ਫ਼ੋਨ ’ਤੇ ਰੈਲੀ ਨੂੰ ਸੰਬੋਧਨ ਕਰਦਿਆਂ ਬੋਲੇ ਅਮਿਤ ਸ਼ਾਹ- 2024 ’ਚ ਮੋਦੀ ਨੂੰ ਮੁੜ ਬਣਾਓ ਪ੍ਰਧਾਨ ਮੰਤਰੀ

Monday, Jan 30, 2023 - 10:11 AM (IST)

ਫ਼ੋਨ ’ਤੇ ਰੈਲੀ ਨੂੰ ਸੰਬੋਧਨ ਕਰਦਿਆਂ ਬੋਲੇ ਅਮਿਤ ਸ਼ਾਹ- 2024 ’ਚ ਮੋਦੀ ਨੂੰ ਮੁੜ ਬਣਾਓ ਪ੍ਰਧਾਨ ਮੰਤਰੀ

ਸੋਨੀਪਤ (ਦੀਕਸ਼ਿਤ)- ਹਰਿਆਣਾ ਦੇ ਗੋਹਾਨਾ ’ਚ ਭਾਜਪਾ ਦੀ ਜਨ ਉਤਸਵ ਰੈਲੀ ਨੂੰ ਮੌਸਮ ਨੇ ਵਿਗਾੜ ਕੇ ਰੱਖ ਦਿੱਤਾ। ਲਗਾਤਾਰ ਪੈ ਰਹੇ ਮੀਂਹ ਅਤੇ ਹਲਕੀ ਧੁੰਦ ਕਾਰਨ ਦਿੱਲੀ ਤੋਂ ਹੈਲੀਕਾਪਟਰ ਦੀ ਉਡਾਣ ਆਖਰੀ ਸਮੇਂ ਰੱਦ ਕਰ ਦਿੱਤੀ ਗਈ, ਜਿਸ ਕਾਰਨ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦੌਰਾ ਰੱਦ ਹੋ ਗਿਆ। ਰੈਲੀ ’ਚ ਪੁੱਜੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਕੱਠੀ ਹੋਈ ਭੀੜ ਨੂੰ ਅਮਿਤ ਸ਼ਾਹ ਦਾ ਦੌਰਾ ਰੱਦ ਹੋਣ ਦੀ ਜਾਣਕਾਰੀ ਦਿੱਤੀ। ਹਾਲਾਂਕਿ ਅਮਿਤ ਸ਼ਾਹ ਨੇ ਫੋਨ ਰਾਹੀਂ ਆਪਣਾ ਸੰਖੇਪ ਭਾਸ਼ਣ ਦਿੱਤਾ। ਉਹ ਲਗਭਗ 1 ਮਿੰਟ 40 ਸਕਿੰਟ ਬੋਲੇ।

PunjabKesari

ਸ਼ਾਹ ਨੇ ਕਿਹਾ ਕਿ ਉਹ ਇਸ ਰੈਲੀ ’ਚ ਲੋਕਾਂ ਨੂੰ ਮਿਲਣ ਲਈ ਵੱਡੇ ਦਿਲ ਨਾਲ ਆਉਣਾ ਚਾਹੁੰਦੇ ਸਨ ਪਰ ਖਰਾਬ ਮੌਸਮ ਕਾਰਨ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਮੈਂ ਕਾਰ ਰਾਹੀਂ ਨਿਕਲਿਆ ਹੁੰਦਾ ਤਾਂ 2 ਘੰਟੇ ਦਾ ਸਮਾਂ ਲੱਗ ਜਾਂਦਾ। ਸ਼ਾਹ ਨੇ ਕਿਹਾ ਕਿ ਗੋਹਾਨਾ ਦੀ ਰੈਲੀ ਦਾ ਮਕਸਦ ਹੈ ਕਿ ਹਰਿਆਣਾ ਦੀਆਂ ਸਾਰੀਆਂ ਸੀਟਾਂ ’ਤੇ ਕਮਲ ਖਿੜੇਗਾ ਅਤੇ ਇਕ ਵਾਰ ਮੁੜ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਓ। ਉਨ੍ਹਾਂ ਕਿਹਾ ਕਿ ਹਰਿਆਣਾ ’ਚ ਵਿਕਾਸ ਹੋਇਆ ਹੈ, ਭ੍ਰਿਸ਼ਟਾਚਾਰ ਘਟਿਆ ਹੈ, ਕਾਨੂੰਨ ਵਿਵਸਥਾ ਲਾਗੂ ਹੋਈ ਹੈ, ਜਾਤੀਵਾਦ ਖ਼ਤਮ ਹੋਇਆ ਹੈ। ਜੋ ਵਿਕਾਸ 70 ਸਾਲਾਂ ’ਚ ਨਹੀਂ ਹੋਇਆ ਉਹ ਹਰਿਆਣਾ ’ਚ 8 ਸਾਲਾਂ ’ਚ ਹੋਇਆ ਹੈ। ਭ੍ਰਿਸ਼ਟਾਚਾਰ ਨੌਕਰੀਆਂ ਲਈ ਨਹੀਂ ਹੈ। ਪੜ੍ਹੇ-ਲਿਖੇ ਸਰਪੰਚ ਹਰਿਆਣਾ ਨੂੰ ਅੱਗੇ ਲੈ ਕੇ ਜਾ ਰਹੇ ਹਨ। ਸ਼ਾਹ ਨੇ ਲੋਕਾਂ ਤੋਂ ਨਾ ਆਉਣ ਲਈ ਮੁਆਫੀ ਮੰਗੀ ਅਤੇ ਵਾਅਦਾ ਕੀਤਾ ਕਿ ਉਹ ਆਉਣ ਵਾਲੇ ਸਮੇਂ ’ਚ ਉਨ੍ਹਾਂ ਨੂੰ ਮਿਲਣਗੇ।

PunjabKesari


author

DIsha

Content Editor

Related News