ਕਸ਼ਮੀਰੀ ਪੰਡਿਤਾਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਗ੍ਰਹਿ ਮੰਤਰੀ ਨੇ ਮੁੜ ਵਸੇਬੇ ਦਾ ਦਿੱਤਾ ਭਰੋਸਾ

02/19/2020 6:08:03 PM

ਨਵੀਂ ਦਿੱਲੀ— ਕਸ਼ਮੀਰੀ ਪੰਡਿਤਾਂ ਦੇ ਪੁਰਾਣੇ ਦਿਨ ਵਾਪਸ ਆਉਣਗੇ। ਕਸ਼ਮੀਰੀ ਪੰਡਿਤਾਂ ਦੇ 10 ਮੈਂਬਰੀ ਵਫਦ ਦੇ ਨਾਲ ਮੁਲਾਕਾਤ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਭਰੋਸਾ ਦਿੱਤਾ ਹੈ । ਕਸ਼ਮੀਰੀ ਪੰਡਿਤਾਂ ਦੇ ਵੱਖਰੇ ਸੰਗਠਨਾਂ ਦੇ ਨੁਮਾਇੰਦਿਆਂ ਦੇ ਨਾਲ ਮੁਲਾਕਾਤ ਦੇ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਘਾਟੀ ਦੇ ਉਨ੍ਹਾਂ ਜ਼ਿਲਿਆਂ 'ਚ ਪੂਰੀ ਸੁਰੱਖਿਆ ਦੇ ਨਾਲ ਵਾਪਸ ਵਸਾਇਆ ਜਾਵੇਗਾ, ਜਿੱਥੋਂ ਉਨ੍ਹਾਂ ਨੂੰ ਸਭ ਕੁਝ ਛੱਡ ਕੇ ਭੱਜਣਾ ਪਿਆ ਸੀ। ਵਫਦ ਨੇ ਧਾਰਾ 370 ਅਤੇ 35ਏ ਨੂੰ ਮੁਅਤਲ ਕਰਨ ਲਈ ਅਮਿਤ ਸ਼ਾਹ ਨੂੰ ਧੰਨਵਾਦ ਦਿੱਤਾ।

ਅਮਿਤ ਸ਼ਾਹ ਦੇ ਨਾਲ ਲਗਭਗ 45 ਮਿੰਟ ਤੱਕ ਚੱਲੀ ਮੁਲਾਕਾਤ ਤੋਂ ਬਾਅਦ ਵਫਦ ਦੇ ਇਕ ਮੈਂਬਰ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਕਸ਼ਮੀਰੀ ਪੰਡਿਤਾਂ ਦੀ ਸਨਮਾਨ ਦੇ ਨਾਲ ਘਰ ਵਾਪਸੀ ਦਾ ਪੂਰਾ ਭਰੋਸਾ ਦਿੱਤਾ ਹੈ। ਸ਼ਾਹ ਨੇ ਉਨ੍ਹਾਂ ਨੂੰ ਦੱਸਿਆ ਕਿ ਸਰਕਾਰ ਪੂਰੀ ਸੁਰੱਖਿਆ ਉਪਲੱਬਧ ਕਰਾਉਣ ਦੇ ਨਾਲ-ਨਾਲ ਜੰਮੂ-ਕਸ਼ਮੀਰ ਪ੍ਰਸ਼ਾਸਨ 'ਚ ਭਾਗੀਦਾਰੀ ਵਧਾਉਣ 'ਤੇ ਵੀ ਵਿਚਾਰ ਕਰ ਰਹੀ ਹੈ। ਇਸ ਦੇ ਤਹਿਤ ਕਸ਼ਮੀਰੀ ਪੰਡਿਤਾਂ ਲਈ ਸਰਕਾਰੀ ਨੌਕਰੀ 'ਚ ਦਾਖਲੇ ਦੀ ਸੀਮਾ 50 ਸਾਲ ਤੱਕ ਕਰਨ ਦਾ ਪ੍ਰੋਵੀਜ਼ਨ ਕੀਤਾ ਜਾ ਸਕਦਾ ਹੈ।PunjabKesari ਦਰਅਸਲ, ਇਨ੍ਹਾਂ ਪੰਡਿਤਾਂ ਨੂੰ ਕਸ਼ਮੀਰ ਛੱਡੇ ਲਗਭਗ 30 ਸਾਲ ਹੋ ਗਏ ਹਨ। ਕੇਂਦਰ ਸਰਕਾਰ ਉਜੜੀਆਂ ਕਸ਼ਮੀਰੀ ਪੰਡਤਾਂ ਦੀਆਂ ਆਪਣੀ ਜਾਇਦਾਦਾਂ ਨੂੰ ਵਾਪਸ ਹਾਸਲ ਕਰਨ 'ਚ ਵੀ ਮਦਦ ਕਰੇਗੀ। ਇਸ ਦੇ ਨਾਲ ਹੀ ਘਾਟੀ 'ਚ ਤੋੜੇ ਗਏ ਸਾਰੇ ਮੰਦਿਰਾਂ ਅਤੇ ਧਾਰਮਿਕ ਸਥਾਨਾਂ ਦਾ ਸੁਧਾਰ ਵੀ ਕਰੇਗੀ, ਤਾਂ ਜੋ ਕਸ਼ਮੀਰ ਦੀ ਸਾਂਝੀ ਸੰਸਕ੍ਰਿਤੀ ਨੂੰ ਮੂਲ ਰੂਪ ਨਾਲ ਮੁੜ ਸਥਾਪਤ ਕੀਤਾ ਜਾ ਸਕੇ।


Related News