ਅਮਰਨਾਥ ਯਾਤਰਾ : ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਨੇ ਕੀਤੀ ਪਵਿੱਤਰ ਗੁਫਾ ’ਚ ਪਹਿਲੀ ਪੂਜਾ

Wednesday, Jun 11, 2025 - 11:24 PM (IST)

ਅਮਰਨਾਥ ਯਾਤਰਾ : ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਨੇ ਕੀਤੀ ਪਵਿੱਤਰ ਗੁਫਾ ’ਚ ਪਹਿਲੀ ਪੂਜਾ

ਸ਼੍ਰੀਨਗਰ/ਜੰਮੂ (ਕਮਲ)-ਜੇਠ ਮਹੀਨੇ ਦੀ ਪੂਰਨਮਾਸ਼ੀ ’ਤੇ ਬੁੱਧਵਾਰ ਨੂੰ ਅਮਰਨਾਥ ਦੀ ਪਵਿੱਤਰ ਗੁਫਾ ’ਚ ਪਹਿਲੀ ਪੂਜਾ ਕੀਤੀ ਗਈ। ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੇ ਚੇਅਰਮੈਨ ਅਤੇ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨ੍ਹਾ ਨੇ ਧਾਰਮਿਕ ਰਸਮਾਂ ਨਾਲ ਪੂਜਾ ਕੀਤੀ।  ਬਾਬਾ ਬਰਫਾਨੀ ਦੀ ਪਵਿੱਤਰ ਗੁਫਾ ’ਚ ਵੈਦਿਕ ਮੰਤਰਾਂ ਦੇ ਜਾਪ ਅਤੇ ਹਰ-ਹਰ ਮਹਾਦੇਵ ਦੇ ਜੈਕਾਰਿਆਂ ਦਰਮਿਆਨ ਪੂਜਾ ਕੀਤੀ ਗਈ। ਉਪ ਰਾਜਪਾਲ ਨੇ ਭਗਵਾਨ ਸ਼ਿਵ ਅੱਗੇ ਜੰਮੂ-ਕਸ਼ਮੀਰ ਅਤੇ ਦੇਸ਼ ਦੀ ਤਰੱਕੀ ਦੇ ਨਾਲ-ਨਾਲ ਸਾਰੇ ਲੋਕਾਂ ਦੀ ਚੰਗੀ ਸਿਹਤ, ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਪਹਿਲੀ ਪੂਜਾ ਤੋਂ ਬਾਅਦ, ਉਪ-ਰਾਜਪਾਲ ਨੇ ਬਾਬਾ ਬਰਫਾਨੀ ਦੇ ਸਾਰੇ ਭਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਗਿਣਤੀ ’ਚ ਬਾਬਾ ਬਰਫਾਨੀ ਦੇ ਦਰਸ਼ਨ ਲਈ ਆਉਣ।

ਅਮਰਨਾਥ ਸ਼੍ਰਾਈਨ ਬੋਰਡ ਅਤੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਲਈ ਸਹੂਲਤਾਂ ’ਚ ਸੁਧਾਰ ਕੀਤਾ ਹੈ। ਪੁਲਸ, ਫੌਜ, ਸੀ. ਆਰ. ਪੀ. ਐੱਫ., ਸੀ. ਏ. ਪੀ. ਐੱਫ. ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਅਮਰਨਾਥ ਯਾਤਰਾ ਦੇ ਸੁਚਾਰੂ ਸੰਚਾਲਨ ਲਈ ਫੁੱਲਪਰੂਫ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪਹਿਲੀ ਪੂਜਾ ਸਾਲਾਨਾ ਯਾਤਰਾ ਦੀ ਰਵਾਇਤੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਸਾਲ ਦੀ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਰਵਾਇਤ ਅਨੁਸਾਰ, ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਅਮਰਨਾਥ ਗੁਫਾ ’ਚ ਵਿਸ਼ੇਸ਼ ਪੂਜਾ ਕੀਤੀ ਗਈ। ਇਸ ਪੂਜਾ ’ਚ ਜੰਮੂ-ਕਸ਼ਮੀਰ ਅਮਰਨਾਥ ਸ਼੍ਰਾਈਨ ਬੋਰਡ, ਫੌਜ, ਪੁਲਸ ਅਤੇ ਸੁਰੱਖਿਆ ਫੋਰਸਾਂ ਦੇ ਸਾਰੇ ਵੱਡੇ ਅਧਿਕਾਰੀ ਮੌਜੂਦ ਸਨ। ਗੁਫਾ ’ਚ ਹਿਮਲਿੰਗ ਦੇ ਰੂਪ ’ਚ ਬਾਬਾ ਬਰਫਾਨੀ ਪੂਰਨ ਰੂਪ ’ਚ ਬਿਰਾਜਮਾਨ ਹਨ।


author

Hardeep Kumar

Content Editor

Related News