ਅਮਰੋਹਾ ਦੀ ਦਰਗਾਹ ''ਚ ਕਿਸੇ ਨੂੰ ਡੰਗ ਨਹੀਂ ਮਾਰਦੇ ਬਿੱਛੂ

04/29/2019 10:29:24 AM

ਅਮਰੋਹਾ—ਉੱਤਰ ਪ੍ਰਦੇਸ਼ ਦੇ ਅਮਰੋਹਾ 'ਚ ਇਕ ਅਜਿਹੀ ਦਰਗਾਹ ਹੈ ਜਿੱਥੇ ਬਿੱਛੂ ਨੂੰ ਨਿਸ਼ਚਿਤ ਸਮੇਂ ਲਈ ਸ਼ਰਧਾਲੂ ਆਪਣੇ ਘਰ ਲਿਜਾ ਸਕਦੇ ਹਨ ਪਰ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਬਿੱਛੂ ਵਾਪਸ ਕਰਨਾ ਹੁੰਦਾ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਅਮਾਰੋਹਾ 'ਚ ਸਈਅਦ ਸਰਫੂਦੀਨ ਸ਼ਾਹ ਵਿਲਾਇਤ ਦੀ ਦਰਗਾਹ ਹੈ। ਸਥਾਨਕ ਲੋਕਾਂ ਦਾ ਵਿਸ਼ਵਾਸ ਹੈ ਕਿ ਦਰਗਾਹ ਕੰਪਲੈਕਸ 'ਚ ਮੌਜੂਦ ਜ਼ਹਿਰੀਲੇ ਬਿੱਛੂ ਕਿਸੇ ਨੂੰ ਡੰਗ ਨਹੀਂ ਮਾਰਦੇ ਹਨ। ਇਸ ਬਾਰੇ ਪ੍ਰਚਲਿਤ ਕਹਾਣੀ ਦਰਗਾਹ ਦੇ ਖਾਦਿਮ ਅਨੀਸ ਅਹਿਮਦ ਨੇ ਦੱਸੀ। ਉਨ੍ਹਾਂ ਦੱਸਿਆ ਕਿ ਸ਼ਾਹ ਵਿਲਾਇਤ 1272 ਈ. 'ਚ ਇਰਾਕ ਤੋਂ ਇਥੇ ਆਏ ਸਨ। ਪਿੰਡ 'ਚ ਸ਼ਾਹ ਨਸਰੂਦੀਨ ਨਾਂ ਦੇ ਇਕ ਹੋਰ ਸੂਫੀ ਵੀ ਸਨ। ਸ਼ਾਹ ਨਸਰੂਦੀਨ ਨੇ ਸ਼ਾਹ ਵਿਲਾਇਤ ਨੂੰ ਕਿਹਾ ਕਿ ਇਲਾਕੇ 'ਚ ਬਹੁਤ ਸਾਰੇ ਬਿੱਛੂ ਅਤੇ ਸੱਪ ਹਨ ਜੋ ਉਨ੍ਹਾਂ ਨੂੰ ਇਥੇ ਰਹਿਣ ਨਹੀਂ ਦੇਣਗੇ।PunjabKesariਸਮਾਂ ਹੱਦ ਖਤਮ ਹੋਣ 'ਤੇ ਬਿੱਛੂ ਡੰਗ ਮਾਰੇਗਾ 
ਖਾਦਿਮ ਨੇ ਦੱਸਿਆ, 'ਇਸ 'ਤੇ ਸ਼ਾਹ ਵਿਲਾਇਤ ਨੇ ਜਵਾਬ ਦਿੱਤਾ ਕਿ ਮੇਰੇ ਸਥਾਨ 'ਤੇ ਉਹ ਕਿਸੇ ਨੂੰ ਡੰਗ ਨਹੀਂ ਮਾਰਨਗੇ। ਉਦੋਂ ਤੋਂ ਉਹ ਕਿਸੇ ਨੂੰ ਡੰਗ ਨਹੀਂ ਮਾਰਦੇ ਹਨ। ਇਹ ਇਕ ਚਮਤਕਾਰ ਹੈ। ਤੁਸੀਂ ਬਾਹਰੋਂ ਵੀ ਜ਼ਹਿਰੂਲਾ ਬਿੱਛੂ ਲੈ ਆਓ ਪਰ ਇਥੇ ਆਉਂਦੇ ਹੀ ਉਹ ਕਿਸੇ ਨੂੰ ਡੰਗ ਨਹੀਂ ਮਾਰੇਗਾ।'' ਉਨ੍ਹਾਂ ਦਾਅਵਾ ਕੀਤਾ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਕਿੰਨਾ ਵੀ ਜ਼ਹਿਰੀਲਾ ਬਿੱਛੂ ਇਥੇ ਲੈ ਆਓ ਉਹ ਦਰਗਾਹ ਕੰਪਲੈਕਸ 'ਚ ਆਉਂਦੇ ਹੀ ਕਿਸੇ ਨੂੰ ਨਹੀਂ ਕੱਟੇਗਾ। ਇਸ ਤੋਂ ਇਲਾਵਾ, ਤੁਸੀਂ ਬਿੱਛੂ ਨੂੰ ਆਪਣੇ ਹੱਥ 'ਤੇ ਵੀ ਲੈ ਸਕਦੇ ਹੋ ਤੇ 'ਸੂਫੀ ਦੀ ਇਜਾਜ਼ਤ' ਨਾਲ ਉਨ੍ਹਾਂ ਨੂੰ ਘਰ ਵੀ ਲਿਜਾ ਸਕਦੇ ਹੋ। ਉਨ੍ਹਾਂ ਦੱਸਿਆ ਕਿ ਤੁਹਾਨੂੰ ਇਹ ਦੱਸਣਾ ਹੋਵੇਗਾ ਕਿ ਤੁਸੀਂ ਬਿੱਛੂ ਨੂੰ ਕਦੋਂ ਵਾਪਸ ਲਿਆਓਗੇ। ਉਸ ਸਮਾਂ ਹੱਦ ਤਕ ਬਿੱਛੂ ਤੁਹਾਨੂੰ ਨਹੀਂ ਕੱਟੇਗਾ, ਪਰ ਸਮਾਂ ਹੱਦ ਨਿਕਲ ਜਾਂਦੀ ਹੈ, ਇਥੋਂ ਤਕ ਕਿ ਇਕ ਮਿੰਟ ਵੀ ਉਪਰ ਹੁੰਦਾ ਜਾਂਦਾ ਹੈ ਤਾਂ ਇਹ ਖਤਰਨਾਕ ਜੀਵ ਡੰਗ ਮਾਰੇਗਾ।


DIsha

Content Editor

Related News