ਅਨੰਤਨਾਗ ''ਚ ਮਹਿਬੂਬਾ ਮੁਫ਼ਤੀ ਦੇ ਚਚੇਰੇ ਭਰਾ ''ਤੇ ਅੱਤਵਾਦੀ ਹਮਲਾ, PSO ਸ਼ਹੀਦ

Friday, Jul 19, 2019 - 05:58 PM (IST)

ਅਨੰਤਨਾਗ ''ਚ ਮਹਿਬੂਬਾ ਮੁਫ਼ਤੀ ਦੇ ਚਚੇਰੇ ਭਰਾ ''ਤੇ ਅੱਤਵਾਦੀ ਹਮਲਾ, PSO ਸ਼ਹੀਦ

ਜੰਮੂ— ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਪੀ.ਡੀ.ਪੀ. ਨੇਤਾ 'ਤੇ ਅੱਤਵਾਦੀਆਂ ਨੇ ਸ਼ੁੱਕਰਵਾਰ ਦੁਪਹਿਰ ਹਮਲਾ ਕਰ ਦਿੱਤਾ। ਇਸ ਹਮਲੇ 'ਚ ਉਨ੍ਹਾਂ ਦੇ ਪੀ.ਐੱਸ.ਓ. ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਸੁਰੱਖਿਆ ਫੋਰਸਾਂ ਨੇ ਘਟਨਾ ਦੇ ਤੁਰੰਤ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੀ.ਡੀ.ਪੀ. ਨੇਤਾ ਸੱਜਾਦ ਮੁਫ਼ਤੀ, ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਚਚੇਰੇ ਭਰਾ ਹਨ। ਉਹ ਸ਼ੁੱਕਰਵਾਰ ਨੂੰ ਅਨੰਤਨਾਗ 'ਚ ਨਮਾਜ ਅਦਾ ਕਰਨ ਜਾ ਰਹੇ ਸਨ, ਜਿਸ ਸਮੇਂ ਉਨ੍ਹਾਂ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ 'ਚ ਲੱਗੇ ਪੀ.ਐੱਸ.ਓ. ਨੇ ਜਵਾਬੀ ਕਾਰਵਾਈ ਵੀ ਕੀਤੀ ਪਰ ਉਨ੍ਹਾਂ ਨੂੰ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।PunjabKesariਦੂਜੇ ਪਾਸੇ ਐਤਵਾਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਕੋਕਰਨਾਗ 'ਚ ਅੱਤਵਾਦੀਆਂ ਨੇ ਨੈਸ਼ਨਲ ਕਾਨਫਰੰਸ (ਨੇਕਾਂ) ਨੇਤਾ 'ਤੇ ਹਮਲਾ ਕੀਤਾ ਸੀ। ਇਸ 'ਚ ਉਨ੍ਹਾਂ ਦਾ ਪੀ.ਐੱਸ.ਓ. ਸ਼ਹੀਦ ਹੋ ਗਿਆ ਸੀ। ਘਟਨਾ ਉਸ ਸਮੇਂ ਹੋਈ, ਜਦੋਂ ਨੇਕਾਂ ਨੇਤਾ ਸਈਅਦ ਤੌਕੀਰ ਸ਼ਾਹ ਕੋਕਰਨਾਗ ਖੇਤਰ 'ਚ ਪਾਰਟੀ ਵਰਕਰਾਂ ਦੀ ਬੈਠਕ ਤੋਂ ਆ ਰਹੇ ਸਨ। ਹਿੱਲਰ ਇਲਾਕੇ 'ਚ ਅੱਤਵਾਦੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ। ਇਸ 'ਚ ਉਹ ਵਾਲ-ਵਾਲ ਬਚ ਗਏ ਪਰ ਉਨ੍ਹਾਂ ਦਾ ਪੀ.ਐੱਸ.ਓ. ਰਿਆਜ਼ ਅਹਿਮਦ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ।PunjabKesari


author

DIsha

Content Editor

Related News