ਅਮਰਨਾਥ ਯਾਤਰਾ : ਸ਼ਰਧਾਲੂਆਂ ਦੀ ਭੀੜ ''ਤੇ ਕਾਬੂ ਪਾਉਣ ਲਈ 3 ਕੇਂਦਰਾਂ ''ਤੇ ਸ਼ੁਰੂ ਹੋਇਆ ਪੰਜੀਕਰਣ

07/16/2017 1:40:38 PM

ਪਹਿਲਗਾਮ — ਓਵਰਆਲ ਇੰਚਾਰਜ , ਵਧੀਕ ਜ਼ਿਲਾ ਵਿਕਾਸ ਕਮਿਸ਼ਨਰ ਅਨੁਰਾਧਾ ਗੁਪਤਾ ਨੇ ਦੱਸਿਆ ਕਿ ਯਾਤਰੀ ਹੁਣ 3 ਕੇਂਦਰਾਂ ਵਿੱਚ ਪੰਜੀਕਰਣ ਕਰਵਾ ਸਕਣਗੇ ਸਰਸਵਤੀ ਧਾਮ ਤੋਂ ਪਹਿਲਗਾਮ ਦੇ ਲਈ 277 ਅਤੇ ਬਾਲਟਾਲ ਦੇ ਲਈ 590 ਯਾਤਰੀਆਂ ਨੇ ਆਪਣਾ ਪੰਜੀਕਰਣ ਕਰਵਾਇਆ ਹੈ ਜਦੋਂਕਿ ਵੈਸ਼ਣਵੀ ਧਾਮ ਤੋਂ ਪਹਿਲਗਾਮ ਦੇ ਲਈ 451 ਅਤੇ ਬਾਲਟਾਲ ਲਈ 733 ਯਾਤਰੀਆਂ ਦਾ ਪੰਜੀਕਰਣ ਕੀਤਾ ਗਿਆ ਹੈ। ਇਸੇ ਤਰ੍ਹਾਂ ਮਹਾਜਨ ਹਾਲ 'ਚ ਪਹਿਲਗਾਮ ਦੇ ਲਈ 127 ਅਤੇ ਬਾਲਟਾਲ ਲਈ 302 ਯਾਤਰੀਆਂ ਦਾ ਪੰਜੀਕਰਣ ਕੀਤਾ ਗਿਆ ਹੈ।
ਇਸੇ ਤਰ੍ਹਾਂ ਪਹਿਲਗਾਮ ਦੇ ਲਈ ਸ਼ਨੀਵਾਰ ਨੂੰ ਕੁੱਲ 855 ਅਤੇ ਬਾਲਟਾਲ ਲਈ 1625 ਯਾਤਰੀਆਂ ਦਾ ਪੰਜੀਕਰਣ ਕੀਤਾ ਗਿਆ ਹੈ। ਵਧੀਕ ਜ਼ਿਲਾ ਵਿਕਾਸ ਕਮਿਸ਼ਨਰ ਅਨੁਰਾਧਾ ਗੁਪਤਾ ਨੇ ਦੱਸਿਆ ਕਿ ਪੰਜਾਕਰਣ ਦਾ ਕੰਮ ਠੀਕ ਤਰੀਕੇ ਨਾਲ ਚਲ ਰਿਹਾ ਹੈ ਅਤੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀਆਂ ਸੁਵੀਧਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਪ੍ਰਬੰਧ ਕੀਤੇ ਗਏ ਹਨ।


Related News