ਹਰਿਆਣਾ:ਸੂਬੇ ਦੇ ਫਾਰਮਸਿਸਟ ਛੁੱਟੀ ''ਤੇ, ਲੋਕਾਂ ਪਰੇਸ਼ਾਨ
Monday, Aug 26, 2019 - 04:39 PM (IST)
ਚੰਡੀਗੜ੍ਹ—ਹਰਿਆਣਾ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ 'ਚ ਕੰਮ ਕਰਨ ਵਾਲੇ ਫਾਰਮਾਸਿਸਟ ਆਪਣੀਆਂ ਮੰਗਾਂ ਦੀ ਅਣਦੇਖੀ ਦੇ ਵਿਰੋਧ 'ਚ ਅੱਜ ਭਾਵ ਸੋਮਵਾਰ ਨੂੰ ਸਮੂਹਿਕ ਰੂਪ 'ਚ ਛੁੱਟੀ 'ਤੇ ਚਲੇ ਗਏ ਹਨ, ਜਿਸ ਕਾਰਨ ਕੋਈ ਵੀ ਦਵਾਈ ਨਹੀਂ ਮਿਲ ਰਹੀ। ਇਹ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਗਵਰਨਮੈਂਟ ਫਾਰਮਾਸਿਸਟ ਆਫ ਹਰਿਆਣਾ ਦੇ ਸੂਬਾ ਪ੍ਰਧਾਨ ਵਿਨੋਦ ਦਲਾਲ ਨੇ ਦੱਸਿਆ ਹੈ ਕਿ ਫਾਰਮਾਸਿਸਟ ਵਰਗ ਦੀ ਮੁੱਖ ਮੰਗ ਇਸ ਵਰਗ ਦੀ ਤਨਖਾਹ ਖਰਾਬੀ ਦੂਰ ਕਰਕੇ 4600 ਗ੍ਰੇਡ ਪੇਅ ਕੀਤੀ ਹੈ, ਜਿਸਦੀ ਮਨਜ਼ੂਰੀ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਚੁੱਕੇ ਹਨ ਪਰ ਉਸ ਦੇ ਬਾਵਜੂਦ ਵਿੱਤ ਵਿਭਾਗ ਫਾਇਲ 'ਤੇ ਕੁੰਡਲੀ ਮਾਰੇ ਬੈਠਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਇਹ ਬਦਕਿਸਮਤੀ ਹੈ ਕਿ ਸਿਹਤ ਵਿਭਾਗ 'ਚ ਸਭ ਤੋਂ ਜ਼ਿਆਦਾ ਕੰਮ ਦਾ ਬੋਝ ਚੁੱਕਣ ਵਾਲੀ ਫਾਰਮਾਸਿਸਟ ਨੇ ਜਨਤਾ ਦੇ ਹਿੱਤ ਨੂੰ ਹਮੇਸ਼ਾ ਸਭ ਤੋਂ ਅੱਗੇ ਰੱਖਿਆ ਹੈ ਅਤੇ ਕਦੀ ਹੜਤਾਲ ਨਹੀਂ ਕੀਤੀ ਹੈ ਅਤੇ ਨਾ ਹੀ ਅੰਦੋਲਨ ਦਾ ਰੁਖ ਅਪਣਾਇਆ ਹੈ।ਸਰਕਾਰ ਦੀ ਲਗਾਤਾਰ ਅਣਦੇਖੀ ਨੇ ਇਸ ਵਰਗ ਨੂੰ ਪਿੱਛੇ ਧੱਕ ਦਿੱਤਾ, ਜਿਸ ਤੋਂ ਪੂਰੇ ਸੂਬੇ ਦੇ ਫਾਰਮਾਸਿਸਟ ਵਰਗ 'ਚ ਗੁੱਸਾ ਹੈ।ਪਿਛਲੇ ਲੰਬੇ ਸਮੇਂ ਦੌਰਾਨ ਇਹ ਵਰਗ ਗੱਲਬਾਤ ਰਾਹੀਂ ਆਪਣੀਆਂ ਮੰਗਾਂ ਚੁੱਕ ਰਿਹਾ ਹੈ ਪਰ ਸਰਕਾਰੀ ਮਸ਼ੀਨਰੀ ਦਾ ਨਕਾਰਤਮਕ ਰਵੱਈਆ ਅੰਦੋਲਨ 'ਤੇ ਮਜ਼ਬੂਰ ਕਰ ਰਿਹਾ ਹੈ।
ਵਿਨੋਦ ਦਲਾਲ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 'ਤੇ ਗੌਰ ਨਾ ਕੀਤੀ ਗਈ ਤਾਂ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ ਕਿਉਂਕਿ ਇਹ ਅੰਦੋਲਨ ਪੈਸੇ ਲਈ ਨਹੀਂ ਬਲਕਿ ਇਸ ਵਰਗ ਦੇ ਸਨਮਾਣ ਦਾ ਹੈ।
ਜ਼ਿਕਰਯੋਗ ਹੈ ਕਿ ਫਾਰਮਾਸਿਸਟ ਵਰਗ ਪਿਛਲੇ 6 ਅਗਸਤ ਤੋਂ ਕਾਲੀ ਪੱਟੀ ਬੰਨ੍ਹ ਕੇ, ਗੇਟ ਮੀਟਿੰਗ ਕਰਕੇ 18 ਅਗਸਤ ਨੂੰ ਕਰਨਾਲ 'ਚ ਮੁੱਖ ਮੰਤਰੀ ਆਵਾਸ 'ਤੇ ਪ੍ਰਦਰਸ਼ਨ ਕਰਕੇ ਆਪਣਾ ਲਗਾਤਾਰ ਵਿਰੋਧ ਜਾਰੀ ਰੱਖਿਆ ਹੋਇਆ ਹੈ। ਐਸੋਸੀਏਸ਼ਨ ਨੇ ਸਾਰੇ ਕਰਮਚਾਰੀ ਸੰਗਠਨਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਹੱਕਾਂ ਲਈ ਲੜ੍ਹਾਈ 'ਚ ਸਮਰਥਨ ਮੰਗਿਆ ਹੈ।