ਅਮਿਤ ਸ਼ਾਹ ਨੇ ਉੱਚ ਪੱਧਰੀ ਬੈਠਕ ਕੀਤੀ, PFI ਖ਼ਿਲਾਫ਼ ਕਾਰਵਾਈ ''ਤੇ ਕੀਤੀ ਚਰਚਾ
Thursday, Sep 22, 2022 - 12:48 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਇਕ ਬੈਠਕ ਕੀਤੀ। ਸਮਝਿਆ ਜਾਂਦਾ ਹੈ ਕਿ ਬੈਠਕ 'ਚ ਪਾਪੁਲਰ ਫਰੰਟ ਆਫ਼ ਇੰਡੀਆ (ਪੀ.ਐੱਫ.ਆਈ.) ਨਾਲ ਜੁੜੇ ਕੰਪਲੈਕਸਾਂ 'ਚ ਕੀਤੀ ਜਾ ਰਹੀ ਛਾਪੇਮਾਰੀ ਅਤੇ ਅੱਤਵਾਦ ਦੇ ਸ਼ੱਕੀਆਂ ਖ਼ਿਲਾਫ਼ ਕਾਰਵਾਈ 'ਤੇ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ, ਰਾਸ਼ਟਰੀ ਏਜੰਸੀ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਸਮੇਤ ਉੱਚ ਪੱਧਰੀ ਬੈਠਕ 'ਚ ਸ਼ਾਮਲ ਹੋਏ।
ਇਹ ਵੀ ਪੜ੍ਹੋ : RSS ਮੁਖੀ ਮੋਹਨ ਭਾਗਵਤ ਨੇ ਇਮਾਮ ਉਮਰ ਅਹਿਮਦ ਇਲਿਆਸੀ ਨਾਲ ਕੀਤੀ ਮੁਲਾਕਾਤ
ਇਕ ਅਧਿਕਾਰੀ ਅਨੁਸਾਰ, ਸਮਝਿਆ ਜਾਂਦਾ ਹੈ ਕਿ ਸ਼ਾਹ ਨੇ ਅੱਤਵਾਦ ਦੇ ਸ਼ੱਕੀਆਂ ਅਤੇ ਪੀ.ਐੱਫ.ਆਈ. ਦੇ ਵਰਕਰ ਖ਼ਿਲਾਫ਼ ਦੇਸ਼ ਭਰ 'ਚ ਕੀਤੀ ਗਈ ਕਾਰਵਾਈ ਦਾ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਐੱਨ.ਆਈ.ਏ. ਦੀ ਅਗਵਾਈ 'ਚ ਕਈ ਏਜੰਸੀਆਂ ਨੇ ਵੀਰਵਾਰ ਨੂੰ ਸਵੇਰੇ 11 ਸੂਬਿਆਂ 'ਚ ਇਕੱਠੇ ਛਾਪੇ ਮਾਰੇ ਅਤੇ ਦੇਸ਼ 'ਚ ਅੱਤਵਾਦ ਦੇ ਵਿੱਤ ਪੋਸ਼ਣ 'ਚ ਸ਼ਾਮਲ ਪਾਪੁਲਰ ਫਰੰਟ ਆਫ਼ ਇੰਡੀਆ (ਪੀ.ਐੱਫ.ਆਈ.) ਦੇ 106 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ। ਐੱਨ.ਆਈ.ਏ. ਨੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਜਾਂਚ ਮੁਹਿੰਮ ਕਰਾਰ ਦਿੱਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ