ਅਮਰਨਾਥ ਯਾਤਰਾ ਮੁੜ ਬਹਾਲ, ਖਰਾਬ ਮੌਸਮ ਕਾਰਨ ਰੋਕੀ ਗਈ ਸੀ ਯਾਤਰਾ

07/06/2022 3:02:11 PM

ਸ਼੍ਰੀਨਗਰ– ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਬਾਲਟਾਲ ਅਤੇ ਨੁਨਵਾਨ ਮਾਰਗ ’ਤੇ ਖਰਾਬ ਮੌਸਮ ਕਾਰਨ ਮੁਲਤਵੀ ਅਮਰਨਾਥ ਯਾਤਰਾ ਬੁੱਧਵਾਰ ਯਾਨੀ ਕਿ ਅੱਜ ਮੁੜ ਬਹਾਲ ਕਰ ਦਿੱਤਾ ਹੈ। ਸੂਤਰਾਂ 30 ਜੂਨ ਨੂੰ ਸ਼ੁਰੂ ਹੋਈ ਇਸ 43 ਦਿਨਾਂ ਤੀਰਥ ਯਾਤਰਾ ’ਚ ਬੁੱਧਵਾਰ ਸਵੇਰ ਤੱਕ 75,000 ਤੋਂ ਵਧ ਤੀਰਥ ਯਾਤਰੀਆਂ ਨੇ ਅਮਰਨਾਥ ਮੰਦਰ ’ਚ ਪਵਿੱਤਰ ਗੁਫ਼ਾ ’ਚ ਬਾਬਾ ਬਰਫ਼ਾਨੀ ਦੇ ਦਰਸ਼ਨ ਕੀਤੇ। 

ਇਹ ਵੀ ਪੜ੍ਹੋ- ਮੀਂਹ ਕਾਰਨ ਪਹਿਲਗਾਮ-ਬਾਲਟਾਲ ਮਾਰਗ 'ਤੇ 2 ਦਿਨ ਲਈ ਰੋਕੀ ਗਈ ਅਮਰਨਾਥ ਯਾਤਰਾ

ਸੂਤਰਾਂ ਨੇ ਦੱਸਿਆ ਕਿ ਸਵੇਰੇ ਗਾਂਦੇਰਬਲ ਜ਼ਿਲ੍ਹੇ ਦੇ ਬਾਲਟਾਲ ਮਾਰਗ ’ਤੇ 10,081 ਤੀਰਥ ਯਾਤਰੀ ਗੁਫ਼ਾ ਵੱਲ ਰਵਾਨਾ ਹੋਏ, ਜਿਨ੍ਹਾਂ ’ਚੋਂ 2,502 ਔਰਤਾਂ, 181 ਬੱਚੇ ਅਤੇ 75 ਸਾਧੂ ਹਨ। ਉਨ੍ਹਾਂ ਨੇ ਕਿਹਾ ਕਿ 249 ਤੀਰਥ ਯਾਤਰੀਆਂ ਨੂੰ ਸਵੇਰੇ 11 ਵਜੇ ਤੱਕ ਪਵਿੱਤਰ ਗੁਫ਼ਾ ਲਈ ਏਅਰਲਿਫਟ ਕੀਤਾ ਗਿਆ। ਮੰਗਲਵਾਰ ਨੂੰ ਪਹਿਲਗਾਮ ਦੇ ਨੁਨਵਾਨ ਅਤੇ ਗਾਂਦੇਰਬਲ ’ਚ ਬਾਲਟਾਲ ਆਧਾਰ ਕੈਂਪ ਤੋਂ ਕਿਸੇ ਵੀ ਤੀਰਥ ਯਾਤਰੀ ਨੂੰ ਖਰਾਬ ਮੌਸਮ ਕਾਰਨ ਗੁਫ਼ਾ ਵੱਲ ਨਹੀਂ ਜਾਣ ਦਿੱਤਾ ਗਿਆ ਸੀ। ਮੌਸਮ ਵਿਭਾਗ ਮੁਤਾਬਕ ਬਾਲਟਾਲ, ਦੁਮੇਲ, ਸੰਗਮ ਅਤੇ ਪਵਿੱਤਰ ਗੁਫ਼ਾ ਵੱਲ ਪੂਰੇ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਪਹਿਲਗਾਮ ’ਚ ਮੱਧਮ ਮੀਂਹ ਨਾਲ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ।


Tanu

Content Editor

Related News