ਹਜ਼ੂਰ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਣ ਪੁੱਜੇ ਅਮਿਤ ਸ਼ਾਹ

Saturday, Sep 18, 2021 - 03:50 AM (IST)

ਨਾਂਦੇੜ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਮਹਾਰਾਸ਼ਟਰ ਵਿਚ ਨਾਂਦੇੜ ਜ਼ਿਲ੍ਹੇ ਦੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਣ ਪੁੱਜੇ। ਇਸ ਸਬੰਧੀ ਉਨ੍ਹਾਂ ਟਵੀਟ ਕਰ ਕੇ ਕਿਹਾ,‘‘ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨੂੰ ਨਮਨ ਕਰਦੇ ਹੋਏ ਮੇਰੇ ਕੰਨਾਂ ਵਿਚ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਿਸ਼ਚੈ ਕਰ ਆਪਣੀ ਜੀਤ ਕਰੋ’ ਦੇ ਅੰਮ੍ਰਿਤ ਵਚਨ ਗੂੰਜ ਰਹੇ ਹਨ।’’

ਇਹ ਵੀ ਪੜ੍ਹੋ - GST ਕੌਂਸਲ ਦੀ ਬੈਠਕ ਖ਼ਤਮ, ਕਈ ਜ਼ਰੂਰੀ ਦਵਾਈਆਂ ਹੋਈਆਂ ਜੀ.ਐੱਸ.ਟੀ. ਮੁਕਤ

ਇਸ ਦੌਰਾਨ ਅਮਿਤ ਸ਼ਾਹ ਨੇ ਜ਼ਿਲ੍ਹੇ ਦੇ ਮੁਦਖੇੜ ਖੇਤਰ ਵਿਚ ਸੀ.ਆਰ.ਪੀ.ਐੱਫ. ਦੇ ਸਿਖਲਾਈ ਮੈਦਾਨ ਵਿਚ ਬੂਟੇ ਲਾਉਣ ਦੀ ਮੁਹਿੰਮ ਵਿਚ ਹਿੱਸਾ ਲਿਆ । ਇਸ ਮੌਕੇ ’ਤੇ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਅਜਿਹੇ ਮੁੱਖ ਮੰਤਰੀ ਸਨ, ਜਿਨ੍ਹਾਂ ਨੇ ਪੌਣ-ਪਾਣੀ ਦੀ ਤਬਦੀਲੀ ਦੀ ਗੰਭੀਰਤਾ ਨੂੰ ਸਮਝਿਆ ਅਤੇ ਇਸ ਲਈ ਉਨ੍ਹਾਂ ਗੁਜਰਾਤ ਵਿਚ ਇਕ ਵੱਖਰਾ ਮੰਤਰਾਲਾ ਵੀ ਬਣਾਇਆ ਸੀ। ਸ਼ਾਹ ਵੱਲੋਂ ਬੂਟੇ ਲਾਏ ਜਾਣ ਦੇ ਨਾਲ ਹੀ ਸੀ. ਆਰ. ਪੀ. ਐੱਫ. ਨੇ ਦੇਸ਼ ਵਿਚ ਇਕ ਕਰੋੜ ਬੂਟੇ ਲਾਉਣ ਦਾ ਨਿਸ਼ਾਨਾ ਹਾਸਲ ਕਰ ਲਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।  


Inder Prajapati

Content Editor

Related News