ਅਮਿਤ ਸ਼ਾਹ ਨੇ ਕੋਰੋਨਾ ਯੋਧਿਆਂ ਨੂੰ ਕੀਤਾ ਸਲਾਮ, ਕਿਹਾ- ਪੂਰਾ ਦੇਸ਼ ਤੁਹਾਡੇ ਨਾਲ

05/03/2020 5:59:20 PM

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਵਿਰੁੱਧ ਜੰਗ 'ਚ ਕੋਰੋਨਾ ਯੋਧਿਆਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ ਉਨਾਂ ਨੂੰ ਸਲਾਮ ਕੀਤਾ। ਸ਼ਾਹ ਨੇ ਕਿਹਾ ਕਿ ਉਨਾਂ ਦੇ ਸਾਹਸ ਅਤੇ ਜਜ਼ਬੇ ਦਾ ਪੂਰਾ ਦੇਸ਼ ਸਨਮਾਨ ਕਰਦਾ ਹੈ ਅਤੇ ਉਨਾਂ ਨਾਲ ਖੜਾ ਹੈ। ਡਾਕਟਰ, ਪੈਰਾ-ਮੈਡੀਕਸ, ਪੁਲਸ, ਸਫਾਈ ਕਰਮਚਾਰੀ ਅਤੇ ਕੋਰੋਨਾ ਵਿਰੁੱਧ ਜੰਗ 'ਚ ਕੰਮ ਕਰਨ ਰਹੇ ਲੋਕਾਂ ਨੂੰ ਕੋਰੋਨਾ ਯੋਧੇ ਕਿਹਾ ਜਾਂਦਾ ਹੈ। ਸ਼ਾਹ ਨੇ ਟਵੀਟ ਕੀਤਾ,''ਭਾਰਤ ਆਪਣੇ ਸਾਹਸੀ ਕੋਰੋਨਾ ਯੋਧਿਆਂ ਨੂੰ ਸਲਾਮ ਕਰਦਾ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੋਦੀ ਸਰਕਾਰ ਅਤੇ ਪੂਰਾ ਦੇਸ਼ ਤੁਹਾਡੇ ਨਾਲ ਖੜਾ ਹੈ। ਸਾਨੂੰ ਚੁਣੌਤੀਆਂ ਨੂੰ ਮੌਕਿਆਂ 'ਚ ਬਦਲਦੇ ਹੋਏ ਦੇਸ਼ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਕਰਵਾਉਣਾ ਹੋਵੇਗਾ ਅਤੇ ਇਕ ਸਵਸਥ, ਸੰਪੰਨ ਅਤੇ ਮਜ਼ਬੂਤ ਭਾਰਤ ਬਣਾ ਕੇ ਦੁਨੀਆ ਦੇ ਸਾਹਮਣੇ ਇਕ ਉਦਾਹਰਣ ਪੇਸ਼ ਕਰਨੀ ਹੋਵੇਗੀ। ਜੈ ਹਿੰਦ।''

PunjabKesariਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਾਈ 'ਚ ਦੇਸ਼ ਦੇ ਡਾਕਟਰ, ਨਰਸ, ਸਿਹਤ ਕਰਮਚਾਰੀ, ਪੁਲਸ ਕਰਮਚਾਰੀ ਅਤੇ ਸਫ਼ਾਈ ਕਰਮਚਾਰੀ ਮੋਹਰੀ ਲਾਈਨ 'ਚ ਖੜੇ ਹਨ। ਇਸ ਗੰਭੀਰ ਹਾਲਾਤਾਂ 'ਚ ਆਪਣਿਆਂ ਦੀ ਪਰਵਾਹ ਕੀਤੇ ਬਿਨਾਂ ਇਹ ਰਾਤ-ਦਿਨ ਲੋਕਾਂ ਦੀ ਸੇਵਾ 'ਚ ਲੱਗੇ ਹਨ। ਭਾਰਤੀ ਹਥਿਆਰਬੰਦ ਫੋਰਸਾਂ ਨੇ ਐਤਵਾਰ ਨੂੰ ਇਨਾਂ ਨੂੰ ਸਲਾਮੀ ਦਿੱਤੀ ਹੈ। ਫੌਜ ਨੇ ਜਿੱਥੇ ਕੋਵਿਡ-19 ਹਸਪਤਾਲਾਂ ਕੋਲ ਬੈਂਡ ਵਜਾਏ ਤਾਂ ਹਵਾਈ ਫੌਜ ਨੇ ਹਸਪਤਾਲਾਂ 'ਤੇ ਫੁੱਲਾਂ ਦੀ ਵਰਖਾ ਕੀਤੀ। ਭਾਰਤੀ ਫੌਜ ਫੋਰਸਾਂ ਦੇ ਇਸ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਜਾਨਲੇਵਾ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਤੋਂ ਮੁਕਤ ਕਰਨ ਲਈ ਦਿਨ-ਰਾਤ ਕੰਮ 'ਚ ਜੁਟੇ ਡਾਕਟਰਾਂ, ਨਰਸਾਂ ਅਤੇ ਪੁਲਸ ਕਰਮਚਾਰੀਆਂ ਦੇ ਪ੍ਰਤੀ ਜੋ ਸਨਮਾਨ ਦਿਖਾਇਆ ਹੈ, ਉਹ ਦਿਲ ਨੂੰ ਛੂਹ ਲੈਣ ਵਾਲਾ ਹੈ। ਕੋਰੋਨਾ ਨਾਲ ਜੰਗ 'ਚ ਇਨਾਂ ਯੋਧਿਆਂ ਦੀ ਬਹਾਦਰੀ ਯਕੀਨੀ ਰੂਪ ਨਾਲ ਸ਼ਲਾਘਾਯੋਗ ਅਤੇ ਸਨਮਾਨਜਨਕ ਹੈ।


DIsha

Content Editor

Related News