ਅੰਬਾਲਾ ਏਅਰਬੇਸ ''ਤੇ ਬਣੇਗਾ ਇਤਿਹਾਸ, ਅੱਜ ਲੈਂਡ ਕਰੇਗਾ ਰਾਫੇਲ

Wednesday, Jul 29, 2020 - 01:09 PM (IST)

ਅੰਬਾਲਾ ਏਅਰਬੇਸ ''ਤੇ ਬਣੇਗਾ ਇਤਿਹਾਸ, ਅੱਜ ਲੈਂਡ ਕਰੇਗਾ ਰਾਫੇਲ

ਅੰਬਾਲਾ (ਵਾਰਤਾ) : ਅੱਜ ਅੰਬਾਲਾ ਏਅਰਬੇਸ ਦੇ ਰਣਵੇਅ 'ਤੇ ਇਕ ਨਵਾਂ ਇਤਿਹਾਸ ਲਿਖਿਆ ਜਾਵੇਗਾ, ਜਦੋਂ ਫ਼ਰਾਂਸ ਤੋਂ ਖ਼ਰੀਦੇ ਜਾ ਰਹੇ 36 ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਦੇ 5 ਜਹਾਜ਼ ਬੁੱਧਵਾਰ ਦੁਪਹਿਰ ਅੰਬਾਲੇ ਦੇ ਹਵਾਈ ਫੌਜ ਏਅਰਬੇਸ ਪਹੁੰਚਣਗੇ, ਜਿੱਥੇ ਹਵਾਈ ਫੌਜ ਦੇ ਮੁਖੀ ਆਰ.ਕੇ.ਐੱਸ. ਭਦੌਰੀਆ ਉਨ੍ਹਾਂ ਦੀ ਅਗਵਾਈ ਕਰਣਗੇ। ਇਸ ਮੌਕੇ 'ਤੇ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਵੀ ਮੌਜੂਦ ਰਹਿਣਗੇ। ਰਾਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ। ਭਾਰਤ ਨੇ ਫ਼ਰਾਂਸ ਤੋਂ 59 ਹਜ਼ਾਰ ਕਰੋੜ ਰੁਪਏ ਵਿਚ 36 ਰਾਫੇਲ ਜਹਾਜ਼ ਖ਼ਰੀਦਣ ਦਾ ਸੌਦਾ ਕੀਤਾ ਹੈ ਅਤੇ ਇਸ ਸੌਦੇ ਦੀ ਪਹਿਲੀ ਖੇਪ ਵਿਚ ਇਹ ਜਹਾਜ਼ ਪ੍ਰਾਪਤ ਹੋਏ ਹਨ।

ਪੰਜਾਂ ਜਹਾਜ਼ਾਂ ਨੇ ਸੋਮਵਾਰ ਨੂੰ ਫ਼ਰਾਂਸ ਤੋਂ ਉਡਾਣ ਭਰੀ ਸੀ ਅਤੇ ਉਸੇ ਦਿਨ 10 ਘੰਟੇ ਦਾ ਸਫਰ ਤੈਅ ਕਰਕੇ ਸੰਯੁਕਤ ਅਰਬ ਅਮੀਰਾਤ ਪੁੱਜੇ ਅਤੇ ਅੱਜ ਉੱਥੋਂ ਉਡਾਣ ਭਰ ਕੇ ਅੰਬਾਲਾ ਪਹੁੰਚਣਗੇ। ਅੰਬਾਲਾ ਵਿਚ ਹੀ ਰਾਫੇਲ ਦੀ ਪਹਿਲੀ ਸਕਵਾਡਰਨ ਤਾਇਨਾਤ ਹੋਵੇਗੀ। 17ਵੀ ਨੰਬਰ ਦੀ ਇਸ ਸਕਵਾਡਰਨ ਨੂੰ 'ਗੋਲਡਨ-ਐਰੋਜ' ਨਾਮ ਦਿੱਤਾ ਗਿਆ ਹੈ ਜਿਸ ਵਿਚ 18 ਰਾਫੇਲ ਲੜਾਕੂ ਜਹਾਜ਼, ਤਿੰਨ ਕੋਚ ਅਤੇ ਬਾਕੀ 15 ਲੜਾਕੂ ਜਹਾਜ਼ ਹੋਣਗੇ। ਪੰਜ ਰਾਫੇਲ ਲੜਾਕੂ ਜਹਾਜ਼ਾਂ ਦੇ ਆਉਣ ਦੇ ਪਹਿਲਾਂ ਮੰਗਲਵਾਰ ਨੂੰ ਅੰਬਾਲਾ ਹਵਾਈ ਫੌਜ ਕੇਂਦਰ ਦੇ ਆਸਪਾਸ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਅਤੇ ਮਨਾਹੀ ਲਾਗੂ ਕੀਤੀ ਗਈ ਹੈ। ਅੰਬਾਲਾ ਜ਼ਿਲਾ ਪ੍ਰਸ਼ਾਸਨ ਨੇ ਹਵਾਈ ਫੌਜ ਕੇਂਦਰ ਦੇ 3 ਕਿਲੋਮੀਟਰ ਦੇ ਦਾਇਰੇ ਵਿਚ ਲੋਕਾਂ ਦੇ ਡਰੋਨ ਉਡਾਉਣ 'ਤੇ ਰੋਕ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ ਅਸ਼ੋਕ ਸ਼ਰਮਾ ਨੇ ਇਕ ਆਦੇਸ਼ ਵਿਚ ਕਿਹਾ ਕਿ ਧੁਲਕੋਟ, ਬਲਦੇਵ ਨਗਰ, ਗਰਨਾਲਾ ਅਤੇ ਪੰਜਖੇੜਾ ਸਮੇਤ ਹਵਾਈ ਫੋਰਸ ਦੇ ਆਸ-ਪਾਸ ਦੇ ਪਿੰਡਾਂ ਵਿਚ ਧਾਰਾ 144 ਲਾਗੂ ਕੀਤੀ ਗਈ ਹੈ, ਜਿਸ ਤਹਿਤ ਚਾਰ ਜਾਂ ਜ਼ਿਆਦਾ ਲੋਕਾਂ ਦੇ ਜਮ੍ਹਾ ਹੋਣ 'ਤੇ ਪਾਬੰਦੀ ਹੈ। ਅੰਬਾਲਾ ਸ਼ਹਿਰ ਦੇ ਭਾਜਪਾ ਵਿਧਾਇਕ ਅਸੀਮ ਗੋਇਲ ਨੇ ਰਾਫੇਲ ਜਹਾਜ਼ਾਂ ਦੇ ਸਵਾਗਤ ਲਈ ਲੋਕਾਂ ਨੂੰ ਬੁੱਧਵਾਰ ਨੂੰ ਆਪਣੇ ਘਰਾਂ ਵਿਚ ਸ਼ਾਮ 7:30 ਵਜੇ ਮੋਮਬੱਤੀ ਜਲਾਉਣ ਨੂੰ ਕਿਹਾ ਹੈ। ਭਾਰਤ ਨੇ ਹਵਾਈ ਫੌਜ ਲਈ 36 ਰਾਫੇਲ ਜਹਾਜ਼ ਖਰੀਦਣ ਲਈ 23 ਸਤੰਬਰ 2016 ਨੂੰ ਫ਼ਰਾਂਸ ਦੀ ਹਵਾਬਾਜ਼ੀ ਖ਼ੇਤਰ ਦੀ ਦਿੱਗਜ ਕੰਪਨੀ ਦਸਾ ਏਵੀਏਸ਼ਨ  ਨਾਲ 59 ਹਜ਼ਾਰ ਕਰੋੜ ਰੁਪਏ ਦਾ ਕਰਾਰ ਕੀਤਾ ਸੀ। ਹਵਾਈ ਫੌਜ ਨੂੰ ਪਹਿਲਾ ਰਾਫੇਲ ਜਹਾਜ਼ ਪਿਛਲੇ ਸਾਲ ਅਕਤੂਬਰ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਫ਼ਰਾਂਸ ਯਾਤਰਾ ਦੌਰਾਨ ਸਪੁਰਦ ਗਿਆ ਸੀ।

ਰਾਫੇਲ ਨੂੰ ਭਾਰਤੀ ਹਵਾਈ ਫੌਜ ਦੇ ਬੇੜੇ ਵਿਚ 29 ਜੁਲਾਈ ਨੂੰ ਸ਼ਾਮਲ ਕਰ ਲਿਆ ਜਾਵੇਗਾ ਪਰ ਰਸਮੀ ਰੂਪ ਨਾਲ ਇਨ੍ਹਾਂ ਨੂੰ ਬੇੜੇ ਵਿਚ ਸ਼ਾਮਲ ਕਰਨ ਲਈ ਅਗਲੇ ਮਹੀਨੇ ਇੱਥੇ ਇਕ ਸ਼ਾਨਦਾਰ ਆਯੋਜਨ ਕੀਤਾ ਜਾਵੇਗਾ। ਅੰਬਾਲਾ ਦੇ ਰਣਵੇਅ 'ਤੇ ਜੈਗੁਆਰ, ਸੁਖੋਈ ਵਰਗੇ ਲੜਾਕੂ ਜ਼ਹਾਜ ਦੀ ਵੀ ਖੇਪ ਉਤਰੀ ਸੀ। ਇਹ ਰਣਵੇਅ ਕਰੀਬ 41 ਸਾਲ ਪਹਿਲਾਂ ਦੀ ਉਸ ਇਤਿਹਾਸਕ ਉਪਲੱਬਧੀ ਦਾ ਵੀ ਗਵਾਹ ਹੈ, ਜਦੋਂ ਬ੍ਰਿਟੇਨ ਤੋਂ ਉਸ ਸਮੇਂ ਦੇ ਸਭ ਤੋਂ ਬਿਹਤਰੀਨ ਲੜਾਕੂ ਜਹਾਜ਼ ਜੈਗੁਆਰ ਦੀ ਖੇਪ ਇੱਥੇ ਉਤਰੀ ਸੀ। ਕਰੀਬ 18 ਸਾਲ ਪਹਿਲਾਂ ਸਖੋਈ-30 ਭਾਰਤੀ ਹਵਾਈ ਫੌਜ ਦੇ ਬੇੜੇ ਵਿਚ ਸ਼ਾਮਲ ਹੋਇਆ ਸੀ। ਉਸ ਤੋਂ ਬਾਅਦ ਇਹ ਪਹਿਲਾ ਮੌਕਾ, ਜਦੋਂ ਹਵਾਈ ਫੌਜ 'ਚ ਸਰਵ ਸ਼ਕਤੀਮਾਨ ਲੜਾਕੂ ਜਹਾਜ਼ ਰਾਫ਼ੇਲ ਅੱਜ ਸ਼ਾਮਲ ਹੋ ਰਿਹਾ ਹੈ।


author

cherry

Content Editor

Related News