ਕੁਮਾਰੀ ਸੈਲਜਾ ਦੀ ਨਾਰਾਜ਼ਗੀ ਦਰਮਿਆਨ ਰਣਦੀਪ ਸੁਰਜੇਵਾਲਾ ਨੇ ਦਿੱਤੀ ਵੱਡੀ ਜਾਣਕਾਰੀ

Monday, Sep 23, 2024 - 12:55 PM (IST)

ਕੁਮਾਰੀ ਸੈਲਜਾ ਦੀ ਨਾਰਾਜ਼ਗੀ ਦਰਮਿਆਨ ਰਣਦੀਪ ਸੁਰਜੇਵਾਲਾ ਨੇ ਦਿੱਤੀ ਵੱਡੀ ਜਾਣਕਾਰੀ

ਨਵੀਂ ਦਿੱਲੀ (ਭਾਸ਼ਾ)- ਹਰਿਆਣਾ 'ਚ ਕਾਂਗਰਸ ਦੀ ਸੀਨੀਅਰ ਨੇਤਾ ਕੁਮਾਰੀ ਸੈਲਜਾ ਦੇ ਵਿਧਾਨ ਸਭਾ ਚੋਣ ਪ੍ਰਚਾਰ ਤੋਂ ਦੂਰੀ ਬਣਾਉਣ ਦੀ ਖ਼ਬਰਾਂ ਵਿਚਾਲੇ ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਸੋਮਵਾਰ ਨੂੰ ਕਿਹਾ ਕਿ ਸੈਲਜਾ 26 ਸਤੰਬਰ ਨੂੰ ਨਰਵਾਨਾ 'ਚ ਚੋਣ ਸਭਾ ਨੂੰ ਸੰਬੋਧਨ ਕਰੇਗੀ। ਸੁਰਜੇਵਾਲਾ ਨੇ 'ਐਕਸ' 'ਤੇ ਲਿਖਿਆ,''ਅੱਜ ਨਰਵਾਨਾ 'ਚ ਕਾਂਗਰਸ ਉਮੀਦਵਾਰ ਸਤਬੀਰ ਦਬਲੈਨ ਲਈ 22 ਜਨ ਸਭਾਵਾਂ ਨੂੰ ਸੰਬੋਧਨ ਕਰਾਂਗਾ। ਪੂਰੇ ਜ਼ਿਲ੍ਹੇ ਅਤੇ ਹਰਿਆਣਾ 'ਚ ਕਾਂਗਰਸ ਦੀ ਜਿੱਤ ਦਾ ਝੰਡਾ ਲਹਿਰਾਵਾਂਗੇ। ਸੰਸਦ ਮੈਂਬਰ ਅਤੇ ਵੱਡੀ ਭੈਣ ਕੁਮਾਰੀ ਸੈਲਜਾ ਵੀ ਨਰਵਾਨਾ 'ਚ 26 ਤਾਰੀਖ਼ ਨੂੰ 12 ਵਜੇ ਜਨ ਸਭਾ ਨੂੰ ਸੰਬੋਧਨ ਕਰੇਗੀ ਅਤੇ ਕਾਂਗਰਸ ਲਈ ਪ੍ਰਚਾਰ ਕਰੇਗੀ।''

PunjabKesari

ਉਨ੍ਹਾਂ ਕਿਹਾ,''ਰਾਹੁਲ ਗਾਂਧੀ ਜੀ ਅਤੇ ਮਲਿਕਾਰਜੁਨ ਖੜਗੇ ਜੀ ਦੀ ਅਗਵਾਈ 'ਚ ਕਾਂਗਰਸ ਲੜੇਗੀ, ਜਿੱਤੇਗੀ ਅਤੇ ਹਰਿਆਣਾ ਦੇ ਸੁਫ਼ਨਿਆਂ ਨੂੰ ਸਾਕਾਰ ਕਰੇਗੀ।'' ਪਿਛਲੇ ਕੁਝ ਦਿਨਾਂ ਤੋਂ ਸੈਲਜਾ ਚੋਣ ਪ੍ਰਚਾਰ ਤੋਂ ਦੂਰ ਹੈ ਅਤੇ ਅਜਿਹੇ 'ਚ ਉਨ੍ਹਾਂ ਦੇ ਨਾਰਾਜ਼ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਨੀਵਾਰ ਨੂੰ ਸੈਲਜਾ ਨੂੰ ਭਾਜਪਾ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਖੱਟੜ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਕਾਂਗਰਸ ਦੀ ਪ੍ਰਦੇਸ਼ ਇਕਾਈ 'ਚ ਕਲੇਸ਼ ਵੱਲ ਵੀ ਇਸ਼ਾਰਾ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News