ਦਿੱਲੀ ਦੀ ਜਨਤਾ ਸ਼ਾਹੀਨ ਬਾਗ ਨਾਲ ਨਹੀਂ, ਦੇਸ਼ ਦੇ ਨਾਲ : ਸ਼ਾਹ

02/05/2020 6:37:51 PM

ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਵ ਬੁੱਧਵਾਰ ਨੂੰ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਕਰਨ ਵਾਲੇ ਸਪੱਸ਼ਟ ਤੌਰ ’ਤੇ ਸਮਝ ਲੈਣ ਕਿ ਦਿੱਲੀ ਦੀ ਜਨਤਾ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ ’ਚ ਸ਼ਾਹੀਨ ਬਾਗ ’ਚ ਧਰਨਾ-ਰੋਸ ਵਿਖਾਵਾ ਕਰ ਰਹੇ ਲੋਕਾਂ ਦੇ ਨਾਲ ਨਹੀਂ ਸਗੋਂ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਸ਼ਾਹ ਨੇ ਇੱਥੇ ਕੈਂਟ ਸੀਟ ਤੋਂ ਭਾਜਪਾ ਦੇ ਉਮੀਦਵਾਰ ਮਨੀਸ਼ ਸਿੰਘ, ਪਟੇਲ ਨਗਰ ਤੋਂ ਪ੍ਰਵੇਸ਼ ਰਤਨ ਅਤੇ ਤਿਮਾਰਪੁਰ ਤੋਂ ਸੁਰਿੰਦਰ ਸਿੰਘ ਬਿੱਟੂ ਦੇ ਸਮਰਥਨ ’ਚ ਨੁੱਕੜ ਸਭਾਵਾਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ ਸ਼ਾਹੀਨ ਬਾਗ ’ਚ ਜਿੱਨਾਹ ਵਾਲੀ ਆਜ਼ਾਦੀ ਦੇ ਨਾਅਰੇ ਲੱਗਦੇ ਹਨ। ਉਨ੍ਹਾਂ ਕਿਹਾ,‘ਮੈਂ ਅਰਵਿੰਦ ਕੇਜਰੀਵਾਲ ਅਤੇ ਰਾਹੁਲ ਬੱਬਾ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਉਹ ਸਪੱਸ਼ਟ ਸਮਝ ਲੈਣ ਕਿ ਦਿੱਲੀ ਦੀ ਜਨਤਾ ਸ਼ਾਹੀਨ ਬਾਗ ਨਾਲ ਨਹੀਂ ਸਗੋਂ ਦੇਸ਼ ਦੇ ਨਾਲ ਖੜ੍ਹੀ ਹੈ।’’ਦਿੱਲੀ ’ਚ ਉਨ੍ਹਾਂ ਦੀ ਕਰਾਰੀ ਹਾਰ ਹੋਣ ਵਾਲੀ ਹੈ। ਸ਼੍ਰੀ ਕੇਜਰੀਵਾਲ ਕਹਿ ਰਹੇ ਹਨ ਕਿ ‘‘ਚੋਣਾਂ ਵਿਕਾਸ ਦੇ ਮੁੱਦੇ ’ਤੇ ਹੋਣੀਆਂ ਚਾਹੀਦੀਆਂ ਹਨ। ਮੈਂ ਕੇਜਰੀਵਾਲ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਦਾ ਵਿਕਾਸ ’ਚ ਵੀ ਰਿਕਾਰਡ ਚੰਗਾ ਨਹੀਂ ਹੈ। ਉਹ ਕਹਿੰਦੇ ਹਨ ਕਿ ਸ਼ਾਹੀਨ ਬਾਗ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਮੈਂ ਪੁੱਛਦਾ ਹਾਂ ਕਿ ਦੇਸ਼ ਦੀ ਸੁਰੱਖਿਆ ਦਾ ਮੁੱਦਾ ਹੋਣਾ ਚਾਹੀਦਾ ਹੈ ਜਾਂ ਨਹੀਂ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੇ 2015 ’ਚ ਜੋ ਚੋਣਾਵੀ ਵਾਅਦੇ ਕੀਤੇ ਸਨ, ਉਹ ਸੂਚੀ ਲੈ ਕੇ ਆ ਜਾਣ ਅਤੇ ਦਿੱਲੀ ਦੀ ਜਨਤਾ ਹੀ ਦੱਸ ਦੇਵੇਗੀ ਕਿ ਉਨ੍ਹਾਂ ਨੇ ਕੋਈ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ।


Iqbalkaur

Content Editor

Related News