ਕੋਵਿਡ-19: ਹਰਿਆਣਾ ’ਚ ਸ਼ਾਮ 6 ਵਜੇ ਤੋਂ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ
Thursday, Apr 22, 2021 - 04:38 PM (IST)
ਹਰਿਆਣਾ (ਭਾਸ਼ਾ)— ਹਾਲ ਹੀ ਦੇ ਦਿਨਾਂ ’ਚ ਕੋਵਿਡ-19 ਦੇ ਕੇਸਾਂ ’ਚ ਤੇਜ਼ੀ ਨਾਲ ਵਾਧਾ ਹੋਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀਰਵਾਰ ਨੂੰ ਇਕ ਆਦੇਸ਼ ਜਾਰੀ ਕੀਤਾ ਹੈ। ਸਰਕਾਰ ਮੁਤਾਬਕ ਸੂਬੇ ਵਿਚ ਸਾਰੀਆਂ ਦੁਕਾਨਾਂ ਸ਼ਾਮ 6 ਵਜੇ ਤੱਕ ਬੰਦ ਕਰਨ ਅਤੇ ਗੈਰ-ਜ਼ਰੂਰੀ ਇਕੱਠ ’ਤੇ ਪਾਬੰਦੀ ਲਾਉਣ ਨੂੰ ਕਿਹਾ ਹੈ। ਸੂਬੇ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਹ ਪਾਬੰਦੀਆਂ ਸ਼ੁੱਕਰਵਾਰ ਤੋਂ ਪ੍ਰਭਾਵੀ ਹੋਣਗੀਆਂ।
ਵਿਜ ਨੇ ਟਵੀਟ ਕੀਤਾ ਕਿ ਹਰਿਆਣਾ ’ਚ ਕੱਲ੍ਹ ਤੋਂ ਸਾਰੀਆਂ ਦੁਕਾਨਾਂ ਸ਼ਾਮ 6 ਵਜੇ ਤੋਂ ਬੰਦ ਰਹਿਣਗੀਆਂ, ਸਾਰੇ ਗੈਰ-ਜ਼ਰੂਰੀ ਇਕੱਠ ’ਤੇ ਪਾਬੰਦੀ ਹੈ। ਤੈਅ ਨਿਯਮਾਂ ਤਹਿਤ ਪ੍ਰੋਗਰਾਮਾਂ ਦਾ ਆਯੋਜਨ ਕਰਨ ਵਾਲਿਆਂ ਨੂੰ ਸਬੰਧਤ ਐੱਸ. ਡੀ. ਐੱਮ. ਤੋਂ ਆਗਿਆ ਲੈਣੀ ਹੋਵੇਗੀ। ਸੂਬਾ ਸਰਕਾਰ ਨੇ ਹਾਲ ਹੀ ’ਚ ਬੰਦ ਥਾਵਾਂ ’ਤੇ ਹੋਣ ਵਾਲੇ ਆਯੋਜਨਾਂ ਵਿਚ ਵੱਧ ਤੋਂ ਵੱਧ 50 ਲੋਕ ਅਤੇ ਖੁੱਲ੍ਹੀ ਥਾਂ ’ਤੇ ਹੋਣ ਵਾਲੇ ਆਯੋਜਨਾਂ ’ਚ 200 ਲੋਕਾਂ ਦੇ ਸ਼ਾਮਲ ਹੋਣ ਦੀ ਸਮੇਂ ਸੀਮਾ ਤੈਅ ਕੀਤੀ ਹੈ। ਦੱਸ ਦੇਈਏ ਕਿ ਹਰਿਆਣਾ ’ਚ 21 ਅਪ੍ਰੈਲ ਨੂੰ ਕੋਵਿਡ-19 ਦੇ 9,623 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਵਾਇਰਸ ਨਾਲ 45 ਲੋਕਾਂ ਦੀ ਮੌਤ ਹੋ ਗਈ।