ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ, ਇਸ ਵਾਰ ਨਹੀਂ ਮਿਲੇਗੀ ਹੈਲੀਕਾਪਟਰ ਸੇਵਾ

Wednesday, Jun 18, 2025 - 11:02 AM (IST)

ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ, ਇਸ ਵਾਰ ਨਹੀਂ ਮਿਲੇਗੀ ਹੈਲੀਕਾਪਟਰ ਸੇਵਾ

ਜੰਮੂ- ਸ਼੍ਰੀ ਅਮਰਨਾਥ ਯਾਤਰਾ ਮਾਰਗ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਇਕ ਜੁਲਾਈ ਤੋਂ 10 ਅਗਸਤ ਤੱਕ ਪੂਰਾ ਯਾਤਰਾ ਮਾਰਗ 'ਨੋ ਫਲਾਇੰਗ ਜ਼ੋਨ' ਰਹੇਗਾ। ਇਸ ਨਾਲ ਰਵਾਇਤੀ ਪਹਿਲਗਾਮ ਅਤੇ ਬਾਲਟਾਲ ਮਾਰਗ 'ਤੇ ਯਾਤਰੀਆਂ ਲਈ ਹੈਲੀਕਾਪਟਰ ਸੇਵਾਵਾਂ ਉਪਲੱਬਧ ਨਹੀਂ ਹੋਣਗੀਆਂ। ਤੀਰਥ ਯਾਤਰੀਆਂ ਨੂੰ ਪਵਿੱਤਰ ਗੁਫ਼ਾ ਤੱਕ ਜਾਂ ਤਾਂ ਪੈਦਲ ਜਾਣਾ ਹੋਵੇਗਾ ਜਾਂ ਫਿਰ ਪਾਲਕੀ ਦੇ ਮਾਧਿਅਮ ਨਾਲ ਪਹੁੰਚਣਾ ਹੋਵੇਗਾ। ਇਹ ਪਹਿਲੀ ਵਾਰ ਹੈ ਕਿ ਜਦੋਂ ਪੂਰੀ ਯਾਤਰਾ ਦੌਰਾਨ ਤੀਰਥ ਯਾਤਰੀਆਂ ਨੂੰ ਹੈਲੀਕਾਪਟਰ ਸੇਵਾ ਨਹੀਂ ਮਿਲੇਗੀ। 

ਅਮਰਨਾਥ ਯਾਤਰਾ ਲਈ ਸੁਰੱਖਿਆ ਵਿਵਸਥਾ ਹੋਈ ਸਖ਼ਤ 

ਗ੍ਰਹਿ ਵਿਭਾਗ ਵਲੋਂ ਜਾਰੀ ਇਕ ਆਦੇਸ਼ 'ਚ ਦੱਸਿਆ ਗਿਆ ਹੈ ਕਿ ਯਾਤਰਾ ਮਾਰਗ ਵਾਲੇ ਖੇਤਰ 'ਚ ਮਨੁੱਖ ਰਹਿਤ ਹਵਾਈ ਵਾਹਨ (ਯੂਏਵੀ), ਡਰੋਨ, ਗੁਬਾਰੇ ਸਣੇ ਕਿਸੇ ਵੀ ਤਰ੍ਹਾਂ ਦੀ ਹਵਾਈ ਉਡਾਣ 'ਤੇ ਪਾਬੰਦੀ ਰਹੇਗੀ। ਪਹਿਲਗਾਮ 'ਚ ਅੱਤਵਾਦੀ ਹਮਲੇ ਅਤੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਆ ਰਹੀ ਪਹਿਲੀ ਅਮਰਨਾਥ ਯਾਤਰਾ ਲਈ ਸੁਰੱਖਿਆ ਵਿਵਸਥਾ ਸਖ਼ਤ ਕੀਤੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਸੁਰੱਖਿਆ ਦੇ ਮੱਦੇਨਜ਼ਰ ਯਾਤਰਾ ਮਾਰਗ ਨੂੰ ਨੋ ਫਲਾਇੰਗ ਜ਼ੋਨ ਐਲਾਨ ਕਰਨ ਦੀ ਸਲਾਹ ਦਿੱਤੀ ਹੈ। ਅਮਰਨਾਥ ਯਾਤਰਾ ਦੌਰਾਨ, ਵੱਡੀ ਗਿਣਤੀ 'ਚ ਸ਼ਰਧਾਲੂ ਹੈਲੀਕਾਪਟਰ ਸੇਵਾ ਰਾਹੀਂ ਪਵਿੱਤਰ ਗੁਫਾ ਅਤੇ ਵਾਪਸ ਬੇਸ ਕੈਂਪ ਤੱਕ ਦਾ ਸਫ਼ਰ ਕਰਦੇ ਹਨ। ਇਨ੍ਹਾਂ 'ਚ ਬੀਮਾਰ, ਬਜ਼ੁਰਗ, ਦਿਵਿਆਂਗ ਲੋਕ ਸ਼ਾਮਲ ਹਨ। ਇਸ ਵਾਰ ਹੈਲੀਕਾਪਟਰ ਸੇਵਾ ਨਾ ਹੋਣ ਨਾਲ ਤੀਰਥ ਯਾਤਰੀਆਂ ਨੂੰ ਆਪਣੀ ਯਾਤਰਾ ਯੋਜਨਾ 'ਚ ਤਬਦੀਲੀ ਕਰਨੀ ਪੈ ਸਕਦੀ ਹੈ। ਇਸ ਨਾਲ ਤੀਰਥ ਯਾਤਰੀਆਂ ਦੀ ਗਿਣਤੀ ਘੱਟ ਸਕਦੀ ਹੈ। 

3.5 ਲੱਖ ਯਾਤਰੀ ਕਰਵਾ ਚੁੱਕੇ ਹਨ ਰਜਿਸਟ੍ਰੇਸ਼ਨ 

ਹੁਣ ਤੱਕ 3.5 ਲੱਖ ਯਾਤਰੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹੈ ਪਰ ਵੱਡੀ ਗਿਣਤੀ 'ਚ ਯਾਤਰੀ ਅਜਿਹੇ ਵੀ ਸਨ ਜੋ ਹੈਲੀਕਾਪਟਰ ਦੀ ਆਨਲਾਈਨ ਸੇਵਾ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸਨ। ਆਦੇਸ਼ 'ਚ ਕਿਹਾ ਗਿਆ ਹੈ ਕਿ ਨੋ-ਫਲਾਇੰਗ ਜ਼ੋਨ ਦੀ ਪਾਬੰਦੀ ਮੈਡੀਕਲ ਨਿਕਾਸੀ, ਆਫ਼ਤ ਪ੍ਰਬੰਧਨ ਅਤੇ ਸੁਰੱਖਿਆ ਬਲਾਂ ਦੀ ਨਿਗਰਾਨੀ 'ਤੇ ਲਾਗੂ ਨਹੀਂ ਹੋਵੇਗੀ। ਅਜਿਹੀਆਂ ਆਫ਼ਤਾਂ ਲਈ ਇਕ ਵਿਸਤ੍ਰਿਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਜਾਰੀ ਕੀਤੀ ਜਾਵੇਗੀ। ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 9 ਅਗਸਤ ਤੱਕ ਚੱਲੇਗੀ। ਯਾਤਰਾ ਦੇ ਰਵਾਇਤੀ ਪਹਿਲਗਾਮ ਰੂਟ ਨੂਨਵਾਨ ਬੇਸ ਕੈਂਪ ਤੋਂ ਲਗਭਗ 32 ਕਿਲੋਮੀਟਰ ਅਤੇ ਬਾਲਟਾਲ ਰੂਟ ਬੇਸ ਕੈਂਪ ਤੋਂ 14 ਕਿਲੋਮੀਟਰ ਦੂਰੀ 'ਤੇ ਬਾਬਾ ਬਰਫ਼ਾਨੀ ਦਾ ਦਰਬਾਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News