ਹੈਦਰਾਬਾਦ : ਪੁਲ ਦੇ ਹੇਠਾਂ ਇਕ ਹੋਰ ਔਰਤ ਦੀ ਮਿਲੀ ਸੜੀ ਹੋਈ ਲਾਸ਼

11/29/2019 10:53:21 PM

ਬੈਂਗਲੁਰੂ — ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਦਰਿੰਦਗੀ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਸੀ ਕਿ ਇਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਸਾਇਬਰਾਬਾਦ ਦੇ ਸ਼ਮਸ਼ਾਬਾਦ ਪੁਲਸਸਟੇਸ਼ਨ ਦੇ ਖੇਤਰ 'ਚ ਇਕ ਹੋਰ ਮਹਿਲਾ ਦੀ ਸੜੀ ਲਾਸ਼ ਮਿਲੀ ਹੈ। ਮਹਿਲਾ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਉਹੀ ਇਲਾਕਾ ਹੈ, ਜਿਥੋਂ ਕੁਝ ਘੰਟਿਆਂ ਪਹਿਲਾਂ ਮਹਿਲਾ ਡਾਕਟਰ ਦਾ ਰੇਪ ਤੋਂ ਬਾਅਦ ਸੜੀ ਲਾਸ਼ ਮਿਲੀ ਸੀ।
ਇਕ ਹੋਰ ਸੜੀ ਲਾਸ਼ ਮਿਲਣ ਬਾਰੇ ਸਾਇਬਰਾਬਾਦ ਦੇ ਪੁਲਸ ਕਮਿਸ਼ਨਰ ਵੀ.ਸੀ. ਸੱਜਨਰ ਨੇ ਕਿਹਾ ਕਿ ਸ਼ਮਸ਼ਾਬਾਦ ਦੇ ਬਾਹਰੀ ਇਲਾਕਿਆਂ 'ਚ ਲਾਸ਼ ਮਿਲੀ ਹੈ। ਲਾਸ਼ ਨੂੰ ਸਰਕਾਰੀ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦਰਜ ਕਰ ਲਿਆ ਗਿਆ ਹੈ।
ਮਹਿਲਾ ਡਾਕਟਰ ਨੂੰ ਵੀ ਰੇਪ ਤੋਂ ਬਾਅਦ ਸਾੜਿਆ ਗਿਆ
ਇਸ ਤੋਂ ਪਹਿਲਾਂ ਡਾਕਟਰ ਕਤਲਕਾਂਡ 'ਤੇ ਪੁਲਸ ਨੇ ਕਿਹਾ ਹੈ ਕਿ ਹੈਦਰਾਬਾਦ 'ਚ ਸੜੀ ਹਾਲਤ 'ਚ ਜਿਸ ਮਹਿਲਾ ਡਾਕਟਰ ਦੀ ਲਾਸ਼ ਮਿਲੀ ਹੈ, ਹੱਤਿਆ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ। ਦੂਜੇ ਪਾਸੇ ਤੇਲੰਗਾਨਾ ਦੇ ਇਕ ਮੰਤਰੀ ਨੇ ਇਹ ਕਹਿ ਕੇ ਵਿਵਾਦ ਪੈਦਾ ਕਰ ਦਿੱਤਾ ਕਿ ਮਹਿਲਾ ਨੂੰ ਆਪਣੀ ਭੈਣ ਦੀ ਥਾਂ ਪੁਲਸ ਨੂੰ ਫੋਨ ਕਰਨਾ ਚਾਹੀਦਾ ਸੀ। ਪੁਲਸ ਨੇ ਦੱਸਿਆ ਕਿ ਬਲਾਤਕਾਰ ਤੇ ਕਤਲ ਦੇ ਮਾਮਲੇ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਕਾਰਨ ਦੇਸ਼ ਭਰ 'ਚ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

This news is Edited By Inder Prajapati