ਅਮਿਤ ਸ਼ਾਹ ਦੇ ਕਾਫਿਲੇ ਨੂੰ ਕਾਲੇ ਝੰਡੇ ਦਿਖਾਉਣ ਜਾ ਰਹੇ ਸਪਾ ਦੇ ਵਰਕਰ ਗ੍ਰਿਫਤਾਰ

Friday, Jul 27, 2018 - 12:31 PM (IST)

ਅਮਿਤ ਸ਼ਾਹ ਦੇ ਕਾਫਿਲੇ ਨੂੰ ਕਾਲੇ ਝੰਡੇ ਦਿਖਾਉਣ ਜਾ ਰਹੇ ਸਪਾ ਦੇ ਵਰਕਰ ਗ੍ਰਿਫਤਾਰ

ਇਲਾਹਾਬਾਦ—ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਇਲਾਹਾਬਾਦ ਦੇ ਦੌਰੇ 'ਤੇ ਹਨ। ਇੱਥੇ ਪੁਲਸ ਨੇ ਸ਼ਾਹ ਦੇ ਸਵਾਗਤ 'ਤੇ ਕਾਲੇ ਝੰਡੇ ਦਿਖਾਉਣ ਜਾ ਰਹੇ ਸਮਾਜਵਾਦੀ ਪਾਰਟੀ ਦੇ ਕੁਝ ਵਰਕਰਾਂ ਨੂੰ ਇੰਡੀਅਨ ਪ੍ਰੈੱਸ ਚੌਰਾਹੇ ਤੋਂ ਹਿਰਾਸਤ 'ਚ ਲੈ ਲਿਆ।
ਸ਼ਾਹ ਕੁੰਭ ਦੇ ਜ਼ਰੀਏ ਦੇਸ਼ 'ਚ ਹਿੰਦੁਤਵ ਦੀ ਹਵਾ ਨੂੰ ਹੋਰ ਤੇਜ਼ ਕਰ ਸਕਦੇ ਹਨ। ਯੂ.ਪੀ ਦੇ ਸੀ.ਐੱਮ ਯੋਗੀ ਆਦਿਤਿਆਨਾਥ ਵੀ ਦੇਸ਼ ਦੇ ਸਾਰੇ ਪਿੰਡਾਂ ਨੂੰ ਕੁੰਭ 'ਚ ਆਉਣ ਦਾ ਸੱਦਾ ਭੇਜ ਰਹੇ ਹਨ। ਯੂ.ਪੀ ਦੇ ਸਿਆਸੀ 'ਕੁੰਭ' ਤੋਂ ਪਹਿਲਾਂ ਇਲਾਹਾਬਾਦ 'ਚ ਆਯੋਜਿਤ ਹੋਣ ਵਾਲਾ ਮਹਾਕੁੰਭ 2019 ਦੀ ਇਕ ਨਵੀਂ ਤਸਵੀਰ ਅਤੇ ਦਿਸ਼ਾ ਤੈਅ ਕਰੇਗਾ। 
ਅਮਿਤ ਸ਼ਾਹ ਦੀ ਬਾਘਮਬਰੀ ਮਠ 'ਚ ਸੰਤਾਂ ਨਾਲ ਮੀਟਿੰਗ ਹੋਵੇਗੀ ਅਤੇ ਹਿੰਦੁਤਵ ਦਾ ਰੋਡਮੈਪ ਤਿਆਰ ਹੋਵੇਗਾ। ਇਸ ਦੇ ਇਲਾਵਾ ਅਖਾੜਾ ਪਰਿਸ਼ਦ ਦੇ ਨਾਲ ਵੀ ਉਨ੍ਹਾਂ ਦੀ ਗੱਲਬਾਤ ਹੋਵੇਗੀ। ਗੱਲਬਾਤ 'ਚ ਸੰਤ ਰਾਮ ਮੰਦਰ ਦਾ ਮੁੱਦਾ ਵੀ ਚੁੱਕਿਆ ਜਾਵੇਗਾ।


Related News