ਨਾਮੀ ਪੰਜਾਬੀ ਗਾਇਕ ਦੀ ਸਟੇਜ ਕੋਲ ਬੰਦੂਕ ਲੈ ਪੁੱਜਿਆ ਅਣਜਾਣ ਸ਼ਖਸ, ਮਚੀ ਤਰਥੱਲੀ
Wednesday, Feb 12, 2025 - 04:39 PM (IST)
![ਨਾਮੀ ਪੰਜਾਬੀ ਗਾਇਕ ਦੀ ਸਟੇਜ ਕੋਲ ਬੰਦੂਕ ਲੈ ਪੁੱਜਿਆ ਅਣਜਾਣ ਸ਼ਖਸ, ਮਚੀ ਤਰਥੱਲੀ](https://static.jagbani.com/multimedia/2025_2image_15_50_437514417jassi.jpg)
ਐਂਟਰਟੇਨਮੈਂਟ ਡੈਸਕ : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੂੰ ਲੈ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਜੱਸੀ ਗਿੱਲ ਉੱਤਰ ਪ੍ਰਦੇਸ਼ ਦੇ ਏਟਾ 'ਚ ਪਰਫਾਰਮ ਕਰਨ ਲਈ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਜਦੋਂ ਜੱਸੀ ਗਿੱਲ ਸਟੇਜ 'ਤੇ ਲਾਈਵ ਸ਼ੋਅ ਕਰ ਰਹੇ ਸੀ ਤਾਂ ਇੱਕ ਅਣਜਾਣ ਵਿਅਕਤੀ ਸਟੇਜ ਕੋਲ ਬੰਦੂਕ ਲੈ ਪਹੁੰਚ ਗਿਆ। ਇਹ ਸਭ ਵੇਖ ਕੇ ਮੌਜੂਦਾ ਲੋਕ ਵੀ ਪਰੇਸ਼ਾਨ ਹੋ ਗਏ। ਮੌਕੇ 'ਤੇ ਮੌਜੂਦ ਪੁਲਸ ਨੇ ਉਸ ਵਿਅਕਤੀ ਨੂੰ ਤੁਰੰਤ ਉੱਥੋਂ ਬਾਹਰ ਕੱਢ ਦਿੱਤਾ। ਦੱਸ ਦੇਈਏ ਕਿ ਪੁਲਸ ਨੂੰ ਇਸ ਸ਼ੱਕੀ ਵਿਅਕਤੀ ਕੋਲੋਂ ਇੱਕ ਕਿਸਾਨ ਯੂਨੀਅਨ ਅਤੇ ਦੂਜਾ ਮੀਡੀਆ ਕਾਰਡ ਬਰਾਮਦ ਹੋਇਆ ਹੈ। ਪੁਲਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਸ਼ੱਕੀ ਵਿਅਕਤੀ ਦੇ ਸਟੇਜ ਨੇੜੇ ਬੰਦੂਕ ਲੈ ਕੇ ਜਾਣ ਦਾ ਮਕਸਦ ਕੀ ਸੀ।
ਇਹ ਵੀ ਪੜ੍ਹੋ- ਰਣਵੀਰ ਦੇ ਮੁੱਦੇ 'ਤੇ ਤੱਤੇ ਹੋਏ ਜਸਬੀਰ ਜੱਸੀ, ਆਵਾਜ਼ ਚੁੱਕਣ ਵਾਲਿਆਂ ਨੂੰ ਸ਼ਰੇਆਮ ਆਖੀ ਵੱਡੀ ਗੱਲ
ਜਸਦੀਪ ਸਿੰਘ ਗਿੱਲ ਤੋਂ ਬਣੇ ਜੱਸੀ ਗਿੱਲ
ਜੱਸੀ ਗਿੱਲ ਦਾ ਅਸਲ ਨਾਂ ਜਸਦੀਪ ਸਿੰਘ ਗਿੱਲ ਹੈ। ਜੱਸੀ ਨੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ। ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ’ਚ ਵੀ ਮੱਲਾਂ ਮਾਰੀਆਂ ਹਨ ਤੇ ਪਾਲੀਵੁੱਡ ਦੇ ਨਾਲ-ਨਾਲ ਉਹ ਬਾਲੀਵੁੱਡ ’ਚ ਵੀ ਕਈ ਫ਼ਿਲਮਾਂ ’ਤੇ ਕੰਮ ਕਰ ਰਹੇ ਹਨ। ਕੋਈ ਸਮਾਂ ਸੀ ਜਦੋਂ ਜੱਸੀ ਗਿੱਲ ਕਾਫੀ ਮੋਟੇ ਹੁੰਦੇ ਸਨ ਤੇ ਕੱਪੜੇ ਖਰੀਦਣ ਸਮੇਂ ਉਨ੍ਹਾਂ ਨੂੰ ਕਾਫੀ ਸੋਚਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੇ ਖੁਦ ਨੂੰ ਫਿੱਟ ਕਰ ਲਿਆ ਹੈ। ਜੱਸੀ ਨੇ ਇਕ ਇੰਟਰਵਿਊ ਦੌਰਾਨ ਕਈ ਗੱਲਾਂ ਸਾਂਝੀਆਂ ਕੀਤੀਆਂ।
ਪੜ੍ਹਾਈ ਤੋਂ ਬਚਣ ਲਈ ਰੱਖਿਆ ਮਿਊਜ਼ਿਕ
ਜੱਸੀ ਗਿੱਲ ਨੇ ਪੜ੍ਹਾਈ ਤੋਂ ਬਚਣ ਲਈ ਮਿਊਜ਼ਿਕ ਦਾ ਪ੍ਰੈਕਟੀਕਲ ਵਿਸ਼ਾ ਰੱਖਿਆ ਸੀ ਪਰ ਇਹ ਵਿਸ਼ਾ ਉਨ੍ਹਾਂ ਦੇ ਕਰੀਅਰ ਲਈ ਇਕ ਨਵਾਂ ਰਾਹ ਖੋਲ੍ਹ ਦੇਵੇਗਾ, ਇਸ ਦਾ ਅੰਦਾਜ਼ਾ ਸ਼ਾਇਦ ਜੱਸੀ ਗਿੱਲ ਨੂੰ ਨਹੀਂ ਸੀ ਤੇ ਕਾਲਜ ਦੀ ਪੜ੍ਹਾਈ ਦੌਰਾਨ ਹੀ ਉਨ੍ਹਾਂ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਸਰਾਹਿਆ ਗਿਆ ਤੇ ਫਿਰ ਉਨ੍ਹਾਂ ਨੇ ਗਾਇਕ ਬਣਨ ਦਾ ਫ਼ੈਸਲਾ ਲਿਆ।
ਇਹ ਵੀ ਪੜ੍ਹੋ- ਰਣਵੀਰ ਦੀ ਵੱਢ ਲੈ ਆਓ ਜੀਭ ਤੇ ਲੈ ਜਾਓ 5 ਲੱਖ ਨਕਦ ਇਨਾਮ! ਅੰਸਾਰੀ ਨੇ ਦਿੱਤੀ ਧਮਕੀ
ਕ੍ਰਿਕਟ ਖੇਡਣ ਦੇ ਸ਼ੌਕੀਨ ਜੱਸੀ ਗਿੱਲ
ਜੱਸੀ ਗਿੱਲ ਵਾਲੀਬਾਲ ਦੇ ਨੈਸ਼ਨਲ ਖਿਡਾਰੀ ਵੀ ਰਹੇ ਹਨ। ਇਸ ਤੋਂ ਇਲਾਵਾ ਆਪਣੇ ਵਿਹਲੇ ਸਮੇਂ ’ਚ ਉਹ ਕ੍ਰਿਕਟ ਖੇਡਣਾ ਵੀ ਪਸੰਦ ਕਰਦੇ ਹਨ। ਵਿਰਾਟ ਕੋਹਲੀ ਉਨ੍ਹਾਂ ਦੇ ਪਸੰਦੀਦਾ ਕ੍ਰਿਕਟਰ ਹਨ। ਪਰਿਵਾਰ ’ਚ ਮਾਪਿਆਂ ਨੇ ਉਨ੍ਹਾਂ ਦੀ ਗਾਇਕੀ ਨੂੰ ਹਮੇਸ਼ਾ ਹੀ ਸਹਿਯੋਗ ਦਿੱਤਾ ਪਰ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਦੋਂ ਵੀ ਕੋਈ ਚੀਜ਼ ਲੈਣੀ ਹੁੰਦੀ ਸੀ ਤਾਂ ਉਹ ਆਪਣੀ ਮਾਂ ਨੂੰ ਕਹਿੰਦੇ ਹੁੰਦੇ ਸਨ। ਜੱਸੀ ਗਿੱਲ ਦੀ ਮਾਂ ਦੁੱਧ ਡੇਅਰੀ ’ਚ ਪਾਉਂਦੇ ਹੁੰਦੇ ਸਨ ਤੇ ਜੋ ਪੈਸੇ ਉਨ੍ਹਾਂ ਨੇ ਦੁੱਧ ਡੇਅਰੀ ’ਚੋਂ ਕਮਾਏ ਸਨ, ਉਨ੍ਹਾਂ ਪੈਸਿਆਂ ਨਾਲ ਹੀ ਜੱਸੀ ਅੱਜ ਇਸ ਮੁਕਾਮ ’ਤੇ ਹਨ। ਜੱਸੀ ਗਿੱਲ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰਹਿੰਦੇ ਹਨ ਤੇ ਆਪਣੀ ਧੀ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8