ਇਲਾਹਾਬਾਦ ''ਚ ਅਮੋਨੀਆ ਗੈਸ ਹੋਈ ਲੀਕ, ਵੱਡਾ ਦੁਖਾਂਤ ਵਾਪਰਨੋਂ ਟਲਿਆ

Sunday, Apr 15, 2018 - 09:47 AM (IST)

ਇਲਾਹਾਬਾਦ ''ਚ ਅਮੋਨੀਆ ਗੈਸ ਹੋਈ ਲੀਕ, ਵੱਡਾ ਦੁਖਾਂਤ ਵਾਪਰਨੋਂ ਟਲਿਆ

ਇਲਾਹਾਬਾਦ— ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦੇ ਨੈਨੀ ਖੇਤਰ 'ਚ ਅਮੋਨੀਆ ਗੈਸ ਸਿਲੰਡਰ 'ਚ ਸ਼ਨੀਵਾਰ ਹੋਏ ਧਮਾਕੇ ਪਿੱਛੋਂ ਗੈਸ ਲੀਕ ਹੋਣ ਨਾਲ ਭੜਥੂ ਮਚ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਖੇਤਰ 'ਚ ਬਰਫ ਦੇ ਕਾਰਖਾਨੇ ਦੀ ਉਸਾਰੀ ਹੋ ਰਹੀ ਸੀ। ਕਾਰਖਾਨੇ ਵਿਚ ਮਸ਼ੀਨਾਂ ਨਾਲ ਅਮੋਨੀਆ ਗੈਸ ਭਰੀ ਜਾ ਰਹੀ ਸੀ। ਇਸ ਦੌਰਾਨ ਇਕ ਸਿਲੰਡਰ 'ਚ ਧਮਾਕਾ ਹੋਣ ਨਾਲ ਗੈਸ ਲੀਕ ਹੋਣੀ ਸ਼ੁਰੂ ਹੋ ਗਈ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਵੱਡਾ ਦੁਖਾਂਤ ਵਾਪਰਨੋਂ ਟਾਲ ਦਿੱਤਾ। ਫਾਇਰ ਬ੍ਰਿਗੇਡ ਦੀਆਂ ਮੋਟਰ ਗੱਡੀਆਂ ਨੇ ਪਾਣੀ ਸੁੱਟ ਕੇ ਅਮੋਨੀਆ ਗੈਸ ਨੂੰ ਲੀਕ ਹੋਣ ਤੋਂ ਰੋਕ ਦਿੱਤਾ।


Related News