ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਭਗਤਾਂ ’ਚ ਭਾਰੀ ਉਤਸ਼ਾਹ, ਕਰਵਾਈ ਅਡਵਾਂਸ ਰਜਿਸਟ੍ਰੇਸ਼ਨ
Saturday, Apr 03, 2021 - 10:33 AM (IST)
ਜੰਮੂ- ਅਮਰਨਾਥ ਦੀ ਪਵਿੱਤਰ ਗੁਫਾ ਦੀ ਸਾਲਾਨਾ ਤੀਰਥ ਯਾਤਰਾ ਲਈ ਜੰਮੂ ਦੇ ਰਜਿਸਟਰਡ ਬੈਂਕਾਂ ਵਿਚ ਅਡਵਾਂਸ ਰਜਿਸਟ੍ਰੇਸ਼ਨ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਵੀਰਵਾਰ ਨੂੰ ਬੈਂਕਾਂ ਦੇ ਬੰਦ ਹੋਣ ਦੇ ਪਹਿਲੇ ਦਿਨ ਰਜਿਸਟ੍ਰੇਸ਼ਨ ਨਹੀਂ ਹੋਈ ਪਰ ਆਨਲਾਈਨ ਯਾਤਰਾ ਫ਼ਾਰਮ ਭਰਨ ਦੀ ਪ੍ਰੀਕਿਰਿਆ ਜਾਰੀ ਰਹੀ। ਇਸ ਦੌਰਾਨ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਭਗਤਾਂ ਵਿਚ ਭਾਰੀ ਉਤਸ਼ਾਹ ਰਿਹਾ।
ਇਹ ਵੀ ਪੜ੍ਹੋ : ਇਸ ਵਾਰ ਅਮਰਨਾਥ ਯਾਤਰੀਆਂ ਨੂੰ ਮਿਲ ਰਹੀਆਂ ਹਨ ਇਹ ਖ਼ਾਸ ਸਹੂਲਤਾਂ
ਇਸ ਸਾਲ ਅਮਰਨਾਥ ਤੀਰਥ ਯਾਤਰਾ 28 ਜੂਨ ਤੋਂ ਸ਼ੁਰੂ ਹੋਵੇਗੀ ਅਤੇ 22 ਅਗਸਤ 2021 ਤਕ ਚੱਲੇਗੀ। ਸਰਕਾਰ ਨੇ ਜੰਮੂ-ਕਸ਼ਮੀਰ ਯੂ. ਟੀ. ਸਹਿਤ ਦੇਸ਼ ਭਰ ਵਿਚ ਸਥਿਤ ਜੇ. ਐਂਡ ਕੇ. ਬੈਂਕ, ਪੰਜਾਬ ਨੈਸ਼ਨਲ ਬੈਂਕ, ਯੈਸ ਬੈਂਕ ਦੀਆਂ 446 ਸ਼ਾਖਾਵਾਂ ਵਿਚ ਅਡਵਾਂਸ ਯਾਤਰਾ ਰਜਿਸਟ੍ਰੇਸ਼ਨ ਦੀ ਵਿਵਸਥਾ ਕੀਤੀ ਹੈ। ਪਹਿਲੀ ਅਪ੍ਰੈਲ ਤੋਂ ਅਡਵਾਂਸ ਰਜਿਸਟੇਰਸ਼ਨ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ ’ਚ ਭਾਰੀ ਭੀੜ ਇਕੱਠੀ ਹੋਣ ਦੀ ਸੰਭਾਵਨਾ, ਭਗਤ ਤੋੜ ਸਕਦੇ ਨੇ ਰਿਕਾਰਡ
ਇਹ ਵੀ ਪੜ੍ਹੋ : ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਕਦੋਂ ਹੋਵੇਗੀ ਸ਼ੁਰੂ, ਜਾਣੋ ਡਿਟੇਲ