ਕੇਂਦਰੀ ਗ੍ਰਹਿ ਮੰਤਰੀ ਸ਼ਾਹ ''ਨਾਗਰਿਕ ਬਿੱਲ'' ''ਤੇ ਗੱਲਬਾਤ ਕਰਨ ਲਈ ਜਾਣਗੇ ਮਿਜ਼ੋਰਮ

09/26/2019 12:18:18 PM

ਆਈਜ਼ੋਲ—ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 5 ਅਕਤੂਬਰ ਨੂੰ ਮਿਜ਼ੋਰਮ ਦਾ ਦੌਰਾ ਕਰਨਗੇ। ਸ਼ਾਹ ਇੱਥੇ ਨਾਰਥ ਈਸਟ 'ਚ ਭਾਜਪਾ ਦੇ ਸਹਿਯੋਗੀ ਦਲਾਂ ਨਾਲ ਪ੍ਰਸਤਾਵਿਤ ਨਾਗਰਿਕ ਸੋਧ ਐਕਟ ਨੂੰ ਲੈ ਕੇ ਸਲਾਹ ਮਸ਼ਵਰਾ ਕਰਨਗੇ। ਸ਼ਾਹ ਤੋਂ ਪਹਿਲਾਂ ਆਸਾਮ ਦੇ ਵਿੱਤ ਮੰਤਰੀ ਹੇਮੰਤ ਬਿਸਵਾ ਸਰਮਾ 1 ਅਕਤੂਬਰ ਨੂੰ ਸੂਬੇ 'ਚ ਰਹਿਣਗੇ। ਦੱਸ ਦੇਈਏ ਕਿ ਸਰਮਾ ਉਤਰ-ਪੂਰਬ ਅਤੇ ਗੈਰ ਕਾਂਗਰਸੀ ਪਾਰਟੀਆਂ ਦੇ ਗਠਜੋੜ ਨਾਰਥ ਈਸਟ ਡੈਮੋਕ੍ਰੇਟਿਕ ਅਲਾਇੰਸ ਦੇ ਸੰਯੋਜਕ ਹਨ।

ਮਿਜ਼ੋਰਮ ਦੇ ਭਾਜਪਾ ਸੂਬਾ ਪ੍ਰਧਾਨ ਜੇਵੀ ਲੂਨਾ ਨੇ ਦੱਸਿਆ ਹੈ ਕਿ ਸ਼ਾਹ ਇੱਥੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਵੀ ਕਰਨਗੇ। ਉਨ੍ਹਾਂ ਨੇ ਦੱਸਿਆ ਹੈ ਕਿ ਪਾਰਟੀ ਪ੍ਰਧਾਨ ਦੇ ਦੌਰੇ ਦੀਆਂ ਹੋਰ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਾਹ ਇਸ ਮਹੀਨੇ ਗੁਵਾਹਾਟੀ ਦਾ ਦੌਰਾ ਕਰ ਚੁੱਕੇ ਹਨ। ਉਹ ਨਾਰਥ ਈਸਟ ਡੈਮੋਕ੍ਰੇਟਿਕ ਅਲਾਇੰਸ (ਐੱਨ. ਈ. ਡੀ. ਏ) ਦੇ ਸੰਮੇਲਨ 'ਚ ਹਿੱਸਾ ਲੈਣ ਲਈ ਇੱਥੇ ਆਏ ਸਨ। ਉਨ੍ਹਾਂ ਨੇ ਇਹ ਐਲਾਨ ਕੀਤਾ ਸੀ ਕਿ ਉਹ ਸਾਰੇ ਸਹਿਯੋਗੀ ਦਲਾਂ ਨਾਲ ਮਸ਼ਵਰੇ ਤੋਂ ਬਾਅਦ ਹੀ ਨਵਾਂ ਸਿਟੀਜਨਸ਼ਿਪ ਬਿਲ ਸੰਸਦ 'ਚ ਲਿਆਉਣਗੇ।

ਸ਼ਾਹ ਨੇ ਕਿਹਾ ਸੀ ਕਿ ਸੰਸਦ ਦੇ ਅਗਲੇ ਸੈਂਸ਼ਨ 'ਚ ਬਿੱਲ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਨੂੰ ਲੈ ਕੇ ਮਸ਼ਵਰੇ ਸੰਬੰਧੀ ਸਾਰੇ ਕੰਮ ਨਿਪਟਾ ਲਏ ਜਾਣਗੇ। ਐੱਨ. ਈ. ਡੀ. ਏ ਦੇ ਕਨਵੀਅਰ ਹੇਮੰਤ ਬਿਸਵਾ ਸ਼ਰਮਾ ਨੇ ਦੱਸਿਆ ਹੈ ਕਿ ਸਟੇਕਹੋਲਡਰਜ਼ ਦੇ ਵਿਚਾਲੇ ਗੱਲਬਾਤ ਜਾਰੀ ਹੈ। ਦੱਸਣਯੋਗ ਹੈ ਕਿ ਗੈਰ-ਨਿਵਾਸੀਆਂ ਨੂੰ ਮਿਜ਼ੋਰਮ 'ਚ ਵੱਸਣ ਤੋਂ ਰੋਕਣ ਵਾਲਾ ਬਿੱਲ ਸੂਬੇ ਦੀ ਵਿਧਾਨ ਸਭਾ 'ਚ ਪਾਸ ਕਰਵਾਇਆ ਜਾ ਚੁੱਕਾ ਹੈ। ਇਸ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣੀ ਬਾਕੀ ਹੈ।


Iqbalkaur

Content Editor

Related News