ਜਦੋਂ ਅਮਿਤ ਸ਼ਾਹ ਨੇ ਦਿਖਾਇਆ ਆਪਣਾ ਭਿਆਨਕ ਰੂਪ
Friday, Nov 29, 2024 - 02:48 PM (IST)
ਨੈਸ਼ਨਲ ਡੈਸਕ- ਰਿਗਵੇਦ ’ਚ ਭਗਵਾਨ ਸ਼ਿਵ ਦਾ ਬਹੁਤ ਜ਼ਿਕਰ ਹੈ; ਇਕ ਸ਼ਕਤੀਸ਼ਾਲੀ ਤੀਰਅੰਦਾਜ਼, ਸਭ ਤੋਂ ਭਿਆਨਕ ਰੂਪ, ਅਗਨੀ ਦੇਵਤਾ ‘ਭਿਆਨਕ ਰੂਪ’। ਜਦੋਂ ਭਗਵਾਨ ਸ਼ਿਵ ਨੇ ਆਪਣਾ ਭਿਆਨਕ ਰੂਪ ਦਿਖਾਇਆ ਤਾਂ ਸਾਰੇ ਕੰਬਣ ਲੱਗੇ ਅਤੇ ਚਾਰੇ ਪਾਸੇ ਤਬਾਹੀ ਮਚ ਗਈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਸੰਭਾਲਣ ਵਾਲੇ ਸਾਰੇ ਲੋਕਾਂ ਨੂੰ ਆਪਣਾ ਭਿਆਨਕ ਰੂਪ ਦਿਖਾਇਆ-ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਤੋਂ ਲੈ ਕੇ ਇੰਟੈਲੀਜੈਂਸ ਬਿਊਰੋ ਦੇ ਮੁਖੀ, ਲੈਫਟੀਨੈਂਟ ਗਵਰਨਰ ਵੀ. ਕੇ. ਸਕਸੈਨਾ ਤੋਂ ਲੈ ਕੇ ਦਿੱਲੀ ਦੇ ਪੁਲਸ ਕਮਿਸ਼ਨਰ ਸੰਜੇ ਅਰੋੜਾ ਅਤੇ ਉਨ੍ਹਾਂ ਦੇ ਅਧਿਕਾਰੀਆਂ ਤੱਕ। ਉਨ੍ਹਾਂ ਨੂੰ 22 ਨਵੰਬਰ ਨੂੰ ਮਹਾਰਾਸ਼ਟਰ ਅਤੇ ਝਾਰਖੰਡ ਵਿਚ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਸੱਦਿਆ ਗਿਆ ਸੀ, ਜਦੋਂ ਦਿੱਲੀ ਦੇ ਇਕ ਪੁਲਸ ਕਾਂਸਟੇਬਲ ਦਾ 3 ਬਦਮਾਸ਼ਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਮੀਟਿੰਗ ਵਿਚ ਮੌਜੂਦ ਲੋਕਾਂ ਨੇ ਕਿਹਾ ਕਿ ਅਮਿਤ ਸ਼ਾਹ ਬੇਹੱਦ ਨਾਰਾਜ਼ ਸਨ ਅਤੇ ਉਨ੍ਹਾਂ ਨੇ ਕਮਿਸ਼ਨਰ ਅਤੇ ਉਨ੍ਹਾਂ ਦੀ ਟੀਮ ਨੂੰ ਸਾਫ਼ ਕਹਿ ਦਿੱਤਾ ਕਿ ਜੇਕਰ ਉਹ ਰਾਸ਼ਟਰੀ ਰਾਜਧਾਨੀ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ ਤਾਂ ਉਨ੍ਹਾਂ ਨੂੰ ਪੂਰੀ ਤਾਕਤ ਨਾਲ ਕੰਮ ਕਰਨਾ ਪਵੇਗਾ। ਉਨ੍ਹਾਂ ਨੇ ਐੱਲ. ਜੀ. ਸਕਸੈਨਾ ਵੱਲ ਗੁੱਸੇ ਨਾਲ ਦੇਖਦੇ ਹੋਏ ਪੁੱਛਿਆ ਕਿ ਉਹ ਕਾਨੂੰਨ ਅਤੇ ਵਿਵਸਥਾ ਦੇ ਮੋਰਚੇ ’ਤੇ ਕੀ ਕਰ ਰਹੇ ਹਨ? ਦਿੱਲੀ ਪੁਲਸ ਅਧਿਕਾਰੀ ਵੱਲ ਮੁੜਦੇ ਹੋਏ ਉਨ੍ਹਾਂ ਨੇ ਕਥਿਤ ਤੌਰ ’ਤੇ ਕਿਹਾ, ‘ਸਫ਼ਾਈ ਕਰੋ।’
ਇਸ ਝਿੜਕ ਦਾ ਨਤੀਜਾ ਅਗਲੇ ਹੀ ਦਿਨ ਦੇਖਣ ਨੂੰ ਮਿਲਿਆ ਜਦੋਂ ਦਿੱਲੀ ਪੁਲਸ ਦੇ ਕਾਂਸਟੇਬਲ ਕਿਰਨ ਪਾਲ ਦਾ ਮੁੱਖ ਕਾਤਲ ਇਕ ਮੁਕਾਬਲੇ ਵਿਚ ਮਾਰਿਆ ਗਿਆ। ਸ਼ਾਇਦ ਦਿੱਲੀ ਪੁਲਸ ਨੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਸਬਕ ਲਿਆ ਹੈ-ਉਹ ਸੂਬਾ ਜੋ ਪੁਲਸ ਮੁਕਾਬਲਿਆਂ ਲਈ ਜਾਣਿਆ ਜਾਂਦਾ ਹੈ। ਦਿੱਲੀ ਪੁਲਸ ਦੇ ਕੰਮਕਾਜ ਤੋਂ ਜਾਣੂ ਲੋਕਾਂ ਦਾ ਕਹਿਣਾ ਹੈ ਕਿ ਰਾਜਧਾਨੀ ਵਿਚ ਅਜਿਹਾ ਹਿੰਸਕ ਦ੍ਰਿਸ਼ ਲੱਗਭਗ 40 ਸਾਲਾਂ ਬਾਅਦ ਦੇਖਣ ਨੂੰ ਮਿਲਿਆ ਜਦੋਂ ਅਰੁਣ ਨਹਿਰੂ ਅੰਦਰੂਨੀ ਸੁਰੱਖਿਆ ਰਾਜ ਮੰਤਰੀ ਸਨ। ਉਹ ਆਖਰੀ ਸਖਤ ਗ੍ਰਹਿ ਮੰਤਰੀ ਸਨ। ਆਖਰੀ ਖ਼ਤਰਨਾਕ ਗੈਂਗਸਟਰ ਰਾਜੇਸ਼ ਭਾਰਤੀ ਜੋ 2018 ਵਿਚ ਛਤਰਪੁਰ, ਦਿੱਲੀ ਵਿਚ ਪੁਲਸ ਨਾਲ ਇਕ ਮੁਕਾਬਲੇ ਵਿਚ ਮਾਰਿਆ ਗਿਆ ਸੀ। ਇਸ ਤੋਂ ਬਾਅਦ ਕਈ ਮੁਕਾਬਲੇ ਹੋਏ ਪਰ ਦਿੱਲੀ ਪੁਲਸ ਨੇ ਉਸ ਨੂੰ ਗੋਲੀ ਮਾਰਨ ਦੀ ਬਜਾਏ ਜ਼ਖ਼ਮੀ ਕਰ ਦਿੱਤਾ ਕਿਉਂਕਿ ਉਨ੍ਹਾਂ ਕੋਲ ਉਪਰੋਂ ਕੋਈ ਸੁਰੱਖਿਆ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8