ਆਂਧਰਾ ਪ੍ਰਦੇਸ਼: ਸੜਕ ਤੋਂ ਸੰਸਦ ਤੱਕ ਜ਼ਬਰਦਸਤ ਪ੍ਰਦਰਸ਼ਨ

03/22/2018 12:28:17 PM

ਹੈਦਰਾਬਾਦ— ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਕਈ ਦਲਾਂ ਨੇ ਵਿਜੇਵਾੜਾ-ਕੋਲਕਾਤਾ ਹਾਈਵੇਅ ਨੂੰ ਬਲਾਕ ਕਰ ਦਿੱਤਾ ਅਤੇ ਜੰਮ ਕੇ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ 'ਚ ਵਾਈ.ਐੱਸ.ਆਰ. ਕਾਂਗਰਸ, ਲੈਫਟ ਪਾਰਟੀਆਂ ਅਤੇ ਆਮ ਆਦਮੀ ਪਾਰਟੀ ਵੀ ਸ਼ਾਮਲ ਸੀ। ਇਨ੍ਹਾਂ ਸਾਰੀਆਂ ਪਾਰਟੀਆਂ ਨੇ ਰਾਜ ਨੂੰ ਵਿਸ਼ੇਸ਼ ਦਰਜ ਦਿੱਤੇ ਜਾਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਇਸੇ ਮੰਗ ਨੂੰ ਲੈ ਕੇ ਟੀ.ਡੀ.ਪੀ. ਅਤੇ ਵਾਈ.ਐੱਸ.ਆਰ. ਕਾਂਗਰਸ ਸਦਨ 'ਚ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਤਿਆਰੀ 'ਚ ਹੈ। ਜਾਮ ਲਗਾ ਰਹੇ ਵਾਈ.ਐੱਸ.ਆਰ. ਕਾਂਗਰਸ ਵਰਕਰਾਂ ਨੇ ਕਿਹਾ ਕਿ ਟੀ.ਡੀ.ਪੀ.-ਭਾਜਪਾ ਦੀ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੇ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਹੈ। ਵਾਈ.ਐੱਸ.ਆਰ. ਦੇ ਲੋਕਾਂ ਨੇ ਇਹ ਵੀ ਕਿਹਾ ਕਿ ਆਉਣ-ਜਾਣ ਵਾਲਿਆਂ 'ਚ ਸਟੂਡੈਂਟਸ ਨੂੰ ਪਰੇਸ਼ਾਨ ਨਾ ਹੋਵੇ, ਇਸ ਲਈ ਅਸੀਂ 10.30 ਵਜੇ ਤੋਂ ਬਾਅਦ ਧਰਨਾ ਸ਼ੁਰੂ ਕੀਤਾ ਹੈ।

ਇਸ ਤੋਂ ਇਲਾਵਾ ਟੀ.ਡੀ.ਪੀ. ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ 'ਚ ਤਾਂ ਵਰਕਰਾਂ ਨੇ ਵਿਜੇਵਾੜਾ 'ਚ ਰਾਜ ਨੂੰ ਵਿਸ਼ੇਸ਼ ਦਰਜ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ। ਇਸ ਤੋਂ ਪਹਿਲਾਂ ਟੀ.ਡੀ.ਪੀ. ਨੇ ਐੱਨ.ਡੀ.ਏ. ਤੋਂ ਆਪਣਾ ਗਠਜੋੜ ਤੋੜ ਲਿਆ ਸੀ ਅਤੇ ਟੀ.ਡੀ.ਪੀ. ਸੰਸਦ ਮੈਂਬਰਾਂ ਨੇ ਮੰਤਰੀ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ।

 


Related News