ਅਮਰੀਕਾ: ਅੱਗ ਨਾਲ ਸੜ ਕੇ ਮਰਨ ਵਾਲੇ ਭੈਣ-ਭਰਾਵਾਂ ਦੀਆਂ ਲਾਸ਼ਾਂ ਭਾਰਤ ਪੁੱਜੀਆਂ

Saturday, Jan 19, 2019 - 05:32 PM (IST)

ਅਮਰੀਕਾ: ਅੱਗ ਨਾਲ ਸੜ ਕੇ ਮਰਨ ਵਾਲੇ ਭੈਣ-ਭਰਾਵਾਂ ਦੀਆਂ ਲਾਸ਼ਾਂ ਭਾਰਤ ਪੁੱਜੀਆਂ

ਹੈਦਰਾਬਾਦ— ਅਮਰੀਕਾ ਦੇ ਟੇਨੇਸੀ 'ਚ ਇਕ ਘਰ 'ਚ ਅੱਗ ਲੱਗਣ ਕਾਰਨ ਝੁਲਸ ਕੇ ਮਾਰੇ ਗਏ ਤਿੰਨ ਭੈਣ-ਭਰਾਵਾਂ ਦੀਆਂ ਲਾਸ਼ਾਂ ਇੱਥੇ ਤੇਲੰਗਾਨਾ ਲਿਆਂਦੀਆਂ ਗਈਆਂ ਹਨ। ਪਰਿਵਾਰ ਦੇ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ। ਤੇਲੰਗਾਨਾ ਰਾਜ ਘੱਟ ਗਿਣਤੀ ਕਮਿਸ਼ਨ ਦੇ ਅਧਿਕਾਰੀਆਂ ਅਤੇ ਪਰਿਵਾਰ ਦੇ ਮੈਂਬਰ ਸ਼ੁੱਕਰਵਾਰ ਨੂੰ ਇੱਥੇ ਕੌਮਾਂਤਰੀ ਹਵਾਈ ਅੱਡੇ 'ਤੇ ਉਨ੍ਹਾਂ ਦੀਆਂ ਲਾਸ਼ਾਂ ਲੈਣ ਪੁੱਜੇ। ਪਰਿਵਾਰ ਦੇ ਇਕ ਮੈਂਬਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ 'ਚ 17 ਸਾਲਾ ਸਾਤਿਵਕਾ ਸ਼ੇਰੋਨ ਨਾਈਕ ਕੇਥਾਵਤ, 15 ਸਾਲਾ ਆਰੋਨ ਸੁਹਾਸ ਨਾਈਕ ਕੇਥਾਵਤ ਅਤੇ 14 ਸਾਲਾ ਜਾਏ ਸੁਚਿਤਰਾ ਨਾਈਕ ਕੇਥਾਵਤ ਸ਼ਾਮਲ ਸਨ। ਇੱਥੇ ਨਾਰਾਇਣਗੁਦਾ ਬਾਪਟਸਿਟ ਚਰਚ 'ਚ ਇਕ ਪ੍ਰਾਰਥਨਾ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਨਾਲਗੋਂਡਾ ਜ਼ਿਲੇ 'ਚ ਉਨ੍ਹਾਂ ਦੀ ਜੱਦੀ ਸਥਾਨ ਲਿਜਾਇਆ ਗਿਆ। ਕੁਮਾਰ ਨੇ ਦੱਸਿਆ ਕਿ ਅੰਤਿਮ ਸੰਸਕਾਰ ਸ਼ਨੀਵਾਰ ਯਾਨੀ ਅੱਜ ਕੀਤਾ ਗਿਆ। ਤੇਲੰਗਾਨਾ ਸਰਕਾਰ ਨੇ ਲਾਸ਼ਾਂ ਨੂੰ ਵਾਪਸ ਲਿਆਉਣ ਦਾ ਇੰਤਜ਼ਾਮ ਕੀਤਾ ਸੀ। ਇਹ ਘਟਨਾ ਕ੍ਰਿਸਮਿਸ ਤੋਂ 2 ਦਿਨ ਪਹਿਲਾਂ 23 ਦਸੰਬਰ ਦੀ ਸੀ, ਜਦੋਂ ਜਸ਼ਨ ਦੌਰਾਨ ਇਕ ਘਰ 'ਚ ਅੱਗ ਲੱਗ ਗਈ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਚਾਰ ਮ੍ਰਿਤਕਾਂ 'ਚੋਂ ਤਿੰਨ ਇਹ ਭਰਾ-ਭੈਣ ਸਨ।


author

DIsha

Content Editor

Related News