ਅਮਿਤ ਸ਼ਾਹ ਨੇ ਰਿੰਦਾ, ਲੰਡਾ ਅਤੇ ਡੱਲਾ ਦੇ ਨੈੱਟਵਰਕ ਦੀ ਤੋੜੀ ਕਮਰ, ਵੱਡੇ ਪੱਧਰ 'ਤੇ ਹੋ ਰਹੀ ਕਾਰਵਾਈ!
Thursday, Apr 06, 2023 - 05:25 AM (IST)
ਨਵੀਂ ਦਿੱਲੀ (ਭਾਸ਼ਾ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਗਠਿਤ ਅਪਰਾਧ ਨੂੰ ਖਤਮ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟਕੋਣ ਨੂੰ ਸਾਕਾਰ ਕਰਨ ਲਈ ਦਿੱਲੀ- ਐੱਨ. ਸੀ. ਆਰ. ਅਤੇ ਦੇਸ਼ ਭਰ ’ਚ ਸਰਗਰਮ ਅੰਤਰਰਾਜੀ ਗਿਰੋਹਾਂ ’ਤੇ ਕਾਰਵਾਈ ਦੀ ਅਗਵਾਈ ਕਰ ਰਹੇ ਹਨ, ਜਿਸ ਦੇ ਸਿੱਟੇ ਵਜੋਂ ਕਈ ਖਤਰਨਾਕ ਮੁਲਜ਼ਮਾਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕੀਤਾ ਜਾ ਸਕਿਆ ਹੈ।
ਇਹ ਖ਼ਬਰ ਵੀ ਪੜ੍ਹੋ - ਲਾੜੀ ਦੇ ਆਸ਼ਕ ਵੱਲੋਂ ਦਿੱਤੇ ਤੋਹਫ਼ੇ ਨੇ ਲਈ ਲਾੜੇ ਦੀ ਜਾਨ, ਭਰਾ ਨੇ ਵੀ ਇਲਾਜ ਦੌਰਾਨ ਤੋੜਿਆ ਦਮ, ਜਾਣੋ ਪੂਰਾ ਮਾਮਲਾ
ਸੂਤਰਾਂ ਕਿਹਾ ਕਿ ਸ਼ਾਹ ਦੇਸ਼ ਦੇ ਅੰਦਰ ਅਤੇ ਬਾਹਰ ਸਰਗਰਮ ਅਪਰਾਧਿਕ ਨੈੱਟਵਰਕ ਨੂੰ ਖਤਮ ਕਰਨ ਲਈ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਅਤੇ ਈ. ਡੀ. ਵਰਗੀਆਂ ਏਜੰਸੀਆਂ ਨੂੰ ਹੋਰ ਜ਼ਿਆਦਾ ਸ਼ਕਤੀਆਂ ਦੇ ਕੇ ਮਜ਼ਬੂਤ ਬਣਾਉਣ ਦੀ ਵਕਾਲਤ ਕਰ ਰਹੇ ਹਨ। ਸ਼ਾਹ ਨੇ ਨਿਯਮਤ ਸਮੀਖਿਆ ਬੈਠਕਾਂ ਕਰ ਰਹੇ ਹਨ ਅਤੇ ਸਮੇਂ-ਸਮੇਂ ’ਤੇ ਪੁਲਸ ਅਤੇ ਹੋਰ ਏਜੰਸੀਆਂ ਨੂੰ ਨਿਰਦੇਸ਼ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਖ਼ੌਫ਼ਨਾਕ ਵਾਰਦਾਤ! ਪ੍ਰੇਮਿਕਾ ਨੂੰ ਕੈਨੇਡਾ ਤੋਂ ਬੁਲਾ ਕੇ ਗੋਲ਼ੀਆਂ ਨਾਲ ਭੁੰਨਿਆ, ਫ਼ਿਰ ਫਾਰਮ ਹਾਊਸ 'ਚ ਦਫ਼ਨਾਈ ਲਾਸ਼
ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਦਿੱਲੀ ਪੁਲਸ ਦੀਆਂ ਵਿਸ਼ੇਸ਼ ਇਕਾਈਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ ਕਿ ਉਹ ਦੇਸ਼ ਜਾਂ ਵਿਦੇਸ਼ ’ਚ ਛਿਪਣ ਦੀ ਕੋਸ਼ਿਸ਼ ਕਰ ਰਹੇ ਸੰਗਠਿਤ ਮੁਲਜ਼ਮਾਂ ਅਤੇ ਅੱਤਵਾਦੀਆਂ ਦਾ ਕਾਨੂੰਨੀ ਤੌਰ ’ਤੇ ਪਿੱਛਾ ਕਰਨ। ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਦਿੱਲੀ ਪੁਲਸ ਨੇ ਆਪਰਾਧਿਕ-ਅੱਤਵਾਦੀ ਗਠਜੋੜ ਨਾਲ ਜੁੜੇ 51 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਕੀਤੇ ਹਨ। ਇਨ੍ਹਾਂ 51 ਗ੍ਰਿਫਤਾਰੀਆਂ ’ਚ ਰਿੰਦਾ, ਲੰਡਾ ਅਤੇ ਅਰਸ਼ਦੀਪ ਡੱਲਾ ਨੈੱਟਵਰਕ ਦੀ ਕਮਰ ਤੋੜ ਦਿੱਤੀ ਹੈ, ਜੋ ਵਿਦੇਸ਼ ’ਚ ਸਥਿਤ ਹਨ ਅਤੇ ਪੰਜਾਬ ’ਚ ਸਰਗਰਮ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।