਦਾ ਵਿਦੇਸ਼ਾਂ ਵੱਲ ਪਲਾਇਨ

ਬੀਜਿੰਗ- ਚੀਨ ਦੀ ਲੀਡਰਸ਼ਿਪ ਇੱਕ ਵਾਰ ਫਿਰ ਆਪਣੇ ਨਾਗਰਿਕਾਂ ਦੀ ਵਿੱਤੀ ਆਜ਼ਾਦੀ 'ਤੇ ਸ਼ਿਕੰਜਾ ਕੱਸ ਰਹੀ ਹੈ। ਦੇਸ਼ ਦੀ ਆਰਥਿਕ ਮੰਦੀ ਨਾਲ ਨਜਿੱਠਣ ਲਈ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਪੂੰਜੀ ਦੇ ਬਹਾਅ ਨੂੰ ਰੋਕਣ ਲਈ ਅਪਣਾਈ ਜਾ ਰਹੀ ਸਖ਼ਤ ਨੀਤੀ—ਜਿਸ ਨੂੰ 'ਬਰਡਕੇਜ ਇਕਾਨਮੀ'  ਦਾ ਨਾਂ ਦਿੱਤਾ ਜਾ ਰਹਾ ਹੈ—ਆਰਥਿਕ ਸਥਿਰਤਾ ਲਿਆਉਣ ਦੀ ਬਜਾਏ ਨਿਵੇਸ਼ਕਾਂ ਅਤੇ ਆਮ ਪਰਿਵਾਰਾਂ ਵਿੱਚ ਦਹਿਸ਼ਤ ਪੈਦਾ ਕਰ ਰਹੀ ਹੈ। ਇਸ ਕਾਰਨ ਲੋਕ ਆਪਣੇ ਪੈਸੇ ਦੇ ਨਾਲ-ਨਾਲ ਦੇਸ਼ ਛੱਡ ਕੇ ਬਾਹਰ ਜਾਣ ਲਈ ਮਜ਼ਬੂਰ ਹੋ ਰਹੇ ਹਨ।

ਹਾਲ ਹੀ ਵਿੱਚ, ਚੀਨ ਦੇ ਸਕਿਓਰਿਟੀਜ਼ ਰੈਗੂਲੇਟਰੀ ਕਮਿਸ਼ਨ  ਨੇ ਬਿਨਾਂ ਲਾਇਸੰਸ ਵਾਲੇ ਬ੍ਰੋਕਰਾਂ 'ਤੇ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ, ਜੋ ਪੈਸਾ ਵਿਦੇਸ਼ ਭੇਜਣ ਵਿੱਚ ਮਦਦ ਕਰਦੇ ਸਨ। ਹਾਂਗਕਾਂਗ ਅਤੇ ਸਿੰਗਾਪੁਰ ਦੇ ਬ੍ਰੋਕਰੇਜਾਂ 'ਤੇ ਸੀਮਾ-ਪਾਰ ਫੰਡ ਕਾਰੋਬਾਰ ਬੰਦ ਕਰਨ ਦਾ ਦਬਾਅ ਪਾਇਆ ਜਾ ਰਹਾ ਹੈ। ਹਾਲਾਂਕਿ ਸਰਕਾਰ ਇਸ ਨੂੰ ਗੈਰ-ਕਾਨੂੰਨੀ ਲੈਣ-ਦੇਣ ਵਿਰੁੱਧ ਕਾਰਵਾਈ ਦੱਸ ਰਹੀ ਹੈ, ਪਰ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਹਾਂਗਕਾਂਗ ਦੇ ਵਿੱਤੀ ਖੇਤਰ ਵਿੱਚ ਅਨਿਸ਼ਚਿਤਤਾ ਅਤੇ ਡਰ ਦਾ ਮਾਹੌਲ ਬਣ ਗਿਆ ਹੈ।

ਇਹ ਕਦਮ ਜੈਕ ਮਾ ਦੀ ਕੰਪਨੀ ਅਲੀਬਾਬਾ 'ਤੇ ਕਾਰਵਾਈ ਅਤੇ ਏ.ਆਈ. ਖੋਜਕਰਤਾਵਾਂ ਦੀਆਂ ਯਾਤਰਾਵਾਂ 'ਤੇ ਲਗਾਈਆਂ ਪਾਬੰਦੀਆਂ ਵਰਗੀਆਂ ਪੁਰਾਣੀਆਂ ਘਟਨਾਵਾਂ ਦੀ ਯਾਦ ਦਿਵਾਉਂਦਾ ਹੈ, ਜੋ ਬੀਜਿੰਗ ਦੇ ਬਾਜ਼ਾਰਾਂ ਨੂੰ ਆਜ਼ਾਦੀ ਦੇਣ ਦੇ ਪੁਰਾਣੇ ਵਾਅਦਿਆਂ ਦੇ ਬਿਲਕੁਲ ਉਲਟ ਹੈ।

ਚੀਨ ਦੇ ਆਮ ਪਰਿਵਾਰ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ। ਪ੍ਰਾਪਰਟੀ ਦੇ ਡਿੱਗ ਰਹੇ ਭਾਅ, ਬੈਂਕਾਂ ਵਿੱਚ ਫਸੇ ਪੈਸੇ ਅਤੇ ਅਸਪਸ਼ਟ ਨੀਤੀਆਂ ਕਾਰਨ ਲੋਕਾਂ ਦਾ ਭਰੋਸਾ ਟੁੱਟ ਚੁੱਕਾ ਹੈ।

ਨਾਗਰਿਕ ਪਹਿਲਾਂ ਚੋਰ ਮੋਰੀਆਂ  ਰਾਹੀਂ ਆਪਣੀ ਕਮਾਈ ਵਿਦੇਸ਼ ਭੇਜਦੇ ਹਨ।

ਇਸ ਤੋਂ ਬਾਅਦ, ਉਹ ਆਪਣੇ ਪਰਿਵਾਰਾਂ ਸਮੇਤ ਹਮੇਸ਼ਾ ਲਈ ਚੀਨ ਛੱਡ ਕੇ ਦੂਜੇ ਦੇਸ਼ਾਂ ਵਿੱਚ ਵਸ ਰਹੇ ਹਨ।

ਬੈਂਕਾਂ ਵੱਲੋਂ ਖਾਤੇ ਖੋਲ੍ਹਣ 'ਤੇ ਚੁੱਪ-ਚਾਪ ਲਗਾਈਆਂ ਜਾ ਰਹੀਆਂ ਰੋਕਾਂ ਅਤੇ ਰੈਗੂਲੇਟਰਾਂ ਦੀ ਸਖ਼ਤੀ ਕਾਰਨ ਲੋਕਾਂ ਦੀ ਵਿੱਤੀ ਆਜ਼ਾਦੀ ਖੋਹੀ ਜਾ ਰਹੀ ਹੈ।

ਇੱਕ ਪਾਸੇ ਜਿੱਥੇ ਪੀਪਲਜ਼ ਬੈਂਕ ਆਫ਼ ਚਾਈਨਾ ਮੁਦਰਾ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਅਮਰੀਕੀ ਫੈਡਰਲ ਰਿਜ਼ਰਵ ਵਾਂਗ ਰਾਤੋ-ਰਾਤ ਨੀਤੀਗਤ ਦਰਾਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਹੀ ਸਿਆਸੀ ਦਖਲਅੰਦਾਜ਼ੀ ਇਨ੍ਹਾਂ ਸੁਧਾਰਾਂ 'ਤੇ ਪਾਣੀ ਫੇਰ ਰਹੀ ਹੈ।

ਵਿਸ਼ਵ ਪੱਧਰ 'ਤੇ ਅਮਰੀਕੀ ਡਾਲਰ ਦੀ ਕਮਜ਼ੋਰੀ ਅਤੇ ਸੋਨੇ ਦੇ ਰਿਜ਼ਰਵ ਵਿੱਚ ਵਾਧੇ ਦੇ ਮੱਦੇਨਜ਼ਰ ਚੀਨ ਕੋਲ ਯੂਆਨ ਨੂੰ ਇੱਕ ਮਜ਼ਬੂਤ ਅੰਤਰਰਾਸ਼ਟਰੀ ਕਰੰਸੀ ਬਣਾਉਣ ਦਾ ਮੌਕਾ ਸੀ। ਪਰ ਬੀਜਿੰਗ ਵੱਲੋਂ ਬਾਹਰੋਂ ਨਿਵੇਸ਼ਕਾਂ ਨੂੰ ਲੁਭਾਉਣ ਦੇ ਦਾਅਵੇ ਕਰਨ ਦੇ ਨਾਲ-ਨਾਲ ਅੰਦਰੂਨੀ ਪਾਬੰਦੀਆਂ ਸਖ਼ਤ ਕਰਨ ਦੇ ਦੋਹਰੇ ਰਵੱਈਏ ਨੇ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਤੋੜ ਦਿੱਤਾ ਹੈ।

ਅੰਕੜੇ ਦੱਸਦੇ ਹਨ ਕਿ ਚੀਨ ਦੀ ਆਰਥਿਕ ਹਾਲਤ ਨਾਜ਼ੁਕ ਹੈ:

ਖਪਤਕਾਰ ਕੀਮਤਾਂ : ਮਈ ਵਿੱਚ 1.2% ਵਧੀਆਂ, ਪਰ ਖੁਦਰਾ ਵਿਕਰੀ  0.6% ਡਿੱਗ ਗਈ।

ਨਿਵੇਸ਼: ਸਾਲ 2026 ਦੇ ਪਹਿਲੇ ਪੰਜ ਮਹੀਨਿਆਂ ਵਿੱਚ ਫਿਕਸਡ-ਐਸੇਟ ਨਿਵੇਸ਼ ਵਿੱਚ 4.1% ਦੀ ਗਿਰਾਵਟ ਆਈ।

ਬਚਤ: ਰੀਅਲ ਅਸਟੇਟ ਸੰਕਟ ਕਾਰਨ ਡਰੇ ਹੋਏ ਪਰਿਵਾਰਾਂ ਨੇ ਲਗਭਗ $22 ਟ੍ਰਿਲੀਅਨ (ਖਰਬ) ਡਾਲਰ ਦੀ ਬਚਤ ਬੈਂਕਾਂ ਵਿੱਚ ਡੰਪ ਕੀਤੀ ਹੋਈ ਹੈ, ਜਿਸ ਨੂੰ ਉਹ ਦੇਸ਼ ਵਿੱਚ ਨਿਵੇਸ਼ ਕਰਨ ਲਈ ਤਿਆਰ ਨਹੀਂ ਹਨ।


author

Tarsem Singh

Content Editor

Related News