ਅਮਿਤਾਭ ਬੱਚਨ ਕੋਰੋਨਾ ਪਾਜ਼ੇਟਿਵ, ਹਸਪਤਾਲ 'ਚ ਹੋਏ ਦਾਖਲ

Saturday, Jul 11, 2020 - 11:15 PM (IST)

ਅਮਿਤਾਭ ਬੱਚਨ ਕੋਰੋਨਾ ਪਾਜ਼ੇਟਿਵ, ਹਸਪਤਾਲ 'ਚ ਹੋਏ ਦਾਖਲ

ਮੁੰਬਈ - ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 77 ਸਾਲਾ ਅਮਿਤਾਭ ਬੱਚਨ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਮਿਤਾਭ ਬੱਚਨ ਨੇ ਆਪਣੇ ਟਵੀਟ 'ਚ ਲਿਖਿਆ, "ਮੈਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹਾਂ। ਹਸਪਤਾਲ 'ਚ ਸ਼ਿਫਟ ਕਰ ਰਹੇ ਹਨ। ਹਸਪਤਾਲ ਅਥਾਰਟੀਜ ਨੂੰ ਸੂਚਿਤ ਕਰ ਰਿਹਾ ਹੈ। ਪਰਿਵਾਰ ਅਤੇ ਬਾਕੀ ਸਟਾਫ ਟੈਸਟ ਕਰਵਾ ਰਹੇ ਹਨ। ਜਾਂਚ ਦੇ ਨਤੀਜਿਆਂ ਦਾ ਇੰਤਜਾਰ ਹੈ। ਪਿਛਲੇ 10 ਦਿਨਾਂ 'ਚ ਜੋ ਵੀ ਮੇਰੇ ਕਾਫ਼ੀ ਕਰੀਬ ਰਹੇ ਹਨ ਉਨ੍ਹਾਂ ਸਾਰੇ ਨੂੰ ਬੇਨਤੀ ਹੈ ਕਿ ਆਪਣਾ ਟੈਸਟ ਕਰਵਾ ਲੈਣ।" 

ਬਿੱਗ ਬੀ ਕੋਲ ਇਸ ਸਮੇਂ ਕਈ ਪ੍ਰਾਜੈਕਟਸ ਹਨ ਜੋ ਉਨ੍ਹਾਂ ਨੂੰ ਪੂਰੇ ਕਰਣੇ ਹਨ। ਅਮਿਤਾਭ ਬੱਚਨ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਚਿਹਰੇ, ਬਰਹਮਾਸਤਰ, ਬਟਰਫਲਾਈ, ਝੁੰਡ ਅਤੇ Uyarndha Manithan ਸ਼ਾਮਲ ਹਨ। ਦੱਸ ਦਈਏ ਕਿ ਫਿਲਮ ਠਗਸ ਆਫ ਹਿੰਦੁਸਤਾਨ ਦੇ ਸ਼ੂਟ ਦੌਰਾਨ ਵੀ ਬਿੱਗ ਬੀ ਦੀ ਸਿਹਤ ਖਰਾਬ ਹੋ ਗਈ ਸੀ। ਇਸ ਤੋਂ ਇਲਾਵਾ ਅਮਿਤਾਭ ਬੱਚਨ ਕੌਣ ਬਣੇਗਾ ਕਰੋੜਪਤੀ ਦੀ ਸ਼ੂਟਿੰਗ ਵੀ ਕਰ ਰਹੇ ਸਨ। ਉਹ ਸ਼ੋ ਦੇ ਪ੍ਰੋਮੋ ਵੀਡੀਓ ਸ਼ੂਟ ਕਰ ਚੁੱਕੇ ਸਨ ਅਤੇ ਐਪਿਸੋਡ ਦੀ ਸ਼ੂਟਿੰਗ ਦੀਆਂ ਤਿਆਰੀਆਂ ਚੱਲ ਰਹੀਆਂ ਸਨ।


author

Inder Prajapati

Content Editor

Related News