ਸ਼੍ਰੀ ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ ! ਮਿਲਣ ਜਾ ਰਹੀ ਇਹ ਖ਼ਾਸ ਸਹੂਲਤ
Saturday, Jun 14, 2025 - 01:31 PM (IST)

ਸ਼੍ਰੀਨਗਰ- ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਵਾਰ ਤੇਜ਼ ਅਤੇ ਨਿਰਵਿਘਨ 4 ਜੀ ਇੰਟਰਨੈੱਟ ਦੀ ਇਕ ਨਵੀਂ ਸਹੂਲਤ ਦਾ ਲਾਭ ਮਿਲੇਗਾ। ਭਾਰਤ ਸੰਚਾਰ ਨਿਗਮ ਲਿਮਟਿਡ (ਬੀਐੱਸਐੱਨਐੱਲ) ਨੇ ਇਸ ਸਾਲ ਯਾਤਰਾ ਮਾਰਗਾਂ 'ਤੇ ਮੋਬਾਇਲ ਨੈੱਟਵਰਕ ਨੂੰ ਮਜ਼ਬੂਤੀ ਦੇਣ ਲਈ ਬਾਲਟਾਲ ਅਤੇ ਪਹਿਲਗਾਮ ਰੂਟ 'ਤੇ ਕੁੱਲ 67 ਮੋਬਾਇਲ ਟਾਵਰਾਂ ਨੂੰ 4ਜੀ 'ਚ ਅਪਗ੍ਰੇਡ ਕਰ ਦਿੱਤਾ ਹੈ।
ਬੀਐੱਸਐੱਨਐੱਲ ਦੇ ਜੰਮੂ ਕਸ਼ਮੀਰ ਸਰਕਲ ਦੇ ਮਹਾਪ੍ਰਬੰਧਕ ਅਰਵਿੰਦ ਪਾਂਡੇ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਹੁਣ ਬਿਹਤਰ ਕਾਲ ਕਵਾਲਿਟੀ ਅਤੇ ਹਾਈ-ਸਪੀਡ ਇੰਟਰਨੈੱਟ ਕਨੈਕਟੀਵਿਟੀ ਦੀ ਸਹੂਲਤ ਮਿਲੇਗੀ। ਇਸ ਨਾਲ ਉਹ ਨਾ ਸਿਰਫ਼ ਆਪਣੇ ਪਰਿਵਾਰ ਵਾਲਿਆਂ ਨਾਲ ਸੰਪਰਕ 'ਚ ਰਹਿ ਸਕਣਗੇ, ਸਗੋਂ ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਸੇਵਾਵਾਂ ਦਾ ਵੀ ਨਿਰਵਿਘਨ ਉਪਯੋਗ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ, ਬਾਲਟਾਲ ਅਤੇ ਪਹਿਲਗਾਮ 'ਚ ਸ਼ਰਧਾਲੂਆਂ ਨੂੰ ਬੀਐੱਸਐੱਨਐੱਲ ਸਿਮ ਕਾਰਡ ਵੀ ਉਪਲੱਬਧ ਕਰਵਾਏ ਜਾਣਗੇ, ਜਿਸ ਨਾਲ ਉਨ੍ਹਾਂ ਨੂੰ ਤੁਰੰਤ ਕਨੈਟੀਵਿਟੀ ਮਿਲ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8