ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਅਮਰ ਸਿੰਘ ਦਾ ਭਾਵੁਕ ਟਵੀਟ- ਅਮਿਤਾਭ ਬੱਚਨ ਤੋਂ ਮੰਗੀ ਮੁਆਫ਼ੀ

02/18/2020 3:29:30 PM

ਲਖਨਊ— ਸਿੰਗਾਪੁਰ 'ਚ ਕਿਡਨੀ ਦਾ ਇਲਾਜ ਕਰਵਾ ਰਹੇ ਸਮਾਜਵਾਦੀ ਪਾਰਟੀ (ਸਪਾ) ਦੇ ਸਾਬਕਾ ਨੇਤਾ ਅਮਰ ਸਿੰਘ ਨੇ ਕਦੇ ਆਪਣੇ ਪੱਕੇ ਦੋਸਤ ਰਹੇ ਬਾਲੀਵੁੱਡ ਐਕਟਰ ਅਮਿਤਾਭ ਬੱਚਨ ਤੋਂ ਮੁਆਫ਼ੀ ਮੰਗੀ ਹੈ। ਗੰਭੀਰ ਰੂਪ ਨਾਲ ਬੀਮਾਰ ਅਮਰ ਸਿੰਘ ਨੇ ਕਿਹਾ ਕਿ ਉਹ ਜ਼ਿੰਦਗੀ ਦੀ ਜੰਗ ਲੜ ਰਹੇ ਹਨ ਅਤੇ ਜੀਵਨ ਦੇ ਇਸ ਮੋੜ 'ਤੇ ਅਮਿਤਾਭ ਤੋਂ ਮੁਆਫ਼ੀ ਮੰਗਦੇ ਹਨ। ਉਨ੍ਹਾਂ ਨੇ ਇਕ ਵੀਡੀਓ ਸੰਦੇਸ਼ ਅਤੇ ਨਾਲ ਹੀ ਟਵੀਟ ਰਾਹੀਂ ਅਮਿਤਾਭ ਦੇ ਨਾਂ ਇਹ ਮੁਆਫ਼ੀਨਾਮਾ ਜਾਰੀ ਕੀਤਾ।

ਅਮਿਤਾਭ ਹਮੇਸ਼ਾ ਆਪਣਾ ਫਰਜ਼ ਨਿਭਾਉਂਦੇ ਹਨ
ਅਮਰ ਨੇ ਕਿਹਾ ਕਿ ਅਮਿਤਾਭ ਬੱਚਨ ਰਿਸ਼ਤਿਆਂ 'ਚ ਤਲੱਖੀ ਦੇ ਬਾਵਜੂਦ ਹਮੇਸ਼ਾ ਆਪਣਾ ਫਰਜ਼ ਨਿਭਾਉਂਦੇ ਰਹੇ, ਜਦੋਂ ਕਿ ਉਨ੍ਹਾਂ ਨੇ ਹੀ ਨਫ਼ਰਤ ਵਧਾਉਣ ਦਾ ਕੰਮ ਕੀਤਾ। ਅਮਰ ਸਿੰਘ ਨੇ ਲਿਖਿਆ,''ਅੱਜ ਮੇਰੇ ਪਿਤਾ ਦੀ ਬਰਸੀ ਹੈ ਅਤੇ ਮੈਨੂੰ ਇਸੇ ਨੂੰ ਲੈ ਕੇ ਅਮਿਤਾਭ ਬੱਚਨ ਜੀ ਦਾ ਇਕ ਮੈਸੇਜ ਮਿਲਿਆ। ਅੱਜ ਜੀਵਨ ਦੇ ਇਸ ਸਮੇਂ 'ਚ ਜਦੋਂ ਮੈਂ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹਾਂ, ਮੈਂ ਅਮਿਤ ਜੀ ਅਤੇ ਪੂਰੇ ਪਰਿਵਾਰ ਤੋਂ ਟਿੱਪਣੀਆਂ ਨੂੰ ਲੈ ਕੇ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਈਸ਼ਵਰ ਉਨ੍ਹਾਂ ਸਾਰਿਆਂ 'ਤੇ ਆਪਣਾ ਆਸ਼ੀਰਵਾਦ ਬਣਾਏ ਰੱਖੇ।''

ਟੁੱਟਣ ਦੀ ਚੁੱਭਣ ਓਨੀ ਹੀ ਨੁਕੀਲੀ ਹੁੰਦੀ ਹੈ
ਕਦੇ ਬਚਨ ਪਰਿਵਾਰ ਦੇ ਬੇਹੱਦ ਕਰੀਬੀ ਰਹੇ ਅਮਰ ਸਿੰਘ ਨੇ ਕਿਹਾ,''ਅੱਜ ਦੇ ਦਿਨ ਮੇਰੇ ਪੂਜਨੀਯ ਪਿਤਾ ਜੀ ਦਾ ਦਿਹਾਂਤ ਹੋਇਆ ਸੀ। ਇਸ ਤਾਰੀਕ ਨੂੰ ਪਿਛਲੇ ਇਕ ਦਹਾਕੇ ਤੋਂ ਲਗਾਤਾਰ ਅਮਿਤ ਬੱਚਨ ਸੰਦੇਸ਼ ਭੇਜਦੇ ਹਨ। ਜਦੋਂ 2 ਵਿਅਕਤੀਆਂ 'ਚ ਬਹੁਤ ਪਿਆਰ ਹੁੰਦਾ ਹੈ ਅਤੇ ਉਸ 'ਚ ਕੁਝ ਘੱਟ ਜਾਂ ਵਧ ਇੱਛਾਵਾਂ ਅਤੇ ਅਣਦੇਖੀਆਂ ਹੁੰਦੀਆਂ ਹਨ। ਉਨ੍ਹਾਂ ਸੰਬੰਧਾਂ 'ਚ ਬਹੁਤ ਉਬਾਲ ਆਉਂਦਾ ਹੈ ਅਤੇ ਬਹੁਤ ਪ੍ਰਤੀਕਿਰਿਆਵਾਂ ਹੁੰਦੀਆਂ ਹਨ। ਸੰਬੰਧ ਜਿੰਨਾ ਵਧ ਨਜ਼ਦੀਕੀ ਹੁੰਦਾ ਹੈ, ਉਸ ਦੇ ਟੁੱਟਣ ਦੀ ਚੁੱਭਣ ਵੀ ਓਨੀ ਵਧ ਨੁਕੀਲੀ ਹੁੰਦੀ ਹੈ।''
 

ਜੁੰਮਾ-ਚੁੰਮਾ ਤੋਂ ਕਿਉਂ ਮਨ੍ਹਾ ਨਹੀਂ ਕਰਦੀ
ਮਹਿਲਾ ਅਪਰਾਧਾਂ 'ਤੇ ਜਯਾ ਬੱਚਣ ਨੇ ਇਕ ਭਾਸ਼ਣ ਦਿੱਤਾ ਸੀ। ਇਸ 'ਤੇ ਅਮਰ ਸਿੰਘ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ,''ਤੁਸੀਂ ਮਾਂ ਹੋ, ਪਤਨੀ ਹੋ। ਮਾਂ-ਪਤਨੀ ਦੇ ਹੱਥ 'ਚ ਸਮਾਜਿਕ ਰਿਮੋਟ ਹੁੰਦਾ ਹੈ। ਤੁਸੀਂ ਆਪਣੇ ਪਤੀ ਨੂੰ ਕਿਉਂ ਨਹੀਂ ਕਹਿੰਦੇ ਕਿ ਜੁੰਮਾ-ਚੁੰਮਾ ਦੇ ਦੇ, ਨਾ ਕਰਨ।''


DIsha

Content Editor

Related News