ਅਮਿਤ ਸ਼ਾਹ ਅੱਜ 2 ਦਿਨਾ ਦੌਰੇ 'ਤੇ ਛੱਤੀਸਗੜ੍ਹ ਆਉਣਗੇ, ਕਾਂਗਰਸ ਖ਼ਿਲਾਫ਼ ਦੋਸ਼ ਪੱਤਰ ਕਰਨਗੇ ਜਾਰੀ
Friday, Sep 01, 2023 - 09:48 AM (IST)
ਨੈਸ਼ਨਲ ਡੈਸਕ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਛੱਤੀਸਗੜ੍ਹ ਦੇ ਦੌਰੇ 'ਤੇ ਆ ਰਹੇ ਹਨ। ਅਮਿਤ ਸ਼ਾਹ ਅੱਜ ਤੋਂ 2 ਦਿਨਾਂ ਲਈ ਛੱਤੀਸਗੜ੍ਹ 'ਚ ਰਹਿਣਗੇ। ਅਮਿਤ ਸ਼ਾਹ ਦਾ ਇਹ ਦੌਰਾ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਹੈ। ਜਿਸ ਤਰ੍ਹਾਂ ਭਾਜਪਾ ਨੇ ਪਹਿਲੀ ਵਾਰ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋਣ ਤੋਂ ਪਹਿਲਾਂ 21 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਛੱਤੀਸਗੜ੍ਹ ਦੀ ਸਿਆਸਤ 'ਚ ਗਰਮਾਹਟ ਆ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਸਨਸਨੀਖੇਜ਼ ਖ਼ਬਰ : ਆਟੋ 'ਚੋਂ ਮਿਲੀ ਜਵਾਨ ਮੁੰਡੇ ਦੀ ਲਾਸ਼, ਔਰਤ ਨਾਲ ਸੀ ਰਿਲੇਸ਼ਨ 'ਚ
ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਖ਼ਿਲਾਫ਼ ਉਹ ਦੋਸ਼ ਪੱਤਰ ਜਾਰੀ ਕਰਨਗੇ। ਪਿਛਲੇ 70 ਦਿਨਾਂ 'ਚ ਸ਼ਾਹ ਦਾ ਇਹ ਚੌਥਾ ਦੌਰਾ ਹੈ। ਦੱਸਣਯੋਗ ਹੈ ਕਿ ਅਮਿਤ ਸ਼ਾਹ ਅੱਜ ਸ਼ਾਮ ਮਤਲਬ ਕਿ 1 ਸਤੰਬਰ ਨੂੰ ਜਹਾਜ਼ ਰਾਹੀਂ ਰਾਏਪੁਰ ਸਥਿਤ ਸਵਾਮੀ ਵਿਵੇਕਾਨੰਦ ਵਿਮਾਨਤਲ ਪੁੱਜਣਗੇ।
ਉੱਥੋਂ ਉਹ ਭਾਜਪਾ ਦੇ ਦਫ਼ਤਰ ਪਹੁੰਚ ਕੇ ਬੈਠਕਾਂ ਲੈਣਗੇ। ਇਸ ਬੈਠਕ 'ਚ ਭਾਜਪਾ ਦੇ ਦੋਸ਼ ਪੱਤਰ ਦਾ ਜ਼ਿਕਰ ਹੋਵੇਗਾ ਅਤੇ ਰਾਏਗੜ੍ਹ 'ਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਸਤਾਵਿਤ ਦੌਰੇ ਨਾਲ ਰਣਨੀਤੀ ਬਣਾਈ ਜਾ ਸਕਦੀ ਹੈ। ਇਸ ਤੋਂ ਇਲ਼ਾਵਾ ਭਾਜਪਾ ਉਮੀਦਵਾਰਾਂ ਦੀ ਦੂਜੀ ਲਿਸਟਚ ਨੂੰ ਲੈ ਕੇ ਵੀ ਇਸ ਬੈਠਕ 'ਚ ਚਰਚਾ ਹੋ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711