ਬਾਬਾ ਬਰਫ਼ਾਨੀ ਦੇ ਆਨਲਾਈਨ ਦਰਸ਼ਨ: ਹੁਣ ਭਗਤ ਘਰ ਬੈਠੇ ਕਰ ਸਕਣਗੇ ਪੂਜਾ

Saturday, Jul 17, 2021 - 12:10 PM (IST)

ਬਾਬਾ ਬਰਫ਼ਾਨੀ ਦੇ ਆਨਲਾਈਨ ਦਰਸ਼ਨ: ਹੁਣ ਭਗਤ ਘਰ ਬੈਠੇ ਕਰ ਸਕਣਗੇ ਪੂਜਾ

ਨਵੀਂ ਦਿੱਲੀ/ਜੰਮੂ— ਕੋਰੋਨਾ ਕਾਰਨ ਅਮਰਨਾਥ ਯਾਤਰਾ ’ਤੇ ਲੱਗੀ ਰੋਕ ਭਗਤਾਂ ਨੂੰ ਮਾਯੂਸ ਕਰ ਰਹੀ ਸੀ ਤਾਂ ਹੁਣ ਸ਼ਿਵ ਭਗਤ ਘਰ ਬੈਠੇ ਆਨਲਾਈਨ ਦਰਸ਼ਨਾਂ ਦੇ ਨਾਲ ਪੂਜਾ ਕਰ ਸਕਣਗੇ। ਦਰਅਸਲ ਕੋਰੋਨਾ ਵਾਇਰਸ ਕਾਰਨ ਇਸ ਸਾਲ ਵੀ ਅਮਰਨਾਥ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ। ਅਜਿਹੇ ਵਿਚ ਭਗਤ ਸਵੇਰੇ ਅਤੇ ਸ਼ਾਮ ਹੋਣ ਵਾਲੀ ਬਾਬਾ ਬਰਫ਼ਾਨੀ ਦੀ ਵਿਸ਼ੇਸ਼ ਆਰਤੀ, ਹੁਣ ਸ਼ਰਧਾਲੂ ‘ਜਿਓ ਟੀ. ਵੀ’ ’ਤੇ ਲਾਈ ਵੇਖ ਸਕਣਗੇ। ਇਸ ਲਈ ਰਿਲਾਇੰਸ ਜਿਓ ਨੇ ਖ਼ਾਸ ਇੰਤਜ਼ਾਮ ਕੀਤੇ ਹਨ। ਅਮਰਨਾਥ ਤੋਂ ਲਾਈਵ ਸਟ੍ਰੀਮਿੰਗ ਲਈ ਜਿਓ ਟੀ.ਵੀ. ’ਤੇ ‘ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ’ ਦੇ ਨਾਂ ਤੋਂ ਇਕ ਨਵਾਂ ਚੈਨਲ ਸ਼ੁਰੂ ਕੀਤਾ ਗਿਆ ਹੈ। ਭਗਤ ਹੁਣ ਵੀਡੀਓ ਕਾਨਫਰੈਂਸਿੰਗ ਐਪ ਜਿਓਮੀਟ ਜ਼ਰੀਏ ਲਾਈਵ ਪੂਜਾ, ਲਾਈਵ ਹਵਨ ਆਦਿ ਵੀ ਕਰਵਾ ਸਕਦੇ ਹਨ। 

ਇਹ ਵੀ ਪੜ੍ਹੋ- ਬਾਬਾ ਬਰਫ਼ਾਨੀ ਦੇ ਆਨਲਾਈਨ ਦਰਸ਼ਨਾਂ ਦੇ ਨਾਲ ਸ਼ਿਵ ਭਗਤਾਂ ਦੇ ਘਰ ਪਹੁੰਚੇਗਾ ‘ਪ੍ਰਸਾਦ’

ਮਤਲਬ ‘ਜਿਓਮੀਟ’ ’ਤੇ ਭਗਤਾਂ ਨੂੰ ਇਕ ਅਜਿਹਾ ਵਰਚੂਅਲ ਪੂਜਾ ਘਰ ਮਿਲੇਗਾ, ਜਿਸ ’ਚ ਭਗਤ ਤੋਂ ਇਲਾਵਾ ਅਮਰਨਾਥ ਸ਼ਰਾਈਨ ਬੋਰਡ ਦਾ ਪੁਜਾਰੀ ਵੀ ਵਰਚੂਅਲੀ ਮੌਜੂਦ ਹੋਵੇਗਾ। ਪੂਜਾ ਜਾਂ ਹਵਨ ਪੁਜਾਰੀ ਵਲੋਂ ਪਵਿੱਤਰ ਗੁਫ਼ਾ ਵਿਚ ਭਗਤ ਦੇ ‘ਨਾਂ’ ਅਤੇ ‘ਗੋਤਰ’ ਦੇ ਉੱਚਾਰਣ ਨਾਲ ਕੀਤੀ ਜਾਵੇਗੀ। ‘ਮੰਤਰਾਂ ਅਤੇ ‘ਸ਼ਲੋਕਾਂ’ ਨਾਲ ਹੋਣ ਵਾਲੀ ਵਰਚੂਅਲ ਪੂਜਾ ਦਾ ਅਹਿਸਾਸ ਇੰਝ ਹੋਵੇਗਾ ਜਿਵੇਂ ਅਮਰਨਾਥ ਗੁਫ਼ਾ ਵਿਚ ਬਾਬਾ ਬਰਫ਼ਾਨੀ ਦੇ ਸਾਹਮਣੇ ਬੈਠ ਕੇ ਪੂਜਾ ਕੀਤੀ ਜਾ ਰਹੀ ਹੋਵੇ। ਵਰਚੂਅਲ ਲਾਈਵ ਪੂਜਾ ਨੂੰ ਬੋਰਡ ਦੀ ਵੈੱਬਸਾਈਟ http://www.shriamarnathjishrine.com ਅਤੇ ਬੋਰਡ ਦੇ ਮੋਬਾਈਲ ਐਪਲੀਕੇਸ਼ਨ ਜ਼ਰੀਏ ਬੁਕ ਕੀਤਾ ਜਾ ਸਕਦਾ ਹੈ। ਇਕ ਵਾਰ ਬੁਕਿੰਗ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਭਗਤਾਂ ਨੂੰ ਜਿਓਮੀਟ ’ਤੇ ਇਕ ਲਿੰਕ ਭੇਜਿਆ ਜਾਵੇਗਾ ਅਤੇ ਉਹ ਆਪਣੇ ਬੁਕਿੰਗ ਸਮੇਂ ’ਤੇ ਇਸ ਵਿਚ ਸ਼ਾਮਲ ਹੋ ਸਕਣਗੇ। 

ਇਹ ਵੀ ਪੜ੍ਹੋ- ਜੰਮੂ ਕਸ਼ਮੀਰ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, ਸੈਲਾਨੀ ਲੈ ਸਕਣਗੇ ਹੈਲੀਕਾਪਟਰ ਸੇਵਾ ਦਾ ਆਨੰਦ

ਦੱਸ ਦੇਈਏ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਇਸ ਸਾਲ ਕੋਰੋਨਾ ਕਾਰਨ ਅਮਰਨਾਥ ਯਾਤਰਾ ਰੱਦ ਕਰਨ ਦਾ ਫ਼ੈਸਲਾ ਲਿਆ ਸੀ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਅਮਰਨਾਥ ਯਾਤਰਾ ਨੂੰ ਰੱਦ ਕੀਤਾ ਗਿਆ ਹੈ। ਬਾਬਾ ਬਰਫ਼ਾਨੀ ਦੇ ਭਗਤਾਂ ਨੂੰ ਦਰਸ਼ਨ ਨਾ ਕਰਨ ਦਾ ਦੁੱਖ ਨਾ ਰਹੇ, ਇਸ ਲਈ ਮੁਸ਼ਕਲ ਭਗੌਲਿਕ ਹਲਾਤਾਂ ਅਤੇ ਖਰਾਬ ਮੌਸਮ ਦੇ ਬਾਵਜੂਦ ਰਿਲਾਇੰਸ ਜਿਓ ਨੇ ਕੁਝ ਹੀ ਦਿਨਾਂ ਵਿਚ ਲਾਈਵ ਸਟ੍ਰੀਮਿੰਗ ਲਈ ਜ਼ਰੂਰੀ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਹੈ। 

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ; ਯਾਤਰਾ ਮਾਰਗ ’ਤੇ ਹੀ ਹੋਣਗੇ ‘ਆਰਤੀ’ ਦੇ ਦਰਸ਼ਨ


author

Tanu

Content Editor

Related News