ਆਨੰਦ ਮਹਿੰਦਰਾ ਨੇ ਲੱਭ ਲਿਆ ''ਜੁੱਤੀਆਂ ਦਾ ਡਾਕਟਰ'', ਦਿੱਤਾ ਇਹ ਆਫਰ

Tuesday, May 01, 2018 - 02:51 AM (IST)

ਆਨੰਦ ਮਹਿੰਦਰਾ ਨੇ ਲੱਭ ਲਿਆ ''ਜੁੱਤੀਆਂ ਦਾ ਡਾਕਟਰ'', ਦਿੱਤਾ ਇਹ ਆਫਰ

ਨਵੀਂ ਦਿੱਲੀ—ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕੁਝ ਦਿਨ ਪਹਿਲਾ ਟਵਿਟਰ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਵਿਅਕਤੀ ਮੈਨਜਮੈਂਟ ਦੇ ਵਿਦਿਆਰਥੀਆਂ ਨੂੰ ਮਾਰਕੀਟਿੰਗ ਦੇ ਗੁਰ ਸਿੱਖਣੇ ਚਾਹੀਦੇ ਹਨ। ਆਨੰਦ ਨੇ ਜੋ ਤਸਵੀਰ ਸ਼ੇਅਰ ਕੀਤੀ ਸੀ ਉਸ 'ਚ ਇਕ ਮੋਚੀ ਨੇ ਸੜਕ 'ਤੇ ਲੱਗੀ ਆਪਣੀ ਦੁਕਾਨ 'ਤੇ ਇਕ ਬੈਨਰ ਲਗਾਇਆ ਹੋਇਆ ਸੀ, 'ਜ਼ਖਮੀ ਜੁੱਤੀਆਂ ਦਾ ਹਸਪਤਾਲ'। ਮੋਚੀ ਨੇ ਆਨੰਦ ਮਹਿੰਦਰਾ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਸ ਦੀ ਮਦਦ ਲਈ ਅੱਗੇ ਆਏ।


ਨਰਸੀਰਾਮ ਨੂੰ ਦਿਖਾਏ ਡਿਜ਼ਾਇਨ
ਮੋਚੀ ਨਰਸੀਰਾਮ ਦੇ ਬਾਰੇ 'ਚ ਟਵੀਟ ਕਰਦੇ ਹੋਏ ਮਹਿੰਦਰਾ ਨੇ ਲਿਖਿਆ ਕਿ ਹਰਿਆਣਾ 'ਚ ਸਾਡੀ ਟੀਮ ਉਨ੍ਹਾਂ ਨਾਲ ਮਿਲੀ ਅਤੇ ਪੁੱਛਿਆ ਕਿ ਅਸੀਂ ਕਿਵੇਂ ਉਸ ਦੀ ਮਦਦ ਕਰ ਸਕਦੇ ਹਾਂ। ਸਾਧਾਰਣ ਜਿਹੇ ਨਰਸੀਰਾਮ ਨੇ ਪੈਸੇ ਨਹੀਂ ਮੰਗੇ ਉਨ੍ਹਾਂ ਨੇ ਕੰਮ ਕਰਨ ਲਈ ਬਿਹਤਰ ਜਗ੍ਹਾ ਦੀ ਜ਼ਰੂਰਤ ਦੇ ਬਾਰੇ 'ਚ ਦੱਸਿਆ। ਮਹਿੰਦਰਾ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੇ ਮੁੰਬਈ ਦੀ ਆਪਣੀ ਡਿਜ਼ਾਇਨ ਸਟੂਡੀਓ ਟੀਮ ਨਾਲ ਚੱਲਦੀ ਫਿਰਦੀ ਦੁਕਾਨ ਡਿਜ਼ਾਇਨ ਕਰਨ ਨੂੰ ਕਿਹਾ।

ਮਹਿੰਦਰਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਡਿਜ਼ਾਇਨ ਨਰਸੀਰਾਮ ਜੀ ਨੂੰ ਦਿਖਾਏ ਹਨ। ਉਨ੍ਹਾਂ ਨੇ ਟਵੀਟਰ ਯੂਜ਼ਰਾਂ ਤੋਂ ਵੀ ਆਇਡੀਆ ਮੰਗੇ। ਉਨ੍ਹਾਂ ਨੇ ਕਿਹਾ ਕਿ ਸੜਕ 'ਤੇ ਸਾਮਾਨ ਵੇਚਣ ਵਾਲਿਆਂ ਲਈ ਚੱਲਦੀਆਂ-ਫਿਰਦੀਆਂ ਦੁਕਾਨਾਂ ਬਣਾਈਆਂ ਜਾ ਸਕਦੀਆਂ ਹਨ ਜਿਸ ਨਾਲ ਸੁੰਦਰਤਾ ਵੀ ਬਣੀ ਰਹੇ ਅਤੇ ਉਨ੍ਹਾਂ ਦਾ ਕੰਮ ਵੀ ਬਿਹਤਰ ਤਰੀਕੇ ਨਾਲ ਹੋ ਸਕੇ।

 

ਫੁੱਲ ਅਤੇ ਮੋਮੇਂਟੋ ਭੇਜੇ
ਨਰਸੀਰਾਮ ਦੀ ਤਸਵੀਰ ਵਟਸਐਪ ਦੇ ਰਾਹੀ ਮਿਲਣ 'ਤੇ ਆਨੰਦ ਮਹਿੰਦਰਾ ਹੈਰਾਨ ਰਹਿ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਆਪਣੀ ਇਕ ਟੀਮ ਇਹ ਲੱਭਣ 'ਚ ਲਗਾਈ ਕਿ ਆਖਰ ਨਰਸੀਰਾਮ ਦਾ ਪਤਾ-ਠਿਕਾਣਾ ਕਿੱਥੇ ਹੈ। ਜਲਦ ਹੀ ਨਰਸੀਰਾਮ ਦਾ ਠਿਕਾਣਾ ਮਿਲ ਗਿਆ ਪਰ ਮਹਿੰਦਰਾ ਗਰੁੱਪ ਦੀ ਟੀਮ ਨੇ ਨਰਸੀ ਨੂੰ ਫੁੱਲ ਅਤੇ ਮੋਮੇਂਟੋ ਭੇਜੇ। ਉਨ੍ਹਾਂ ਮਹਿੰਦਰਾ ਕੰਪਨੀ ਦੇ ਟਰੈਕਟਰ 'ਤੇ ਬੈਠਾ ਕਰ ਸਾਰੇ ਸ਼ਹਿਰ 'ਚ ਵੀ ਘੁਮਾਇਆ ਗਿਆ।


Related News