ਮਾਨਸਿਕ ਰੋਗੀ ਨੇ ਅੰਬੇਡਕਰ ਦੀ ਮੂਰਤੀ ਨੂੰ ਠੰਡ ਤੋਂ ਬਚਾਉਣ ਲਈ ਕੰਬਲ ਨਾਲ ਢੱਕਿਆ
Monday, Jan 07, 2019 - 11:47 AM (IST)

ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਸ਼ਨੀਵਾਰ ਨੂੰ ਮਾਹੌਲ ਵਿਗੜਨ ਤੋਂ ਬਚ ਗਿਆ। ਇੱਥੇ ਲੱਗੀ ਇਕ ਅੰਬੇਡਕਰ ਦੀ ਮੂਰਤੀ 'ਤੇ ਕਿਸੇ ਨੇ ਕੰਬਲ ਲਪੇਟ ਦਿੱਤਾ। ਇੰਨਾ ਹੀ ਨਹੀਂ ਮੂਰਤੀ ਨੂੰ ਠੰਡ ਨਾ ਲੱਗੇ ਇਸ ਲਈ ਉਸ ਦੇ ਅੱਗੇ ਅੱਗ ਵੀ ਬਾਲ ਦਿੱਤੀ। ਮਾਮਲਾ ਪੁਲਸ ਤੱਕ ਪੁੱਜਿਆ। ਦੋਸ਼ੀ ਨੌਜਵਾਨ ਨੂੰ ਫੜਿਆ ਗਿਆ ਤਾਂ ਪਤਾ ਲੱਗਾ ਕਿ ਉਹ ਮਾਨਸਿਕ ਰੋਗੀ ਹੈ। ਘਟਨਾ ਜ਼ਿਲੇ ਦੇ ਖਤੌਲੀ ਕੋਤਵਾਲੀ ਥਾਣਾ ਖੇਤਰ ਦਾ ਹੈ। ਇੱਥੇ ਥਾਣੇ ਦੇ ਠੀਕ ਸਾਹਮਣੇ ਲੱਗੀ ਡਾ. ਭੀਮਰਾਵ ਅੰਬੇਡਕਰ ਦੀ ਮੂਰਤੀ 'ਤੇ ਇਕ ਵਿਅਕਤੀ ਨੇ ਕੰਬਲ ਲਪੇਟ ਦਿੱਤਾ। ਮੂਰਤੀ ਦੇ ਕੰਨ 'ਤੇ ਮਫਲਰ ਲਪੇਟ ਦਿੱਤਾ ਅਤੇ ਸਾਹਮਣੇ ਕੁਝ ਲਕੜਾਂ ਰੱਖ ਕੇ ਅੱਗ ਬਾਲ ਦਿੱਤੀ। ਲੋਕਾਂ ਨੇ ਸਵੇਰੇ ਇੱਥੇ ਦੇਖਿਆ ਤਾਂ ਹੰਗਾਮਾ ਕਰਨ ਲੱਗੇ। ਬੋਧਿਸਤਵ ਡਾ. ਭੀਮਰਾਵ ਅੰਬੇਡਕਰ ਕਲਿਆਣ ਕਮੇਟੀ ਵੱਲੋਂ ਥਾਣੇ 'ਚ ਸ਼ਿਕਾਇਤ ਕੀਤੀ ਗਈ।
ਐੱਸ.ਪੀ. ਓਮਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਨ੍ਹਾਂ ਨੇ ਸੀ.ਓ. ਅਤੇ ਐੱਸ.ਐੱਚ.ਓ. ਨੂੰ ਕਾਰਵਾਈ ਲਈ ਨਿਰਦੇਸ਼ਿਤ ਕੀਤਾ। ਐੱਸ.ਪੀ. ਨੇ ਦੱਸਿਆ ਕਿ ਜਦੋਂ ਦੋਸ਼ੀ ਵਿਅਕਤੀ ਨੂੰ ਫੜਿਆ ਗਿਆ ਤਾਂ ਉਸ ਨੇ ਕਿਹਾ,''ਮੈਨੂੰ ਠੰਡ ਲੱਗ ਰਹੀ ਸੀ। ਮੈਂ ਉੱਥੇ ਬੈਠਾ ਸੀ। ਮੈਂ ਮੂਰਤੀ ਨੂੰ ਦੇਖਿਆ ਕਿ ਲੱਗਾ ਕਿ ਮੇਰੀ ਤਰ੍ਹਾਂ ਉਸ ਨੂੰ ਵੀ ਠੰਡ ਲੱਗ ਰਹੀ ਹੋਵੇਗੀ, ਇਸ ਲਈ ਮੈਂ ਉਸ ਦੇ ਕੰਨ ਢੱਕ ਕੇ ਸਰੀਰ ਵੀ ਕੰਬਲ ਨਾਲ ਢੱਕ ਦਿੱਤਾ। ਸਾਹਮਣੇ ਲੱਕੜ ਰੱਖ ਕੇ ਅੱਗ ਲੱਗਾ ਦਿੱਤੀ।'' ਪੁਲਸ ਨੇ ਦੱਸਿਆ ਕਿ ਦੋਸ਼ੀ ਮਾਨਸਿਕ ਰੌਗੀ ਹੈ। ਉਸ ਦੀਆਂ ਗੱਲਾਂ ਸੁਣਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਮੂਰਤੀ ਦੇ ਉੱਪਰੋਂ ਕੰਬਲ ਹਟਾ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ।