ਸ਼ਾਹ ਨੇ ਅਹਿਮਦਾਬਾਦ ''ਚ ਕੀਤਾ ਰੋਡ ਸ਼ੋਅ, ''ਪੂਰਾ ਕਸ਼ਮੀਰ ਸਾਡਾ ਹੈ'' ਦੇ ਲਗਵਾਏ ਨਾਅਰੇ

Saturday, Apr 06, 2019 - 05:42 PM (IST)

ਸ਼ਾਹ ਨੇ ਅਹਿਮਦਾਬਾਦ ''ਚ ਕੀਤਾ ਰੋਡ ਸ਼ੋਅ, ''ਪੂਰਾ ਕਸ਼ਮੀਰ ਸਾਡਾ ਹੈ'' ਦੇ ਲਗਵਾਏ ਨਾਅਰੇ

ਅਹਿਮਦਾਬਾਦ— ਭਾਜਪਾ ਪ੍ਰਧਾਨ ਅਤੇ ਪਾਰਟੀ ਦੇ ਗਾਂਧੀਨਗਰ ਤੋਂ ਉਮੀਦਵਾਰ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਇੱਥੇ ਰੋਡ ਸ਼ੋਅ ਕੀਤਾ, ਜਿੱਥੇ ਉਨ੍ਹਾਂ ਨੇ ਲੋਕਾਂ ਤੋਂ 'ਪੂਰਾ ਕਸ਼ਮੀਰ ਸਾਡਾ ਹੈ' ਦੇ ਨਾਅਰੇ ਲਗਾਉਣ ਲਈ ਕਿਹਾ। ਪੀ.ਡੀ.ਪੀ. ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਹਾਲ ਹੀ 'ਚ ਸ਼ਾਹ ਦੀ ਆਲੋਚਨਾ ਕੀਤੀ ਸੀ ਕਿ ਉਹ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਹਟਾਉਣ ਦਾ 'ਸੁਪਨਾ' ਦੇਖ ਰਹੇ ਹਨ। ਇਸ ਤੋਂ ਬਾਅਦ ਸ਼ਾਹ ਨੇ ਕਸ਼ਮੀਰ ਦੇ ਨਾਅਰੇ ਲਗਵਾਏ। ਸ਼ਾਹ ਨੇ ਪਾਰਟੀ ਦੇ 39ਵੇਂ ਸਥਾਪਨਾ ਦਿਵਸ 'ਤੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੇ ਤੌਰ 'ਤੇ ਸ਼ਹਿਰ 'ਚ ਰੋਡ ਸ਼ੋਅ ਕੀਤਾ। ਅਹਿਮਦਾਬਾਦ ਦੇ ਸਰਖੇਜ ਇਲਾਕੇ ਤੋਂ ਸਵੇਰੇ ਕਰੀਬ 9 ਵਜੇ ਸ਼ੁਰੂ ਹੋਏ ਰੋਡ ਸ਼ੋਅ ਤੋਂ ਪਹਿਲਾਂ ਸ਼ਾਹ ਨੇ ਜਨਸੰਘ ਦੇ ਸੰਸਥਾਪਕ ਦੀਨਦਿਆਲ ਉਪਾਧਿਆਏ ਅਤੇ ਸ਼ਯਾਮਾ ਪ੍ਰਸਾਦ ਮੁਖਰਜੀ ਦੀਆਂ ਤਸਵੀਰਾਂ 'ਤੇ ਮਾਲਾ ਚੜ੍ਹਾਈ। ਸ਼ਾਹ ਨੇ ਭਾਜਪਾ ਪ੍ਰਦੇਸ਼ ਪ੍ਰਧਾਨ ਜੀਤੂ ਵਘਾਨੀ ਨਾਲ ਇਕ ਖੁੱਲ੍ਹੇ ਵਾਹਨ 'ਚ ਰੋਡ ਸ਼ੋਅ ਸ਼ੁਰੂ ਕੀਤਾ। ਰੋਡ ਸ਼ੋਅ ਅਹਿਮਦਾਬਾਦ ਸ਼ਹਿਰ ਦੇ ਕਈ ਹਿੱਸਿਆਂ ਤੋਂ ਹੋ ਕੇ ਲੰਘਿਆ, ਜੋ ਗਾਂਧੀਨਗਰ ਚੋਣ ਖੇਤਰ ਦੇ ਅਧੀਨ ਆਉਂਦਾ ਹੈ।PunjabKesariਸ਼ਾਹ ਦੀ ਪਹਿਲੀ ਲੋਕ ਸਭਾ ਚੋਣ
ਵੇਜਲਪੁਰ, ਆਨੰਦਨਗਰ, ਜੀਵਰਾਜ ਪਾਰਕ, ਮਾਨਸੀ ਕ੍ਰਾਸ ਰੋਡ ਇਲਾਕਿਆਂ ਤੋਂ ਇਲਾਵਾ ਰੋਡ ਸ਼ੋਅ ਮੁਸਲਿਮ ਬਹੁਲ ਜੁਹਾਪੁਰਾ ਇਲਾਕੇ ਤੋਂ ਵੀ ਹੋ ਕੇ ਲੰਘਿਆ। ਇਹ ਦੁਪਹਿਰ ਕਰੀਬ ਇਕ ਵਜੇ ਵਸਤਰਪੁਰ ਇਲਾਕੇ 'ਚ ਹਵੇਲੀ 'ਤੇ ਖਤਮ ਹੋਇਆ। ਕਰੀਬ 10 ਕਿਲੋਮੀਟਰ ਦਾ ਰੋਡ ਸ਼ੋਅ ਪਿੰਡਾਂ ਦੇ ਨਾਲ-ਨਾਲ ਪਾਸ਼ ਇਲਾਕਿਆਂ ਤੋਂ ਹੋ ਕੇ ਲੰਘਿਆ, ਜਿੱਥੇ ਝੁਲਸਾਉਣ ਵਾਲੀ ਗਰਮੀ ਦੇ ਬਾਵਜੂਦ ਲੋਕ ਸ਼ਾਹ ਦਾ ਸਵਾਗਤ ਕਰਨ ਬਾਹਰ ਨਿਕਲੇ। ਭਾਜਪਾ ਮੁਖੀ ਨੇ ਹੱਥ ਹਿਲਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੂੰ ਗਾਂਧੀਨਗਰ ਸੀਟ ਤੋਂ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਦੇ ਸਥਾਨ 'ਤੇ ਉਤਾਰਿਆ ਗਿਆ ਹੈ। ਅਡਵਾਨੀ ਸਾਲ 1998 ਤੋਂ ਇਸ ਸੀਟ 'ਤੇ ਜਿੱਤਦੇ ਰਹੇ ਹਨ। ਇਹ ਸ਼ਾਹ ਦੀ ਪਹਿਲੀ ਲੋਕ ਸਭਾ ਚੋਣ ਹੈ। ਭਾਜਪਾ ਪ੍ਰਧਾਨ ਨੇ ਵਿੱਤ ਮੰਤਰੀ ਅਰੁਣ ਜੇਤਲੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਸ਼ਿਵ ਸੈਨਾ ਮੁਖੀ ਊਧਵ ਠਾਕਰੇ ਅਤੇ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮੌਜੂਦਗੀ 'ਚ ਸ਼ਨੀਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ।


author

DIsha

Content Editor

Related News