ਇਲਾਹਾਬਾਦ ਹਾਈ ਕੋਰਟ ਨੇ ਖਾਰਿਜ ਕੀਤੀ ਆਜ਼ਮ ਖਾਨ ਦੀ ਜ਼ਮਾਨਤ ਪਟੀਸ਼ਨ

Thursday, Nov 26, 2020 - 08:35 PM (IST)

ਇਲਾਹਾਬਾਦ ਹਾਈ ਕੋਰਟ ਨੇ ਖਾਰਿਜ ਕੀਤੀ ਆਜ਼ਮ ਖਾਨ ਦੀ ਜ਼ਮਾਨਤ ਪਟੀਸ਼ਨ

ਲਖਨਊ - ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਮੁਹੰਮਦ ਆਜ਼ਮ ਖਾਨ  ਅਤੇ ਉਨ੍ਹਾਂ ਦੇ ਬੇਟੇ ਅਬਦੁੱਲਾ ਆਜ਼ਮ ਖਾਨ ਨੂੰ ਵੱਡਾ ਝਟਕਾ ਲੱਗਾ ਹੈ। ਇਲਾਹਾਬਾਦ ਹਾਈ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਿਜ਼ ਕਰ ਦਿੱਤਾ ਹੈ।

ਜਸਟਿਸ ਸੁਨੀਤ ਕੁਮਾਰ ਦੀ ਸਿੰਗਲ ਬੈਂਚ ਨੇ ਫੈਸਲਾ ਸੁਣਾਇਆ ਹੈ। ਕੋਰਟ ਨੇ ਦੋਨਾਂ ਧਿਰਾਂ ਦੀ ਬਹਿਸ ਪੂਰੀ ਹੋਣ ਤੋਂ ਬਾਅਦ 19 ਨਵੰਬਰ ਨੂੰ ਫੈਸਲਾ ਸੁਰੱਖਿਅਤ ਕੀਤਾ ਸੀ। ਫਿਲਹਾਲ ਆਜ਼ਮ ਖਾਨ, ਪਤਨੀ ਤਾਜੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਸੀਤਾਪੁਰ ਜੇਲ੍ਹ 'ਚ ਬੰਦ ਹਨ।

ਦੱਸ ਦਈਏ ਕਿ ਰਾਮਪੁਰ 'ਚ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਨਾਲ ਵਕਫ ਦੀ ਜਾਇਦਾਦ ਜੌਹਰ ਯੂਨੀਵਰਸਿਟੀ 'ਚ ਸ਼ਾਮਲ ਕਰਨ ਅਤੇ ਬੇਟੇ ਦਾ ਫਰਜ਼ੀ ਉਮਰ ਪ੍ਰਮਾਣ ਪੱਤਰ ਬਣਵਾਉਣ ਦੇ ਮਾਮਲੇ 'ਚ ਆਜ਼ਮ ਖਾਨ ਜੇਲ੍ਹ 'ਚ ਬੰਦ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਵਿਧਾਇਕ ਪਤਨੀ ਅਤੇ ਸਾਬਕਾ ਵਿਧਾਇਕ ਪੁੱਤਰ ਵੀ ਜੇਲ੍ਹ 'ਚ ਹਨ।
 


author

Inder Prajapati

Content Editor

Related News