ਜੰਮੂ ਕਸ਼ਮੀਰ ''ਚ ਲਾਗੂ ਹੋਇਆ ਆਨੰਦ ਮੈਰਿਜ ਐਕਟ, ਜਾਣੋ ਕਿਉਂ ਲਿਆਂਦਾ ਗਿਆ ਇਹ ਕਾਨੂੰਨ
Wednesday, Dec 13, 2023 - 06:27 PM (IST)
ਜੰਮੂ (ਭਾਸ਼ਾ)- ਆਨੰਦ ਵਿਆਹ ਐਕਟ ਦੇ ਅਧੀਨ ਵਿਆਹ ਦੇ ਰਜਿਸਟਰੇਸ਼ਨ ਲਈ ਜੰਮੂ ਕਸ਼ਮੀਰ ਪ੍ਰਸ਼ਾਸਨ ਵਲੋਂ ਵਿਸਤ੍ਰਿਤ ਨਿਯਮ ਬਣਾ ਕੇ ਲਾਗੂ ਕੀਤੇ ਗਏ ਹਨ, ਜੋ ਸਿੱਖ ਰੀਤੀ-ਰਿਵਾਜਾਂ ਨਾਲ ਕੀਤੇ ਗਏ ਵਿਆਹਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਦੇ ਹਨ। ਇਸ ਦੇ ਨਾਲ ਉਨ੍ਹਾਂ ਦੇ ਹਿੰਦੂ ਵਿਆਹ ਐਕਟ ਦੇ ਅਧੀਨ ਵਿਆਹ ਨਾ ਕਰਨ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ। ਇਕ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ,''ਆਨੰਦ ਕਾਰਜ ਦੇ ਰਜਿਸਟਰੇਸ਼ਨ ਲਈ 'ਜੰਮੂ ਅਤੇ ਕਸ਼ਮੀਰ ਆਨੰਦ ਵਿਆਹ ਰਜਿਸਟਰੇਸ਼ਨ ਨਿਯਮ, 2023' ਤਿਆਰ ਕੀਤਾ ਗਿਆ ਹੈ। ਇਸ ਦੇ ਅਧੀਨ ਸੰਬੰਧਤ ਤਹਿਸੀਲਦਾਰ ਆਪਣੇ ਅਧਿਕਾਰ ਖੇਤਰ ਦੇ ਅੰਦਰ ਦੇ ਅਜਿਹੇ ਵਿਆਹਾਂ ਦਾ ਰਜਿਸਟਰੇਸ਼ਨ ਕਰਨਗੇ। ਕਾਨੂੰਨ, ਨਿਆਂ ਅਤੇ ਸੰਸਦੀ ਮਾਮਲਿਆਂ ਦੇ ਵਿਭਾਗ ਵਲੋਂ 30 ਨਵੰਬਰ ਨੂੰ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਾ ਹੈ ਕਿ ਸਿੱਖ ਜੋੜੇ ਆਪਣੇ ਵਿਆਹ ਦੇ ਤਿੰਨ ਮਹੀਨਿਆਂ ਦੀ ਮਿਆਦ 'ਚ ਰਜਿਸਟਰੇਸ਼ਨ ਲਈ ਅਪਲਾਈ ਕਰ ਸਕਦੇ ਹਨ ਪਰ ਸਮੇਂ-ਹੱਦ ਖ਼ਤਮ ਹੋਣ ਤੋਂ ਬਾਅਦ ਰਸਮੀ ਕਾਰਵਾਈਆਂ ਪੂਰੀਆਂ ਹੋਣ 'ਤੇ ਉਨ੍ਹਾਂ ਨੂੰ ਲੇਟ ਫ਼ੀਸ ਦਾ ਸਾਹਮਣਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਸੰਸਦ 'ਚ 2 ਸ਼ੱਕੀ ਵੜਨ ਨਾਲ ਪਈਆਂ ਭਾਜੜਾਂ, 22 ਸਾਲ ਪਹਿਲਾਂ ਅੱਜ ਦੇ ਹੀ ਦਿਨ ਹੋਇਆ ਸੀ ਅੱਤਵਾਦੀ ਹਮਲਾ
ਜੰਮੂ ਦੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪ ਪ੍ਰਧਾਨ ਬਲਵਿੰਦਰ ਨੇ ਦੱਸਿਆ,''ਇਹ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਸੀ ਅਤੇ ਅਸੀਂ ਆਪਣਾ ਵਾਅਦਾ ਨਿਭਾਉਣ ਲਈ ਉੱਪ ਰਾਜਪਾਲ ਦੇ ਧੰਨਵਾਦੀ ਹਾਂ।'' ਉਨ੍ਹਾਂ ਕਿਹਾ ਕਿ ਆਨੰਦ ਵਿਆਹ ਐਕਟ ਦੇ ਲਾਗੂ ਹੋਣ ਨਾਲ ਭਾਈਚਾਰੇ ਦੇ ਲੋਕ ਖੁਸ਼ ਹਨ, ਕਿਉਂਕਿ ਉਹ ਇਕ ਵੱਖ ਸਿੱਖ ਵਿਆਹ ਐਕਟ ਦੀ ਉਪਲੱਬਧਤਾ ਕਾਰਨ ਪਛਾਣ ਦੇ ਸੰਕਟ ਦਾ ਸਾਹਮਣਾ ਕਰ ਰਹੇ ਸਨ। ਆਨੰਦ ਵਿਆਹ ਐਕਟ 1909 'ਚ ਬ੍ਰਿਟਿਸ਼ ਇੰਪੀਰੀਅਲ ਲੈਜਿਸਲੇਟਿਵ ਕੌਂਸਲ' ਨੇ ਸਿੱਖ ਵਿਆਹ ਸਮਾਰੋਹ 'ਆਨੰਦ ਕਾਰਜ' ਨੂੰ ਮਾਨਤਾ ਦੇਣ ਲਈ ਬਣਾਇਆ ਸੀ। 2012 'ਚ, ਸੰਸਦ ਨੇ ਆਨੰਦ ਵਿਆਹ (ਸੋਧ) ਬਿੱਲ ਪਾਸ ਕੀਤਾ, ਜਿਸ ਨਾਲ ਸਿੱਖ ਰਵਾਇਤੀ ਵਿਆਹ ਨੂੰ ਕਾਨੂੰਨੀ ਮਾਨਤਾ ਦੇ ਦਾਇਰੇ 'ਚ ਲਿਆਂਦਾ ਗਿਆ। ਕੇਂਦਰ ਸਰਕਾਰ ਨੇ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਆਨੰਦ ਕਾਰਜ ਦੇ ਰਜਿਸਟਰੇਸ਼ਨ ਲਈ ਸੰਬੰਧਤ ਨਿਯਮ ਬਣਾਉਣ ਦਾ ਕੰਮ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਤੇ ਛੱਡ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8