ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ''ਤੇ ਵਰ੍ਹੇ ਅਮਿਤ ਸ਼ਾਹ, ਕਿਹਾ- ਤੁਹਾਡਾ ਇਰਾਦਾ ਕਿਸਾਨਾਂ ਦੀ ਭਲਾਈ ਦਾ ਨਹੀਂ ਸੀ

Sunday, Jan 17, 2021 - 03:11 PM (IST)

ਬੈਂਗਲੁਰੂ- ਕਰਨਾਟਕ ਦੌਰੇ 'ਤੇ ਗਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਇਕ ਵਾਰ ਫ਼ਿਰ ਖੇਤੀ ਕਾਨੂੰਨਾਂ ਦੀ ਪੈਰਵੀ ਕਰਦੇ ਹੋਏ ਉਨ੍ਹਾਂ ਨੂੰ ਕਿਸਾਨਾਂ ਦੇ ਹਿੱਤ 'ਚ ਦੱਸਿਆ। ਅਮਿਤ ਸ਼ਾਹ ਨੇ ਕਿਹਾ,''ਨਰਿੰਦਰ ਮੋਦੀ ਸਰਕਾਰ ਕਿਸਾਨਾਂ ਦੇ ਕਲਿਆਣ ਲਈ ਕੰਮ ਕਰਨ ਲਈ ਵਚਨਬੱਧ ਹੈ। ਤਿੰਨੋਂ ਖੇਤੀ ਕਾਨੂੰਨ ਕਿਸਾਨਾਂ ਦੀ ਆਮਦਨ ਨੂੰ ਕਈ ਗੁਣਾ ਵਧਾਉਣ 'ਚ ਮਦਦ ਕਰਨਗੇ। ਹੁਣ ਕਿਸਾਨ ਦੇਸ਼ ਅਤੇ ਦੁਨੀਆ 'ਚ ਕਿਤੇ ਵੀ ਖੇਤੀ ਉਤਪਾਦ ਵੇਚ ਸਕਦੇ ਹਨ।'' 

ਇਹ ਵੀ ਪੜ੍ਹੋ : ਸਰਕਾਰ ਸਾਰੇ ਮੁੱਦਿਆਂ 'ਤੇ ਗੱਲਬਾਤ ਲਈ ਤਿਆਰ, ਕਿਸਾਨ ਕਾਨੂੰਨ ਰੱਦ ਕਰਨ 'ਤੇ ਅੜੇ : ਨਰੇਂਦਰ ਤੋਮਰ

ਸ਼ਾਹ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਕਾਂਗਰਸ ਨੇਤਾਵਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੋ ਕਿਸਾਨਾਂ ਦੇ ਪੱਖ 'ਚ ਗੱਲ ਕਰ ਰਹੇ ਹਨ, ਤੁਸੀਂ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਸਾਲ ਕਿਉਂ ਨਹੀਂ ਦਿੱਤੇ। ਜਾਂ ਜਦੋਂ ਤੁਸੀਂ ਸੱਤਾ 'ਚ ਸੀ, ਉਦੋਂ ਪ੍ਰਧਾਨ ਮੰਤਰੀ ਰਿਹਾਇਸ਼ ਬੀਮਾ ਯੋਜਨਾ ਜਾਂ ਸੋਧ ਇਥੈਨਾਲ ਨੀਤੀ ਕਿਉਂ ਨਹੀਂ ਬਣਾਈ? ਕਿਉਂਕਿ ਤੁਹਾਡਾ ਇਰਾਦਾ ਕਿਸਾਨਾਂ ਦੀ ਭਲਾਈ ਦਾ ਨਹੀਂ ਸੀ।'' ਸ਼ਾਹ ਨੇ ਅੱਗੇ ਕਿਹਾ ਕਿ ਕਸ਼ਮੀਰ ਤੋਂ ਧਾਰਾ 370 ਹਟਾਉਣ ਦੀ ਹਿੰਮਤ ਕਾਂਗਰਸ 'ਚ ਨਹੀਂ ਸੀ। 5 ਅਗਸਤ 2019 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਸ਼ਮੀਰ ਤੋਂ ਧਾਰਾ 370 ਅਤੇ 35ਏ ਨੂੰ ਖ਼ਤਮ ਕਰ ਕੇ ਕਸ਼ਮੀਰ ਨੂੰ ਹਮੇਸ਼ਾ ਲਈ ਭਾਰਤ ਨਾਲ ਜੋੜਨ ਦਾ ਕੰਮ ਕਰ ਦਿੱਤਾ ਹੈ। ਅੱਜ ਉੱਥੇ ਖੂਨ ਦੀ ਇਕ ਬੂੰਦ ਵਹਾਏ ਬਿਨਾਂ ਚੋਣਾਂ ਹੋਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News