ਕਰਨਾਟਕ ਚੋਣਾਂ : ਸਿਧਾਰਮਈਆ ''ਤੇ ਵਰ੍ਹੇ ਅਮਿਤ ਸ਼ਾਹ, ਲਿੰਗਾਇਤ ਭਾਈਚਾਰੇ ਦਾ ਅਪਮਾਨ ਕਰਨ ਦਾ ਵੀ ਲਾਇਆ ਦੋਸ਼

Thursday, May 04, 2023 - 12:08 AM (IST)

ਕਰਨਾਟਕ ਚੋਣਾਂ : ਸਿਧਾਰਮਈਆ ''ਤੇ ਵਰ੍ਹੇ ਅਮਿਤ ਸ਼ਾਹ, ਲਿੰਗਾਇਤ ਭਾਈਚਾਰੇ ਦਾ ਅਪਮਾਨ ਕਰਨ ਦਾ ਵੀ ਲਾਇਆ ਦੋਸ਼

ਵਰੁਣਾ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਸਿਧਾਰਮਈਆ ਦੇ ਗੜ੍ਹ 'ਚ ਲਗਭਗ 70,000 ਲਿੰਗਾਇਤ ਵੋਟਰਾਂ ਆਕਰਸ਼ਿਤ ਕਰਨ ਲਈ ਮੰਗਲਵਾਰ ਨੂੰ ਕਾਂਗਰਸ ਨੇਤਾ 'ਤੇ ਦੋਸ਼ ਲਾਇਆ ਕਿ ਉਨ੍ਹਾਂ ਵਰੁਣਾ 'ਚ ਚੋਣ ਪ੍ਰਚਾਰ ਦੌਰਾਨ ਲਿੰਗਾਇਤਾਂ ਨੂੰ ਭ੍ਰਿਸ਼ਟ ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ। ਇੱਥੇ ਵਰੁਣਾ 'ਚ ਸਿਧਾਰਮਈਆ ਚੋਣ ਲੜ ਰਹੇ ਹਨ ਅਤੇ ਭਾਜਪਾ ਦੇ ਵੀ ਸੋਮੰਨਾ ਦੇ ਖ਼ਿਲਾਫ਼ ਖੜ੍ਹੇ ਹਨ, ਜੋ ਚਾਮਰਾਜਨਗਰ ਹਲਕੇ ਤੋਂ ਵੀ ਚੋਣ ਲੜ ਰਹੇ ਹਨ। ਸੋਮੰਨਾ ਨੂੰ 2 ਹਲਕਿਆਂ ਤੋਂ ਮੈਦਾਨ 'ਚ ਉਤਾਰਨਾ ਭਾਜਪਾ ਦੀ ਰਣਨੀਤੀ ਦਾ ਹਿੱਸਾ ਹੈ, ਜਿਸ ਵਿੱਚ ਸਿੱਧਰਮਈਆ ਨੂੰ ਪਾਰਟੀ ਉਮੀਦਵਾਰਾਂ ਲਈ ਰਾਜ ਭਰ ਵਿੱਚ ਪ੍ਰਚਾਰ ਕਰਨ ਦੀ ਛੋਟ ਦੇਣ ਦੀ ਬਜਾਏ ਵਰੁਣਾ 'ਚ ਹੀ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : 10 ਲੱਖ ਰੋਹਿੰਗਿਆ ਬੰਗਲਾਦੇਸ਼ ਲਈ ਬਣੇ ਸਮੱਸਿਆ, ਭਾਰਤ ਨੂੰ ਅਪੀਲ- ਵਾਪਸ ਮਿਆਂਮਾਰ ਭੇਜਣ 'ਚ ਕਰੋ ਮਦਦ

ਸ਼ਾਹ ਨੇ ਕਿਹਾ ਕਿ ਲਿੰਗਾਇਤਾਂ ਦੇ ਖ਼ਿਲਾਫ਼ ਸਿਧਰਮਈਆ ਦੀ ਘਿਣਾਉਣੀ ਟਿੱਪਣੀ ਨੇ ਭਾਈਚਾਰੇ ਦਾ ਘੋਰ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ, "ਇਸ ਤੋਂ ਪਹਿਲਾਂ ਕਾਂਗਰਸ ਨੇ ਨਿਜਲਿੰਗੱਪਾ ਅਤੇ ਵਰਿੰਦਰ ਪਾਟਿਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਲਿੰਗਾਇਤਾਂ ਦਾ ਅਪਮਾਨ ਕੀਤਾ ਸੀ।" ਪਿਛਲੀਆਂ 2 ਚੋਣਾਂ 'ਚ ਸਿਧਰਮਈਆ ਦੇ ਹਲਕੇ ਬਦਲਣ 'ਤੇ ਟਿੱਪਣੀ ਕਰਦਿਆਂ ਸ਼ਾਹ ਨੇ ਕਿਹਾ, ''ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਹਲਕੇ ਕਿਉਂ ਬਦਲੇ। ਕਦੇ ਉਹ ਚਾਮੁੰਡੇਸ਼ਵਰੀ ਤੋਂ ਚੋਣ ਲੜਦੇ ਹਨ, ਕਦੇ ਬਾਦਾਮੀ ਤੋਂ ਅਤੇ ਕਦੇ ਵਰੁਣਾ ਤੋਂ। ਕਿਉਂ? ਮੈਂ ਤੁਹਾਨੂੰ ਕਾਰਨ ਦੱਸਾਂਗਾ। ਉਨ੍ਹਾਂ ਨੂੰ ਲੱਗਭਗ ਹਰ ਹਲਕੇ ਤੋਂ ਦੂਰ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਕੋਈ ਵੀ ਵਿਕਾਸ ਕੰਮ ਨਹੀਂ ਕੀਤਾ।"

ਇਹ ਵੀ ਪੜ੍ਹੋ : ਅਜਬ-ਗਜ਼ਬ : ਜਦੋਂ ਜਾਮਣੀ ਰੌਸ਼ਨੀ ਨਾਲ ਜਗਮਾਉਣ ਲੱਗਾ ਕੈਨੇਡਾ ਦਾ ਆਸਮਾਨ, ਨਜ਼ਾਰਾ ਦੇਖ ਹਰ ਕੋਈ ਹੋਇਆ ਹੈਰਾਨ

ਸ਼ਾਹ ਨੇ ਲੋਕਾਂ ਤੋਂ ਇਹ ਵੀ ਪੁੱਛਿਆ ਕਿ ਕੀ ਉਹ ਅਜਿਹੇ ਨੇਤਾ ਨੂੰ ਤਰਜੀਹ ਦਿੰਦੇ ਹਨ, ਜੋ ਰਿਟਾਇਰ ਹੋਣ ਵਾਲਾ ਹੈ ਜਾਂ ਭਵਿੱਖ ਦੇ ਨੇਤਾ ਨੂੰ। ਸਿਧਰਮਈਆ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੋਵੇਗੀ। ਉਨ੍ਹਾਂ ਕਿਹਾ, “ਜਦੋਂ ਸਿਧਰਮਈਆ ਮੁੱਖ ਮੰਤਰੀ ਸਨ, ਉਨ੍ਹਾਂ ਨੇ ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਦਾ ਕੰਮ ਰੋਕ ਦਿੱਤਾ ਸੀ ਪਰ ਯੇਦੀਯੁਰੱਪਾ ਦੇ ਮੁੱਖ ਮੰਤਰੀ ਬਣਨ ਤੋਂ ਤੁਰੰਤ ਬਾਅਦ ਮੋਦੀ ਜੀ ਨੇ ਕੰਮ ਸ਼ੁਰੂ ਕਰ ਦਿੱਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Mukesh

Content Editor

Related News